ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ
ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹਨ।
Punjabi Status
ਪੰਛੀ ਕਿਉਂ ਗੁੰਮ ਸੁੰਮ ਨੇ ਪੱਤੇ ਕਿਉਂ ਚੀਕ ਰਹੇ
ਆ ਰਲ ਕੇ ਦੁਆ ਕਰੀਏ ਇਹ ਮੌਸਮ ਠੀਕ ਰਹੇਹਰਭਜਨ ਹਲਵਾਰਵੀ
ਸਿਰਫ਼ ਜਾਣਕਾਰੀ ਹੋਣਾ ਹੀ ਕਾਫ਼ੀ ਨਹੀਂ, ਸਾਨੂੰ ਇਸ ਨੂੰ ਲਾਗੂ ਵੀ ਕਰਨਾ ਚਾਹੀਦਾ ਹੈ
ਸਿਰਫ਼ ਇੱਛਾ ਹੀ ਕਾਫ਼ੀ ਨਹੀਂ, ਸਾਨੂੰ ਕੁਝ ਕਰਨਾ ਵੀ ਜ਼ਰੂਰ ਚਾਹੀਦਾ ਹੈ ।
ਜੋਹਾਨ ਵੋਲਫ਼ਗੈਂਗ ਵਾਨ ਗੋਥ
ਕੀਲ ਜਾਂਦੀ ਏ ਜਦੋਂ ਜਿੰਦ ਜਾਦੂ ਬਣ ਕੇ,
ਕੋਈ ਚੰਚਲ ਜਿਹੀ ਮੁਟਿਆਰ ਗ਼ਜ਼ਲ ਔੜ੍ਹਦੀ ਏ।ਤਖ਼ਤ ਸਿੰਘ (ਪ੍ਰਿੰ.).
ਜਦੋਂ ਤੁਸੀਂ ਉਮੀਦ ਨੂੰ ਜਗਾਉਂਦੇ ਹੋ ਤਾਂ ਸਭ ਕੁਝ ਸੰਭਵ ਹੋਣ ਲੱਗਦਾ ਹੈ।
ਤੁਹਾਡੇ ਹੌਸਲੇ ਦੇ ਹਿਸਾਬ ਨਾਲ ਜ਼ਿੰਦਗੀ ਸੁੰਗੜਦੀ ਜਾਂ ਫੈਲਦੀ ਹੈ।
ਅਨਾਇਸ ਨਿਨ
ਜਿਆਦਾ ਸੋਚਣ ਨਾਲ ਵਹਿਮ ਵੱਡੇ ਤੇ
ਹਕੀਕਤ ਛੋਟੀ ਲੱਗਣ ਲੱਗਦੀ ਏ
ਤੁਹਾਨੂੰ ਸਮਝਣਾ ਪਏਗਾ ਕਿ ਸ਼ਾਂਤੀ ਦੀ ਕੀਮਤ ਚੁਕਾਉਣੀ ਪੈਂਦੀ ਹੈ,
ਜੇ ਤੁਸੀਂ ਸੰਘਰਸ਼ ਕਰਨ ਦੀ ‘ ਹਿੰਮਤ ਰੱਖਦੇ ਹੋ ਤਾਂ ਤੁਸੀਂ ਜਿੱਤਣ ਦੀ ਹਿੰਮਤ ਰੱਖਦੇ ਹੋ
ਫਰੈਂਡ ਹੈਮਪਟਨ
ਆਓ ਪਿਆਰ ਵਧਾਓ ਜੀਵਨ ਛੋਟਾ ਹੈ।
ਸਮਝੋ ਤੇ ਸਮਝਾਓ ਜੀਵਨ ਛੋਟਾ ਹੈ।ਸੁਖਵਿੰਦਰ ਸਿੰਘ ਲੋਟੇ
ਮਜ਼ਬੂਤੀ ਅਤੇ ਵਿਕਾਸ ਸਿਰਫ਼ ਲਗਾਤਾਰ
ਕੋਸ਼ਿਸ਼ ਅਤੇ ਸੰਘਰਸ਼ ਨਾਲ ਹੀ ਆਉਂਦੇ ਹਨ
ਨੈਪੋਲੀਅਨ ਹਿੱਲ
ਦੁਨੀਆ ਦੀ ਹਰ ਸ਼ੈਅ ਭਾਵੇਂ ਕਿੰਨੀ ਵੀ ਤਾਕਤਵਾਰ ਹੋਵੇ
ਪਰ ਵਕਤ ਦੀ ਗੁਲਾਮ ਹੁੰਦੀ ਹੈ।
ਰਾਜਦੀਪ ਬੈਨੀਪਾਲ
ਉਹਦੀ ਸੀਰਤ ਬੜੀ ਹੈ ਕੰਡਿਆਲੀ
ਉਹਦੀ ਸੂਰਤ ਗੁਲਾਬ ਵਰਗੀ ਏ
ਦਿਲ ਨੂੰ ਰੱਖਦੀ ਰਾਤ ਦਿਨ ਮਦਹੋਸ਼
ਯਾਦ ਉਹਦੀ ਸ਼ਰਾਬ ਵਰਗੀ ਏਡਾ. ਸਾਧੂ ਸਿੰਘ ਹਮਦਰਦ