ਪਹਿਲਾਂ ਤਾਂ ਘੜੀਂ ਮੇਰੀ ਚੈਨ ਸਕੁੰਤਲਾ
ਸਨਿਆਰਿਆ ਫੇਰ ਝਾਂਜਰਾਂ ਦੀ ਜੋੜੀ
ਕੁੜਮਾਂ ਜੋਰੋ ਡਮਰੂ ਮੰਗੇ ਜਮੂਰਾ ਮੰਗੇ
ਨਾਲੇ ਬਾਂਦਰ ਬਾਂਦਰੀ ਦੀ ਮੰਗੇ ਜੋੜੀ
Sithniyan
ਸਿੱਠਣੀਆਂ ਦੀ ਪੰਡ ਬੰਨ੍ਹ ਦਿਆਂ ਜੀਜਾ
ਬੇ ਕੋਈ ਦੋਹਿਆਂ ਨਾਲ ਭਰ ਦਿਆਂ ਖੂਹ
ਤੂੰ ਬੀ ਕੋਈ ਦੋਹਾ ਜੋੜ ਲੈ
ਨਹੀਂ ਤਾਂ ਛੱਡ ਜਾ ਪਿੰਡ ਦੀ (ਟੱਪ ਜਾ)
ਬੇ ਸੁਣਦਿਆਂ ਕੰਨ ਕਰੀਂ ਬੇ-ਜੂਹ
ਦੋਹਿਆਂ ਦੀ ਜੀਜਾ ਪੰਡ ਬੰਨ੍ਹ ਦਿਆਂ
ਕੋਈ ਦੋਹੇ ਤੇ ਦੋਹਾ ਸਿੱਟ
ਮੈਂ ਤਾਂ ਸੁਣਾ ਦਿਆਂ ਸੈਂਕੜੇ
ਵੇ ਤੈਥੋਂ ਸੁਣਾਨਾ ਹੋਣਾ
ਵੇ ਪਤੀਲੇ ਦਿਆਂ ਢੱਕਣਾ ਬੇ-ਇਕ
ਮੀਂਹ ਬਰਸੇ ਬੀਂਡੇ ਬੋਲਦੇ
ਕੋਈ ਚੜ੍ਹਿਆ ਮਹੀਨਾ ਸੌਣ
ਮੇਰੇ ਲਾਏ ਦੋਹੇ ਦਾ
ਬੇ ਦੱਸ ਮੋੜ ਕਰੂਗਾ
ਬੇ ਸਮਝ ਗਿਆਨੀਆਂ ਬੇ ਕੌਣ
ਚਾਰ ਬਾਰੀਆਂ ਬੁਰਜ ਦੀਆਂ
ਨੀ ਕੋਈ ਚਾਰੇ ਕਰੀਆਂ ਬੰਦ
ਹੇਅਰਾ ਗੀਤ ਕਿਆਨ ਦਾ
ਜੀਹਨੂੰ ਗਾਵੇ ਕੋਈ ਅਕਲ
ਨੀ ਕੰਨ ਕਰੀਂ ਮੂਰਖੇ ਨੀ-ਮੰਦ
ਸਤਨਾਜਾ ਥਾਲੀ ਪਲਟਿਆ ਮਾਮੀਏ
ਕੋਈ ਚੁਗ ਚੁਗ ਸੁਟਦੀ ਰੋੜ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੂਹੜੇ ਮਗਜ਼ ਦੀ
ਨੀ ਮੰਦ ਬੁੱਧ ਮੂਰਖੇ ਨੀ-ਲੋੜ
ਦੋਹਾ ਘੜਿਆ ਅਕਲਮੰਦੀਆਂ
ਕੋਈ ਬਹਿਕੇ ਨਵੇਕਲੀ ਥਾਂ
ਬ੍ਰਹਮ ਮਹੂਰਤ ਵਿਚ ਬੈਠ ਕੇ
ਨੀ ਕੋਈ ਚੰਨ ਤਾਰਿਆਂ ਦੀ
ਨੀ ਅਨਪੜ੍ਹ ਜੱਗਰੇ ਨੀ-ਛਾਂ
ਜਾਂਦੀ ਕੁੜੀ ਦੀ ਕੁੜਤੀ ਗਦਾਮਾਂ ਆਲੀ
ਨੀ ਕਿਹੜੇ ਦੀ ਤੂੰ ਭਾਬੀ ਬਣੇਗੀ
ਦੱਸ ਕਿਹੜੇ ਦੀ ਬਣੇਗੀ ਘਰ ਵਾਲੀ ਨੀ
ਜਾਂਦੀ ਕੁੜੀ ਨੂੰ ਕੁੜਤੀ ਛੀਂਟ ਦੀ
ਸੁੱਥਣ ਸੂਫ ਦੀ- ਨਾਲ ਰਕਾਬੀ ਚਾੲ੍ਹੀਏ
ਨੀ ਖੰਡ ਦਾ ਕੜਾਹ ਗੱਭਰੂ
ਠੰਢਾ ਕਰ ਕੇ ਸਹਿਜ ਨਾਲ ਖਾਈਏ
ਨੀ.
ਬੀਬੀ ਤਾਂ ਲਾੜਿਆ ਨਿਰੀ ਗੌਰਜਾਂ
ਬੇ ਤੂੰ ਜੰਗਲ ਦਾ ਰਿੱਛ ਬੇ
ਬੀਬੀ ਤਾਂ ਨਾਜਕ ਫੁੱਲਾਂ ਜਹੀ
ਬੇ ਤੂੰ ਤਾਂ ਮੁੱਢਾ ਇੱਖ ਬੇ
ਦੋ ਟੋਟੇ ਕਰ ਲਿਆ ਬੇ
ਨਰੰਜਣਾਂ ਕਰ ਲਿਆ ਮੁੰਜ ਦੀ ਰੱਸੀ ਦੇ
ਤੂੰ ਸਾਨੂੰ ਸੱਚ ਸੱਚ ਦੱਸ ਕੇ ਜਾਈਂ ਵੇ
ਤੇਰੇ ਨਾਨਕੇ ਕਿੱਥੇ ਦੱਸੀ ਦੇ
ਮੇਰੀ ਮਾਂ ਦਾ ਪਛੋਕਾ ਗੁੱਜਰਾਂ ਦਾ
ਭੈਣੇ ਚਾਟੇ ਰਿੜਕਦੇ ਲੱਸੀ ਦੇ
ਜਸਮੇਰੋ ਰਲ ਜਾਂ ਕੁੱਕੜਾਂ ਨਾਲ, ਮੌਜਾਂ ਮਾਣੇਂਗੀ
ਦਿਨੇ ਤੇਰੇ ਚਫੇਰੇ ਪੈਲਾ ਪਾਮਣ
ਰਾਤੀਂ ਤੈਨੂੰ ਗਲ ਨਾਲ ਲਾਮਣ
ਤੜਕੇ ਤਾਂ ਕਰਨ ਕਮਾਲ, ਮੌਜਾਂ ਮਾਣੇਂਗੀ
ਤੜਕੇ ਤੈਨੂੰ ਬਾਂਗ ਸੁਣਾਮਣ
ਰਾਤੀਂ ਤੈਨੂੰ ਹਿੱਕ ਨਾਲ ਲਾਮਣ
ਦਿਨ ਰਾਤੀਂ ਕਰਨ ਨਿਹਾਲ, ਮੌਜਾਂ ਮਾਣੇਂਗੀ