ਗਲੀਆਂ ਤੇ ਬਾਜ਼ਾਰ ਨੇ ਉਹਨਾਂ ਨਾਵਾਂ ਉੱਤੇ ਲਗਦੇ,
ਤੇਰੇ ਜਾਣ ਦੇ ਪਿੱਛੋਂ ਸ਼ਹਿਰ ਬਦਲ ਚੁੱਕਾ ਹੈ ਮੇਰਾ।
Sad Shayari Punjabi
ਸ਼ਹਿਰ ਮੇਰੇ ਦਾ ਹਾਲ ਨਾ ਐਵੇਂ ਹਰ ਖ਼ਤ ਵਿਚ ਹੀ ਪੁਛਿਆ ਕਰ ਤੂੰ
ਸ਼ਹਿਰ ਤੇਰੇ ਵੀ ਮਜ੍ਹਬ ਦੇ ਨਾਂ ‘ਤੇ ਝਗੜ ਹੁੰਦਾ ਨਿੱਤ ਹੋਵੇਗਾਅਮਰਦੀਪ ਸੰਧਾਵਾਲੀਆ
ਪਿਆਰ ਝਨਾਂ ਵਿੱਚ ਡੁਬਦੇ ਜਿਹੜੇ ਸਦਾ ਲਈ ਤਰ ਜਾਂਦੇ।
ਮਹਿਰਮ ਸੰਗ ਇਕ ਮਿਕ ਹੋ ਜਾਂਦੇ ਫੇਰ ਨਾ ਵਿੱਛੜ ਜਾਂਦੇ।ਗੁਰਮੁਖ ਸਿੰਘ ਗਿੱਲ
ਜ਼ਿੰਦਗੀ ਦਾ ਘੋਖੀਏ ਜੇ ਫ਼ਲਸਫ਼ਾ ਥੋੜ੍ਹਾ ਜਿਹਾ
ਜ਼ਿੰਦਗੀ ਤੇ ਮੌਤ ਵਿਚ ਹੈ ਫ਼ਾਸਲਾ ਥੋੜ੍ਹਾ ਜਿਹਾਬਲਦੇਵ ਜਕੜੀਆ
ਮੁਹੱਬਤ ਵਾਲਿਆਂ ਦੇ ਕੁਝ ਅਜ਼ਬ ਦਸਤੂਰ ਹੁੰਦੇ ਨੇ
ਨਜ਼ਰ ਆਉਂਦੇ ਨੇ ਖੁਸ਼ ਐਪਰ ਦਿਲੋਂ ਮਜਬੂਰ ਹੁੰਦੇ ਨੇਪ੍ਰੋ. ਵਿਸ਼ਵਨਾਥ ਤਿਵਾੜੀ
ਇਹ ਕੌਣ ਹੈ ਜੋ ਮੌਤ ਨੂੰ ਬਦਨਾਮ ਕਰ ਰਿਹੈ,
ਇਨਸਾਨ ਨੂੰ ਇਨਸਾਨ ਦੇ ਜਨਮ ਨੇ ਮਾਰਿਆ।ਪਰਮਜੀਤ ਕੌਰ ਮਹਿਕ
ਮੇਰੀ ਮੁਹੱਬਤ ਦੇ ਚਿਰਾਗ਼ ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖੂਨ ਦੇ ਇਹ ਜ਼ਾਰ-ਸ਼ਾਹੀਆਂ ਬਦਲ ਦੇਅੰਮ੍ਰਿਤਾ ਪ੍ਰੀਤਮ
ਪਾਣੀ ਦੇ ਹਰ ਕਤਰੇ `ਤੇ ‘ਉਹ’ ਹੱਕ ਜਮਾਉਂਦਾ ਹੈ
‘ਵਾਵਾਂ ਵਿਚ ਵੀ ਵੰਡੀਆਂ ਪਾ ਕੇ ਜ਼ਹਿਰ ਫੈਲਾਉਂਦਾ ਹੈਰਵਿੰਦਰ ਸਹਿਰਾਅ
ਜਦ ਵੀ ਘੁਲ ਜਾਂਦੇ ਨੇ ਨਸ ਨਸ ‘ਚ ਸ਼ਰਾਬਾਂ ਵਾਂਗੂੰ।
ਦਰਦ ਭੁੱਲ ਜਾਣੇ ਨੇ ਬੇਅਰਥ ਕਿਤਾਬਾਂ ਵਾਂਗੂੰ।
ਸੁਰਖ਼ ਤੋਂ ਕਾਲਾ ਜਦੋਂ ਹੁੰਦਾ ਹੈ ਸੂਰਜ ਦਾ ਲਹੂ,
ਫੈਲ ਜਾਂਦਾ ਹੈ ਖ਼ਸਾਰੇ ਦੇ ਹਿਸਾਬਾਂ ਵਾਂਗੂੰ।ਕੰਵਰ ਚੌਹਾਨ
ਸਾਡੇ ਨਾਲ ਸਵੇਰ ਦੀ ਸੱਧਰ ਕੀ ਦਾ ਕੀ ਕੁਝ ਕਰ ਗਈ ਏ।
ਜਿਉਂ ਜਿਉਂ ਸੂਰਜ ਸਿਰ ‘ਤੇ ਆਇਆ ਸੱਧਰ ਸਾਡੀ ਠਰ ਗਈ ਏ।ਰਿਆਜ਼ ਅਹਿਮਦ ਸ਼ਾਦ (ਪਾਕਿਸਤਾਨ)
ਅਜੋਕੇ ਦੌਰ ਵਿਚ ਕੁੱਖ ਕਿਰਾਏ ‘ਤੇ ਜਦੋਂ ਚੜ੍ਹਦੀ
ਦਿਨੋਂ ਦਿਨ ਮਰ ਰਹੀ ਮਮਤਾ ਬਚਾਵਾਂ ਕਿਸ ਤਰ੍ਹਾਂ ਦੱਸੋਮਹਾਂਵੀਰ ਸਿੰਘ ਦਰਦੀ
ਆਰਜ਼ੂ ਤੇਰੀ ਹੈ, ਤਾਂ ਹੀ ਜਿਊਣ ਦੀ ਹੈ ਆਰਜੂ,
ਤੇਰੇ ਬਿਨ ਹੋ ਜਾਵੇਗੀ ਇਹ ਜ਼ਿੰਦਗੀ ਕਬਰਾਂ ਜਿਹੀ।ਅਨੂ ਬਾਲਾ