ਸੱਸ ਮੇਰੀ ਦੇ ਨਿਕਲੀ ਮਾਤਾ,
ਨਿਕਲੀ ਦਾਣਾ ਦਾਣਾ,
ਮਾਤਾ ਮੇਹਰ ਕਰੀ,
ਮੈ ਪੂਜਣ ਨੀ ਜਾਣਾ,
ਮਾਤਾ ਮੇਹਰ
Punjabi Tappe
ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਧਰਮੀ ਬਾਬਲ ਦੀ,
ਪੱਗ ਨੂੰ ਦਾਗ ਨਾ ਲਾਈਏ,
ਧਰਮੀ ਬਾਬਲ
ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਨੀ ਪਿੰਡ ਦੇ ਮੁੰਡਿਆਂ ਤੋਂ,
ਨੀਵੀ ਪਾ ਲੰਘ ਜਾਈਏ,
ਨੀ ਪਿੰਡ
ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ,
ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ,
ਨੌਕਰ ਜਾ ਮੁੰਡਿਆਂ ਵੇ ਲਿਆ ਡਾਲੇ,
ਨੌਕਰ ਜਾ
ਸੌਹਰੇ ਮੇਰੇ ਨੇ ਕੇਲੇ ਲਿਆਂਦੇ,
ਸੱਸ ਮੇਰੀ ਨੇ ਵੰਡੇ,
ਨੀ ਮੇਰੇ ਬਾਰੀ ਇਉ ਟੰਗੇ,
ਨੀ ਮੇਰੇ ਬਾਰੀ
ਸੌਹਰੇ ਮੇਰੇ ਨੇ ਕਰੇਲੇ ਲਿਆਂਦੇ,
ਸੱਸ ਮੇਰੀ ਨੇ ਤੜਕੇ,
ਨੀ ਮੇਰੇ ਬਾਰੀ ਇਉ ਪਤੀਲਾ ਖੜਕੇ,
ਨੀ ਮੇਰੇ
ਅੱਡੀ ਵੱਜਦੀ ਜੈਕੁਰੇ ਤੇਰੀ,
ਲੋਕਾਂ ਦੇ ਚੁਬਾਰੇ ਹਿੱਲਦੇ,
ਅੱਡੀ …………….
ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਬਾਈ,
ਕਿਹੜਾ ਉਹਨਾਂ ਨੂੰ ਚੁੱਪ ਕਰਾਵੇ,
ਕਿਹੜਾ ਦੇਵੇ ਦਵਾਈ,
ਸੌਂ ਜੋ ਚੁੱਪ ਕਰ ਕੇ,
ਮਾਣੋ ਬਿੱਲੀ ਆਈ,
ਸੌ ਜੋ
ਸੱਸ ਮੇਰੀ ਨੇ ਜੌੜੇ ਜੰਮੇ,
ਇਕ ਅੰਨਾ ਇੱਕ ਕਾਣਾ,
ਨੀ ਕਹਿੰਦੇ ਕੌਡੀ ਖੇਡਣ ਜਾਣਾ,
ਨੀ ਕਹਿੰਦੇ
ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਸੱਤ,
ਛੇਆਂ ਦੀ ਤਾਂ ਆਗੀ ਪੰਜੀਰੀ,
ਸੱਤਵੇਂ ਵਾਰੀ ਬੱਸ,
ਬਰੇਕਾਂ ਹੁਣ ਲੱਗੀਆਂ,
ਹੁਣ ਲੱਗੀਆਂ ਮੇਰੀ ਸੱਸ,
ਬਰੇਕਾਂ
ਸੱਸ ਮੇਰੀ ਨੇ ਮੁੰਡਾ ਜੰਮਿਆ,
ਨਾਂ ਧਰਿਆ ਗੁਰਦਿੱਤਾ,
ਪੰਜੀਰੀ ਖਾਵਾਂਗੇ,
ਵਾਹਿਗੁਰੂ ਨੇ ਦਿੱਤਾ,
ਪੰਜੀਰੀ ਖਾਵਾਂਗੇ .
ਸੱਸ ਪਕਾਵੇ ਰੋਟੀਆਂ,
ਮੈ ਪੇੜੇ ਗਿਣਦੀ ਆਈ,
ਸੱਸੇ ਨੀ ਬਾਰਾਂ ਤਾਲੀਏ,
ਮੈ ਤੇਰਾ ਤਾਲੀ ਆਈ,
ਸੱਸੇ ਨੀ ਬਾਰਾਂ