ਇਹ ਦਰਦ ਪੀੜਾਂ ਹੰਝੂ ਹੌਕੇ ਨੇ ਜਿਸਦੀ ਪੂੰਜੀ
ਯਾਰੋ ਇਹ ਮੈਨੂੰ ਦੱਸੋ ਫਿਰ ਉਹ ਕੰਗਾਲ ਕਿੱਦਾਂ
Sad Shayari Punjabi
ਮੁੱਕਿਆ ਹਨ੍ਹੇਰਾ ਪਰ ਅਜੇ ਬਾਕੀ ਹਨੇਰ ਹੈ।
ਘਸਮੈਲਾ ਚਾਨਣਾ ਅਤੇ ਤਿੜਕੀ ਸਵੇਰ ਹੈ।
ਝੂਠੇ ਸਮਾਜਵਾਦ ’ਤੇ ਭੁੱਲਿਉ ਨਾ ਸਾਥੀਉ,
ਜਿਊਂਦਾ ਬਦਲ ਕੇ ਭੇਸ ਅਜੇ ਤੱਕ ਕੁਬੇਰ ਹੈ।ਮੋਹਨ ਸਿੰਘ (ਪ੍ਰੋ.)
ਟੁਟਦਾ ਤਾਰਾ ਵੇਖ ਕੇ ਲੋਕੀ ਨੱਪਦੇ ਇਕ ਦੂਜੇ ਦੇ ਪਰਛਾਵੇਂ
ਚਮਕ ਤਾਰੇ ਦੀ ਵੇਖ ਕੇ ਰੋਈਏ ਅਸੀਂ ਐਨੇ ਕਰਮਾਂ ਦੇ ਮਾਰੇਡਾ. ਵਿਕਰਮਜੀਤ ਸਿੰਘ
ਵੰਗਾਂ ਮੇਰੀਆਂ ਕੱਚ ਦੀਆਂ ਪਰ ਵੀਣੀ ਮੇਰੀ ਕੱਚੀ ਨਹੀਂ।
ਤੇਰੀਆਂ ਰਮਜ਼ਾਂ ਖੂਬ ਪਛਾਣਾਂ ਅੜਿਆ ਹੁਣ ਮੈਂ ਬੱਚੀ ਨਹੀਂ।
ਇਸ਼ਕ ਦੀ ਆਤਿਸ਼ ਬੜੀ ਅਵੱਲੀ ਤੀਲੀ ਸੋਚ ਕੇ ਲਾਉਣੀ ਸੀ,
ਧੂੰਆਂ ਵੇਖ ਕੇ ਡੋਲ ਗਿਆ ਏਂ ਅੰਗ ਅਜੇ ਤਾਂ ਮੱਚੀ ਨਹੀਂ।
ਸੁਣੋ ਗਮ ਮੇਰੇ ਰਾਜ਼ਦਾਨਾਂ ਦੇ ਵਾਂਗੂੰ।
ਹੁੰਗਾਰੇ ਭਰੋ ਮਿਹਰਬਾਨਾਂ ਦੇ ਵਾਂਗੂੰ।
ਮਿਰਾ ਹਰ ਹਰਫ਼ ਹੈ ਤਜ਼ਰਬੇ ਦਾ ਹੰਝੂ,
ਨਾ ਸਮਝੋ ਇਵੇਂ ਦਾਸਤਾਨਾਂ ਦੇ ਵਾਂਗੂੰ।ਬਿਸ਼ਨ ਸਿੰਘ ਉਪਾਸ਼ਕ
ਚਲੋ ਉਹ ਤਖ਼ਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ,
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ।ਰਾਬਿੰਦਰ ਮਸ਼ਰੂਰ
ਮੈਂ ਕਣੀਆਂ ਨੂੰ ਦਰੱਖਤਾਂ ਤੋਂ ਉਤਾਂਹ ਦੇਖ ਨਾ ਸਕਿਆ।
ਮੈਂ ਉਸ ਦੇ ਜ਼ਖ਼ਮ ਨੂੰ ਉਸ ਜ਼ਖ਼ਮ ਤੀਕਰ ਜਾਣ ਨਾ ਸਕਿਆ।ਸੁਰਿੰਦਰ ਸੀਹਰਾ
ਵਿਖਾਵੇ ਵਾਸਤੇ ਹੀ ਰੰਗ ਠੋਸੇ ਹੋਣ ਜਿਸ ਅੰਦਰ,
ਖ਼ਿਮਾ ਕਰਨਾ ਮੈਂ ਐਸੇ ਸ਼ਿਅਰ ਹਰਗਿਜ਼ ਕਹਿ ਨਹੀਂ ਸਕਦਾ।ਹਰਬੰਸ ਸਿੰਘ ਮਾਛੀਵਾੜਾ
ਪੀਰੋ ਪੀਆ ਪਾਇ ਕੇ ਸੁਹਾਗਣਿ ਹੋਈ
ਨਿਮਾਜਾ ਰੋਜ਼ੇ ਛੁਟਿ ਗਏ ਮਸਤਾਨੀ ਹੋਈਪੀਰੋ (ਆਦਿ ਪੰਜਾਬੀ ਸ਼ਾਇਰਾ)
ਕੀ ਹੋਣਾ ਸੀ ਉਨ੍ਹਾਂ ਬਦਨਾਮ ਉਲਟੇ ਬਣ ਗਏ ਨਾਇਕ,
ਬਣਾਈਆਂ ਸੀ ਜੋ ਖੰਭਾਂ ਤੋਂ ਉਨ੍ਹਾਂ ਡਾਰਾਂ ਦਾ ਕੀ ਬਣਿਆ।
ਖ਼ੁਦਾ ਵੀ ਵੇਖ ਕੇ ਭਿਸ਼ਟੀ ਖੁਦਾਈ ਸੋਚਦਾ ਹੋਉ,
ਜੋ ਬਖ਼ਸ਼ੇ ਸੀ ਮਨੁੱਖਤਾ ਨੂੰ ਸਦਾਚਾਰਾਂ ਦਾ ਕੀ ਬਣਿਆ।ਤੇਜਿੰਦਰ ਮਾਰਕੰਡਾ
ਹਰ ਇਕ ਸਾਇਆ ਸਿਰ ‘ਤੇ ਪੱਥਰ ਬਣ ਬੈਠਾ,
ਕਰੀਏ ਕੀ ਇਤਬਾਰ ਭਲਾਂ ਹੁਣ ਛਾਵਾਂ ਦਾ।ਸਵਰਨ ਚੰਦਨ
ਆਮ ਬੰਦਾ ਚੁਣ ਕੇ ਖ਼ੁਦ ਸਰਕਾਰ ਨੂੰ,
ਬਾਅਦ ਵਿੱਚ ਕਿਉਂ ਬੇਸਹਾਰਾ ਹੋ ਗਿਆ।ਅਮਰਜੀਤ ਕੌਰ ਅਮਰ