ਖ਼ਤਮ ਨ ਹੋਈਆਂ ਕਦੇ ਵੀ ਸ਼ਹਿਰ ਵਿਚੋਂ ਛਤਰੀਆਂ
ਧੁੱਪ ‘ਚ ਸੜਦੇ ਕਾਮਿਆਂ ‘ਤੇ ਤਾਣਦਾ ਕੋਈ ਨਹੀਂ
Sad Shayari Punjabi
ਛੱਡ ਦਿਲਾ ਤੂੰ ਦਿਲ ਨਾ ਲਾ, ਰੁਸਵਾਈਆਂ ਮਿਲਣਗੀਆਂ।
ਹਉਕੇ, ਹੰਝੂ, ਹਾਵੇ ਤੇ ਤਨਹਾਈਆਂ ਮਿਲਣਗੀਆਂ।ਕੁਲਵਿੰਦਰ ਕੰਵਲ
ਗੁਜ਼ਰਦੀ ਉਮਰ ਦੀ ਤਾਸੀਰ ਰੇਤੇ ਨਾਲ ਰਲਦੀ ਹੈ।
ਮੈਂ ਜਿੰਨਾ ਮੁੱਠੀਆਂ ਘੁੱਟਾਂ, ਇਹ ਓਨੀ ਹੀ ਫਿਸਲਦੀ ਹੈ।ਜਗਵਿੰਦਰ ਜੋਧਾ
ਸ਼ੀਸ਼ਿਆਂ ਵਿੱਚ ਢਲ ਗਏ, ਕੈਸਾ ਗਜ਼ਬ ਹੈ ਢਾਹ ਲਿਆ।
ਚਿਹਰਿਆਂ ਨਾਲ ਨਿਭਦਿਆਂ, ਆਪਣਾ ਹੀ ਅਕਸ ਗੁਆ ਲਿਆ।ਅਰਤਿੰਦਰ ਸੰਧੂ
ਦਿਲਾਂ ਨੂੰ ਸਾਂਭਦੇ ਜਿਹੜੇ ਉਹੀ ਦਿਲਦਾਰ ਹੁੰਦੇ ਨੇ
ਜੋ ਝਟ ਪਟ ਦਿਲ ਲੁਟਾ ਦੇਂਦੇ ਉਹ ਝੂਠੇ ਯਾਰ ਹੁੰਦੇ ਨੇਸਿਮਿਤ ਕੌਰ
ਮਿਲੇ ਨਾ ਮੌਤ ਮੰਗੇ ਪਰ ਕਦੇ ਇੱਕ ਵਕਤ ਆਉਂਦਾ ਏ,
ਜਦੋਂ ਦਿਲ ਜੀਣ ਨੂੰ ਕਰਦੈ, ਦਿਹਾੜੇ ਮੁੱਕ ਜਾਂਦੇ ਨੇ।ਮਹਿੰਦਰ ਮਾਨਵ
ਇਹ ਹੰਝੂ ਤਾਂ ਅਮਾਨਤ ਹੁੰਦੇ ਨੇ ਤਨਹਾਈ ਦੇ ਸੱਜਣੋਂ
ਭਰੀ ਮਹਿਫ਼ਲ ‘ਚ ਅੱਖੀਆਂ ਬਰਸਣਾ ਚੰਗਾ ਨਹੀਂ ਹੁੰਦਾਦੀਦਾਰ ਪੰਡੋਰਵੀ
ਮੈਂ ਜਾਣੀ ਹੈ ਕਹਾਣੀ ਹੁਣ, ਨਾ ਪੁੱਛਣ ਨੂੰ ਰਿਹਾ ਹੈ ਕੁੱਝ ,
ਤੇਰੀ ਚੁੰਨੀ ਦੀ, ਉਸ ਦੇ ਜ਼ਖ਼ਮ ਉੱਤੇ ਲੀਰ ਦੇਖ ਕੇ।ਗੁਰਦਿਆਲ ਦਲਾਲ
ਦਿਲ ਤੋਂ ਤੇਰੀ ਯਾਦ ਵਿਸਾਰੀ ਨਹੀਂ ਜਾਂਦੀ
ਹੱਥੋਂ ਛੱਡੀ ਚੀਜ਼ ਪਿਆਰੀ ਨਹੀਂ ਜਾਂਦੀਪ੍ਰੀਤਮ ਸਿੰਘ ਕੰਵਲ
ਗ਼ਜ਼ਲ, ਕਵਿਤਾ ਕਦੀ ਮੈਂ ਗੀਤ ਦੇ ਸ਼ਬਦਾਂ ’ਚ ਰਲ ਜਾਨਾਂ।
ਮੈਂ ਅੱਖਰ ਮੋਮ ਵਰਗਾ ਹਾਂ, ਜਿਵੇਂ ਢਾਲੋ ਜੀ ਢਲ ਜਾਨਾਂ।ਬਲਵੰਤ ਚਿਰਾਗ
ਆਪਣੇ ਕਾਲੇ ਮੱਥੇ ਤੋਂ ਤਕਦੀਰ ਨਹੀਂ ਉਹ ਪੜ੍ਹ ਸਕਿਆ
ਰਾਤਾਂ ਨੂੰ ਦੀਵੇ ਦੀ ਲੋਏ ਸੋਲਾਂ ਸਾਲ ਜੋ ਪੜ੍ਹਿਆਂ ਹੈਸੁਰਜੀਤ ਸਾਜਨ
ਹਰ ਸੁਬਹ ਇਕ ਟੀਸ ਬਣ ਕੇ ਰੜਕਦੀ ਅਖ਼ਬਾਰ ਹੈ
ਅਣਪਛਾਤੀ ਪੀੜ ਵਰਗਾ ਦੇਰ ਤੋਂ ਖ਼ਬਰਾਂ ਦਾ ਰੰਗਬਲਬੀਰ ਆਤਿਸ਼