ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ
ਤੂੰ। ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ
ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ
ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ
ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ
ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ
ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ
ਰਿਹਾਨ ਤੇਰੇ ਖ਼ਾਬਾਂ ਨੇ ਤੈਨੂੰ ਲਫ਼ਜ਼ ਕਿੱਥੇ ਦੇਣੇ
ਜਦੋਂ ਤੂੰ ਤਾਂ ਕਿਸੇ ਮਹਿਰਮ ਦੀਆ ਨੀਂਦਾਂ ਉਡਾਈਆਂ
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ
ਤੂੰ ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
Pargat Rihan
Punjabi Shayari
ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ,
ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ….
ਕਿ ਇਹੀ ਇਸ਼ਕ ਦਾ ਮੂਲ ਸਰਤਾਜ ਸ਼ਾਇਰਾ,
ਮਹਿਰਮ ਜਿਵੇਂ ਆਖੇ ਓਵੇ ਵੱਸੀਏ ਜੀ
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ…
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥
ਵਹਾਂ ਉਮਰ ਹਮਨੇ ਗੁਜਾਰ ਦੀ
ਜਹਾਂ ਸਾਂਸ ਲੇਨਾਂ ਭੀ ਮੁਹਾਲ ਥਾ
–ਜੌਨ ਏਲੀਆ
ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕਤ ਦੀਆਂ ਯਾਦਾਂ,
ਪਤਾ ਨਹੀ ਕਿਉਂ ਮਤਲਬ ਲਈ ਮੇਹਰਬਾਨ ਹੁੰਦੇ ਨੇ ਲੋਕ
ਸਿਖਰ ਦੁਪਹਿਰ ਸਿਰ ‘ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗ਼ਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕੇਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਹਿਜਰਾਂ ‘ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੁੰ ਮਾਵਾਂ
ਸਿਖਰ ਦੁਪਿਹਰ ਸਿਰ ‘ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਈ ਰਾਤਾ ਬੀਤਿਆ ਨਾ ਸੋਏ ਅਸੀ
ਅੱਧੀ ਅੱਧੀ ਰਾਤੇ ਉੱਠ ਕਿੰਨੀ ਵਾਰੀ ਰੋਏ ਅਸੀ
ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ ਸਾਨੂੰ
ਇੰਨਾ ਪਿਆਰ ਕਰਨ ਦੇ ਬਾਅਦ ਵੀ
ਸੱਜਣਾ ਦੇ ਕਿਓ ਨਾ ਹੋਏ ਅਸੀ
ਆਪਣਾ ਆਪ ਅਸੀ ਮਿੱਟੀ ਵਿੱਚ ਰੋਲਿਆ
ਸੱਜਣਾ ਨੇ ਇਕ ਵੀ ਬੋਲ ਪਿਆਰ ਦਾ ਨਾ ਬੋਲਿਆ
ਮੰਗਿਆ ਹੀ ਨਹੀ ਵਕਤ ਕਿਸੇ ਤੋਂ ਇਹ ਸੋਚ ਕੇ
ਕਿ ਸ਼ਾਇਦ ਨਾ ਕਰਨ ਦੀ ਵੀ ਫੁਰਸਤ ਨਾ ਹੋਵੇ ਕਿਸੇ ਕੋਲ
ਕੱਖਾਂ ਵਾਂਗੂ ਉੱਡ ਗਏ ਸਾਡੇ ਸੱਜਰੇ ਦਿਲ ਦੇ ਚਾਅ ,,
ਸੱਜਣਾ ਵੇ ਅਸੀਂ ਵਗਦੇ ਹੋਏ ਹੰਝੂਆਂ ਦੇ ਦਰਿਆ ..
ਭਰੇ ਘੜੇ ਦੇ ਪਾਣੀ ਵਾਂਗੂ
ਅਸੀਂ ਡੁੱਲਣ ਲੱਗ ਪਏ ਹਾਂ ,,
ਇੱਕ ਖੁਸ਼ਖਬਰੀ ਹੈ ਤੇਰੇ ਲਈ
ਤੈਨੂੰ ਭੁੱਲਣ ਲੱਗ ਪਏ ਹਾਂ ..
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ,
ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।
ਤੋੜ ਨਾ ਤੂੰ ਸ਼ੀਸ਼ਾ ਚਿਹਰੇ ਹਜ਼ਾਰ ਦਿਖਣਗੇ ..
ਹਲੇ ਤਾਂ ਮੈਂ ਸਿਰਫ ਇੱਕ ਹਾਂ ਫੇਰ ਬੇਸ਼ੁਮਾਰ ਦਿਖਣਗੇ..