ਗਿੱਧਾ ਗਿੱਧਾ ਕਰਦੀ ਮੇਲਣੇ,
ਗਿੱਧਾ ਪਉ ਵਥੇਰਾ,
ਨੀ ਅੱਖ ਚੁੱਕ ਕੇ ਝਾਕ ਸਾਹਮਣੇ,
ਭਰਿਆ ਪਿਆ ਬਨੇਰਾ,
ਨੀ ਜੇ ਤੈਨੂੰ ਧੁੱਪ ਲੱਗਦੀ,
ਤਾਂਣ ਚਾਦਰਾ ਮੇਰਾ,
ਨੀ ਜੇ ……,
Punjabi Tappe
ਖੂਹ ਤੋਂ ਪਾਣੀ ਭਰਨ ਗਈ ਸਾਂ,
ਡੋਲ ਭਰ ਲਿਆ ਸਾਰਾ,
ਨੀ ਤੁਰਦੀ ਦਾ ਲੱਕ ਝੂਟੇ ਖਾਦਾਂ,
ਪੈਲਾਂ ਪਾਵੇ ਗਰਾਰਾ,
ਜੱਟਾਂ ਦੇ ਪੁੱਤ ਸਾਧੂ ਹੋਗੇ,
ਛੱਡ ਗਏ ਤਖਤਹਜਾਰਾ,
ਤੇਰੀਆਂ ਡੰਡੀਆਂ ਦਾ,
ਚੰਦ ਵਰਗਾ ਚਮਕਾਰਾ,
ਤੇਰੀਆਂ …….,
ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ ਸਾਂ,
ਉਥੇ ਪੋਣਾ ਲਾਹ ਲਿਆਹੀ ਆਂ,
ਨੀ ਸਹੇਲੀਓ ਦਿਉਰ ਵਿਆਹ ਲਿਆਈ ਆਂ,
ਨੀ ਸਹੇਲੀਓ ……,
ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ ਸਾਂ,
ਉਥੇ ਪੋਣਾ ਟੰਗ ਆਈ ਆਂ,
ਨਿੱਕਾ ਦਿਓਰ ਨਾਨਕੀ ਮੰਗ ਆਈ ਆਂ,
ਨਿੱਕਾ ……,
ਖੱਟੀ ਚੁੰਨੀ ਲੈ ਕੇ ਨੀ ਧਾਰ ਚੋਣ ਗਈ ਸਾ,
ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ,
ਨੀ ਮੈ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟ ਤਾ,
ਨੀ ਮੈ ਕੱਟੇ …….,
ਖੱਟ ਕੇ ਲਿਆਂਦਾ ਚੱਕ ਨੀ ਮੇਲਣੇ,
ਦੇ ਲੱਡੂਆਂ ਦਾ ਹੱਕ ਨੀ ਮੇਲਣੇ,
ਦੇ ਲੱਡੂਆ ……,
ਖੁੰਢਾਂ ਉੱਤੇ ਬੈਠਾ ਮੁੰਡਾ, ਖੇਡਦਾ ਗੀਟੀਆਂ,
ਕੁੜੀਆਂ ਨੂੰ ਦੇਖ ਮੁੰਡਾ, ਮਾਰਦਾ ਸੀਟੀਆਂ,
ਕੁੜੀਆਂ ਨੂੰ …..
ਤੂੰ ਹੀ ਮੇਰੀ ਬਾਜੀ, ਨੀ ਮੈ ਤੇਰੇ ਵੱਲ ਦੇਖਦਾ,
ਤੂੰ ਹੀ …….,
ਤਕੀਏ ਪੈਦੀ ਬਾਜੀ,ਵੇ ਤੂੰ ਬਾਜੀ ਕਿਓ ਨਹੀਂ ਦੇਖਦਾ,
ਤਕੀਏ ……,
ਖੁੰਢਾਂ ਉੱਤੇ ਬੈਠਾ ਮੁੰਡਾ, ਤਾਸ਼ ਪੱਤਾ ਖੇਡਦਾ,
ਬਾਜੀ ਗਿਆ ਹਾਰ, ਮੁੰਡਾ ਸੱਪ ਵਾਗੂੰ ਮੇਲਦਾ,
ਬਾਜੀ ……,
ਕੱਚ ਦੇ ਗਲਾਸ ਉੱਤੇ ਨੂਠੀ,
ਨੀ ਐਡੀ ਕਿ ਤੂੰ ਜੈਲਦਾਰਨੀ,
ਕਾਹਤੋਂ ਪਈ ਏ ਮੜਕ ਨਾਲ ਫੂਕੀ,
ਨੀ ਐਦੀ ..
ਕਿਹੜੇ ਪਾਸਿਉ ਆਈ ਏ ਤੂੰ ਫੁੱਲ ਵਾਗੂੰ ਟਹਿਕਦੀ,
ਪਲ ਵਿੱਚ ਰੂਪ ਵਟਾ ਆਈ ਏ,
ਨੀ ਕਿਹੜੇ ਗੱਭਰੂ ਨੂੰ ਨਾਗ ਲੜਾ ਆਈ ਏ,
ਨੀ ਕਿਹੜੇ ………