ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਆਰੀ।
ਵੱਡੀ ਵਿਆਹ ਕੇ ਲੈ ਚੱਲੇ
ਛੋਟੀ ਦੀ ਕਰੋ ਤਿਆਰੀ।
Shand
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਚਾਬੀ
ਵੱਸ ਗਏ ਆ ਕੇ ਵਿਚ ਪ੍ਰਦੇਸਾਂ
ਤਰਸੇ ਬੋਲਣ ਨੂੰ ਪੰਜਾਬੀ
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਟਿੱਕਾ
ਨੀ ਤੇਰੇ ਬਾਜੋਂ ਸੋਹਣੀਏ ਜਿੰਦੇ
ਲੱਗੇ ਕਾਨਪੁਰ ਫਿੱਕਾ ਫਿੱਕਾ
ਨੀ ਤੇਰੇ ਬਾਜੋਂ ਸੋਹਣੀਏ ਜਿੰਦੇ
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਥਾਲ਼ੀ।
ਮੁੰਡਿਆਂ ਵਿੱਚੋ ਮੈਂ ਸੋਹਣਾ
ਤੇ ਕੁੜੀਆਂ ਵਿੱਚੋ ਸੋਹਣੀ ਮੇਰੀ ਸਾਲ਼ੀ।
ਛੰਦ ਪਰਾਗੇ ਆਈਏ ਜਾਈਏ
ਛੰਦੇ ਆਗੇ ਤਾਲੇ।
ਸਾਲੀਆਂ ਮੈਨੂੰ ਭੋਲੀਆਂ ਜਾਪਣ
ਚੁਸਤ ਬੜੇ ਨੇ ਸਾਲੇ।
ਛੰਦ ਪਰਾਗੇ ਆਈਏ ਜਾਈਏ
ਛੰਦੇ ਆਗੇ ਬੋਕਰ।
ਸਾਲੀ ਮੇਰੀ ਫੈਸ਼ਨਏਬਲ
ਸਾਂਢੂ ਮੇਰਾ ਜੋਕਰ।
ਛੰਦ ਪਰਾਗੇ ਆਈਏ ਜਾਈਏ
ਛੰਦੇ ਅੱਗੇ ਸੰਮ
ਸੱਸ ਮੇਰੀ ਗੜਵੇ ਵਰਗੀ
ਤੇ ਸਹੁਰਾ ਲੁੱਕ ਦਾ ਡਰੰਮ
ਛੰਦ ਪਰਾਗੇ ਆਈਏ ਜਾਈਏ
ਛੰਦ ਅੱਗੇ ਜੌਂਅ
ਭਾਬੀ ਮੇਰੀ ਫੁੱਲ ਵਰਗੀ
ਵੀਰਾ ਉਹਦੀ ਖੁਸ਼ਬੋ
ਛੰਦ ਪਰਾਗੇ ਆਈਏ ਜਾਈਏ
ਛੰਦ ਸੁਣਕੇ ਹੱਸ
ਸਹੁਰਾ ਮੇਰਾ ਟਰੱਕ ਵਰਗਾ
ਤੇ ਸੱਸ ਲੋਕਲ ਬੱਸ
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਦਾਣੇ
ਹਰ ਜੀਜਾ ਰੱਖੇ ਅੱਖ ਸਾਲੀ ਤੇ
ਓਹਨੂੰ ਭੈਣ ਕੋਈ ਨਾ ਜਾਣੇ
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਪਰਾਤ
ਨਾਚਲੋ ਨੀ ਕੁੜੀਓ
ਅੱਜ ਸ਼ਗਨਾਂ ਵਾਲੀ ਰਾਤ
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਗਹਿਣਾ।
ਛੇਤੀ ਛੇਤੀ ਤੋਰੋ ਕੁੜੀ ਨੂੰ,
ਹੋਰ ਨਹੀਂ ਅਸੀਂ ਬਹਿਣਾ।