ਘਰ ਦੇ ਆਖਣ ਰੋਟੀ ਦਾ ਪ੍ਰਬੰਧ ਕਰੋ,
ਪੇਟ ਅਸਾਡਾ ਭਰਨਾ ਨਹੀਂ ਕਵਿਤਾਵਾਂ ਨਾਲ।
Punjabi Shayari
ਮੁਹੱਬਤ ਨੂੰ ਜੋ ਭੰਡਦੇ ਨੇ ਤੇ ਖ਼ੁਦ ਆਸ਼ਕ ਨੇ ਹੂਰਾਂ ਦੇ
ਅਜੇਹੇ ਅਕਲ ਦੇ ਅੰਨ੍ਹਿਆਂ ਨੂੰ ਕੀ ਸਮਝਾ ਕੇ ਵੇਖਾਂਗੇਗੁਰਚਰਨ ਸਿੰਘ ਬਿਜਲੀ
ਐ ਨਜ਼ੂਮੀ ! ਹੱਥ ਮੇਰਾ ਹੋਰ ਗਹੁ ਦੇ ਨਾਲ ਵੇਖ,
ਕੁੱਝ ਤਾਂ ਇਸ ‘ਤੇ ਸਜੀਲੇ ਸ਼ੋਖ਼ ਅੱਖਰ ਹੋਣਗੇ।ਹਰਬੰਸ ਸਿੰਘ ਮਾਛੀਵਾੜਾ
ਨ ਹੱਸ ਕੇ ਬੋਲਿਆ ਕਲ੍ਹ ਦਾ, ਨਾ ਹਸ ਕੇ ਗਲ ਕੀਤੀ ਏ
ਸਵੱਲੀ ਕਰ ਨਜ਼ਰ ਆਪਣੀ ਮੈਂ ਚਿਰ ਤੋਂ ਗ਼ਮ ਹੰਢਾਇਆ ਏਦਰਸ਼ਨ ਸਿੰਘ ਦਰਸ਼ਨ
ਅੱਧੀ ਰਾਤੀਂ ਜੰਗਲ ਵਿੱਚੋਂ ਵਾਪਸ ਆਈ ਪੌਣ,
ਨਾਲ ਲਿਜਾਣਾ ਭੁੱਲ ਗਈ ਸੀ ਉਹ ਦੀਵੇ ਦੀ ਲੋਅ।ਦੀਪਕ ਧਲੇਵਾਂ
ਜੁਗਾਂ ਤੋਂ ਫੇਰ ਵੀ ਸਾਗਰ ਦਾ ਖਾਰਾ ਹੀ ਰਿਹਾ ਪਾਣੀ
ਹੈ ਬੇਸ਼ਕ ਮਿੱਠੀਆਂ ਨਦੀਆਂ ਦੇ ਰਹਿੰਦਾ ਡੀਕਦਾ ਪਾਣੀਰਬਿੰਦਰ ਮਸਰੂਰ
ਇਹ ਛਲਾਵਿਆਂ ਦਾ ਦਿਆਰ ਹੈ,
ਏਥੇ ਜਿਉਣ ਦਾ ਏਹੋ ਸਾਰ ਹੈ,
ਨਾ ਉਰਾਂ ਨੂੰ ਹੋ ਨਾ ਪਰ੍ਹਾਂ ਨੂੰ ਹਟ,
ਨਾ ਜੁਆਬ ਦੇ ਨਾ ਸਵਾਲ ਕਰ।ਅਸਲਮ ਹਬੀਬ
ਬੰਦਾ ਰਿਹਾ ਅਧੂਰਾ ਰਹੂ ਅਧੂਰਾ ਹੀ,
ਇਸ ਆਪਣੇ ਅੰਦਰ ਦੀ ਔਰਤ ਮਾਰ ਲਈ
ਜਦ ਹਾਕਿਮ ਨੇ ਖੋਹ ਲਈ ਹੱਥੋਂ ਮਾਲਾ ਵੀ,
ਫੇਰ ਬੜਾ ਤਰਸੇਂਗਾ ਇਕ ਤਲਵਾਰ ਲਈਰਬਿੰਦਰ ਮਸਰੂਰ
ਉੱਚੇ ਨੀਵੇਂ ਰਾਹੀਂ ਘੁੰਮਣਾ ਉੱਖੜੇ ਤੇ ਉੱਜੜੇ ਰਹਿਣਾ,
ਕੋਈ ਕਹੇ ਸਰਾਪ ਬੜਾ ਹੈ ਮੈਂ ਸਮਝਾਂ ਵਰਦਾਨ ਜਿਹਾ।ਹਰਭਜਨ ਹਲਵਾਰਵੀ
ਏਸ ਗੱਲੋਂ ਤਾਂ ਦਾਗ਼ੀ ਵੀ ਹੈਰਾਨ ਹੈ,
ਰਾਤ ਬੀਤਣ ਤੋਂ ਬਾਅਦ ਉਹ ਕਿਵੇਂ ਬਚ ਗਿਆ
ਹਿਜ਼ਰ ਦੀ ਸਾਣ ‘ਤੇ ਤਿੱਖੇ ਕੀਤੇ ਹੋਏ
ਜਿਸ ਦੇ ਦਿਲ ਉੱਤੇ ‘ ਚਲਦੇ ਗੰਡਾਸੇ ਰਹੇਦਾਗੀ ਗੜ ਸ਼ੰਕਰੀ
ਚੋਰ ਕੁੱਤੀ ਰਲ ਕੇ ਕਰਦੇ ਨੇ ਵਪਾਰ,
ਰਾਜਨੀਤੀ ਹੋ ਗਈ ਦਮਦਾਰ ਵੇਖਰਣਜੀਤ ਸਿੰਘ ਧੂਰੀ
ਕਿਸੇ ਦਿਨ ਉੱਡ ਜਾਣਾ ਹੈ ਉਹਨਾਂ ਨੇ ਵੀ ਹਵਾ ਬਣ ਕੇ
ਜੋ ਅਪਣੇ ਘਰ ‘ਚ ਬੈਠੇ ਨੇ ਜਮਾਨੇ ਦੇ ਖ਼ੁਦਾ ਬਣ ਕੇ
ਮੈਂ ਸੁਣਿਆਂ ਮੰਗਦਾ ਹੈ ਆਸਰਾ ਪਰਛਾਵਿਆਂ ਕੋਲੋਂ
ਜੋ ਰਹਿੰਦਾ ਸੀ ਹਰਿਕ ਬੇ-ਆਸਰੇ ਦਾ ਆਸਰਾ ਬਣ ਕੇਪ੍ਰੇਮ ਅਬੋਹਰਵੀ