ਹੋਰਾਂ ਦੇ ਵੀਰੇ ਖੁੰਢਾ ਉੱਤੇ ਬਹਿੰਦੇ,
ਮੇਰਾ ਵੀਰਾ ਸੱਥ ਵਿੱਚ ਨੀ,
ਜਿਹਦੇ ਸੋਨੇ ਦੀ ਦਾਤਣ,
ਹੱਥ ਵਿੱਚ ਨੀਂ,
ਜਿਹਦੇ ਸੋਨੇ
Punjabi Tappe
ਜਿਹੜੀ ਗਿੱਧਾ ਨਾ ਪਾਉ ਰੰਨ ਬਾਬੇ ਦੀ,
ਜਿਹੜੀ ਗਿੱਧਾ ……………
ਹੋਰਾਂ ਦੇ ਵੀਰੇ ਖੁੰਢਾ ਉੱਤੇ ਬੈਦੇ,
ਮੇਰਾ ਵੀਰਾ ਸੱਥ ਵਿੱਚ ਨੀ,
ਜਿਹਦੇ ਲਿਖੀਆਂ ਕਿਤਾਬਾਂ,
ਹੱਥ ਵਿੱਚ ਨੀ,
ਜਿਹਦੇ
ਹਰੇ ਹਰੇ ਘਾਹ ਉੱਤੇ,
ਸੱਪ ਫੂਕਾਂ ਮਾਰਦਾ,
ਭੱਜੋ ਵੀਰੋ ਵੇ,
ਬਾਪੂ ਕੱਲਾ ਮੱਝਾਂ ਚਾਰਦਾ,
ਭੱਜੋ ਵੀਰੋ
ਹੀਰ ਕੇ,ਹੀਰ ਕੇ,ਹੀਰ ਕੇ ਵੇ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਵੇ,
ਅੱਖਾਂ ਜਾ ਲੜੀਆਂ
ਹਰੇ ਹਰੇ ਘਾਹ ਉੱਤੇ,
ਉੱਡਣ ਭੰਬੀਰੀਆਂ,
ਬੋਲੋ ਵੀਰੋ ਵੇ,
ਭੈਣਾ ਮੰਗਣ ਜੰਜੀਰੀਆਂ,
ਬੋਲੋ ਵੀਰੋ
ਸਾਉਣ ਦਾ ਮਹੀਨਾ,ਜੀ ਨਾ ਕਰਦਾ ਸੁਥਨ ਪਾਉਣ ਨੂੰ,
ਮੁੰਡਾ ਫਿਰੇ ਨੀ ਕਾਲੀ ਸੂਫ ਦੀ ਸਮਾਉਣ ਨੂੰ,
ਮੁੰਡਾ
ਸਾਉਣ ਦੇ ਮਹੀਨੇ,ਜੀ ਨਾ ਕਰਦਾ ਸੌਹਰੇ ਜਾਣ ਨੂੰ,
ਮੁੰਡਾ ਫਿਰੇ ,ਗੱਡੀ ਜੋੜ ਕੇ ਲਿਜਾਣ ਨੂੰ,
ਮੁੰਡਾ ਫਿਰੇ
ਸਾਉਣ ਦਾ ਮਹੀਨਾ,
ਬਾਗਾ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ
ਸੁਣ ਨੀ ਭਾਬੀ ਨਖਰੇ ਵਾਲੀਏ,
ਲੱਗਾ ਜਾਨ ਤੋਂ ਮਹਿੰਗਾ,
ਨੀ ਤੇਰੇ ਮੁਹਰੇ ਥਾਨ ਸੁਟਿਆ,
ਭਾਵੇ ਸੁਥਨ ਸਮਾ ਲੈ ਭਾਵੇਂ ਲਹਿੰਗਾ,
ਨੀ ਤੇਰੇ
ਸੁਣ ਵੇ ਦਿਉਰਾਂ ਨਖਰੇ ਵਾਲਿਆ,
ਲੱਗੇ ਜਾਨ ਤੋਂ ਮਹਿੰਗਾ,
ਵੇ ਲੈ ਜਾ ਮੇਰਾ ਲੱਕ ਮਿਣ ਕੇ,
ਮਿਲ ਜਾਏ ਤਾਂ ਲਿਆ ਦੇਈ ਲਹਿੰਗਾ,
ਵੇ ਲੈ
ਸਾਡੇ ਪਿੰਡ ਇੱਕ ਛੜਾ ਸੁਣੀਦਾ,
ਨਾਂ ਉਹਦਾ ਕਰਤਾਰੀ,
ਰਾਤੀ ਮੈਥੋ ਦਲ ਲੈ ਗਿਆ,
ਲੱਗੀ ਬੜੀ ਕਰਾਰੀ,
ਨੀ ਚੰਦਰੇ ਨੇ ਹੋਰ ਮੰਗਲੀ,
ਮੈ ਵੀ ਕੜਛੀ ਬੁੱਲਾਂ ਤੇ ਮਾਰੀ,
ਨੀ ਚੰਦਰੇ