ਛੋਲੇ ਛੋਲੇ ਛੋਲੇ,
ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ,
ਨੀ ਅੱਜ …….,
Punjabi Tappe
ਛੋਲੇ ਛੋਲੇ ਛੋਲੇ,
ਇੰਨਾ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ,
ਇੰਨਾ ਨਾਨਕੀਆਂ …….,
ਛੋਲੇ ਛੋਲੇ ਛੋਲੇ,
ਬਾਪੂ ਜੀ ਨੂੰ ਭਰਮ ਪਿਆ,
ਧੀਏ ਕੌਣ ਨੀ ਚੁਬਾਰੇ ਵਿੱਚ ਬੋਲੇ,
ਕੱਲੀ ਬਾਪੂ ਮੈ ਹੋਵਾਂ,
ਦੁੱਜੀ ਗੁੰਝ ਚਰਖੇ ਦੀ ਬੋਲੇ,
ਜਾਨ ਲਕੋ ਮੁੰਡਿਆਂ,
ਹੋ ਚਰਖੇ ਦੇ ਉਹਲੇ,
ਜਾਨ ਲਕੋ …..,
ਛੱਲਾ ਓਏ,ਛੱਲਾ ਮੇਰੀ ਚੀਚੀ ਦਾ,
ਰਾਂਝਾ ਓਏ,ਰਾਂਝਾ ਫੁੱਲ ਬਗੀਚੀ ਦਾ,
ਰਾਂਝਾ ……..,
ਛੱਲਾ ਓਏ,ਛੱਲਾ ਸੋਨੇ ਦੀਆਂ ਤਾਰਾਂ ਦਾ,
ਰਾਂਝਾ ਓਏ ਰਾਂਝਾ ਪੁੱਤ ਸਰਦਾਰਾਂ ਦਾ,
ਰਾਂਝਾ ਓਏ …….,
ਛੱਲਾ ਓਏ,ਛੱਲਾ ਗਲ ਦੀ ਗਾਨੀ ਆ,
ਰਾਂਝਾ ਓਏ,ਰਾਂਝਾ ਦਿਲ ਦਾ ਜਾਨੀ ਆ,
ਰਾਂਝਾ …….,
ਛੱਲਾ ਓਏ, ਛੱਲਾ ਗੋਲ ਘੇਰੇ ਦਾ,
ਰਾਂਝਾ ਓਏ,ਰਾਂਝਾ ਮੋਰ ਬਨੇਰੇ ਦਾ,
ਰਾਂਝਾ ……,
ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਵਾਲ,
ਵੇ ਜੈਤੋ ਦਾ ਕਿਲਾ ਦਿਖਾ ਦੂ,
ਜੇ ਕੱਢੀ ਮਾਂ ਦੀ ਗਾਲ,
ਵੇ ਜੈਤੋ ….
ਚੁੱਲੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ,
ਸਾਰੀਆਂ ਖਾ ਗਿਆ ਰੋਟੀਆ,
ਤੇ ਸਾਰੀ ਪੀ ਗਿਆ ਵਾਲ,
ਵੇ ਤੈਨੂੰ ਹਾਈਆ ਹੋਜੇ,
ਭੁੱਖੇ ਤਾਂ ਮਰਗੇ ਮੇਰੇ ਲਾਲ,
ਵੇ ਤੈਨੂੰ…….,
ਚਰਖੇ ਨੂੰ ਚੱਕ ਲੈ, ਤ੍ਰਿਝਣਾ ਚੋਂ ਛੇਤੀ ਛੇਤੀ,
ਭੱਜ ਲੈ ਜੇ ਭੱਜਿਆਂ ਜਾਂਵੇ,
ਨੀ ਰੇਸ਼ਮੀ ਗਰਾਰੇ ਵਾਲੀਏ,
ਜੱਟ ਬੱਕਰੇ ਬੁਲਾਉਦਾ ਆਵੇ,
ਨੀ ਰੇਸ਼ਮੀ ………,
ਚਾਂਦੀ ਚਾਂਦੀ ਚਾਂਦੀ,
ਧੀਏ ਨੀ ਪਸੰਦ ਕਰ ਲੈ,
ਗੱਡੀ ਭਰੀ ਮੁੰਡਿਆਂ ਦੀ ਜਾਂਦੀ,
ਧੀਏ ਨੀ ……,
ਚੰਨਾ ਵੇ ਚੰਨਾ,
ਤੇਰੀ ਰੋਟੀ ਮੈ ਬੰਨਾਂ,
ਸਿਰ ਤੇ ਦਹੀਂ ਦਾ ਛੰਨਾ,
ਵੇ ਅੱਗੇ ਖਾਲ ਦਾ ਬੰਨਾ,
ਪੁਲ ਬੰਨ ਵੈਰੀਆਂ, ਵੇ ਮੈ ਕਿੱਥੋ ਦੀ ਲੰਘਾ,
ਪੁਲ ਬੰਨ……,