ਜੇ ਇਕ ਵਾਰ
ਪਿੱਛੇ ਮੁੜ ਕੇ ਵੇਖ ਲੈਂਦਾ
ਪਤਾ ਲਗ ਜਾਂਦਾ
ਤੂੰ ਘਰੋਂ ਇਕੱਲਾ ਹੀ
ਨਹੀਂ ਤੁਰਿਆ ਸੀ
ਤੂੰ ਰਾਹ ਵੇਖ ਵੇਖ ਤੁਰਦਾ
ਮੈਂ ਤੈਨੂੰ ਵੇਖ ਵੇਖ
ਕੰਡੇ ਜੋ ਤੈਨੂੰ ਵਜਣੇ ਸਨ
ਮੈਨੂੰ ਵਜੇ ਹਨ
ਤੂੰ ਕਿੱਥੇ ਕਿੱਥੇ ਭਰਮਦਾ
ਰਿਹਾ ਹੈ ਤੂੰ ਜਾਣੇ
ਤੇਰੇ ਪਿੱਛੇ ਪਿੱਛੇ ਤੁਰਦੀ
ਮੈ ਇਕੋ ਥਾਂ ਟਿਕੀ ਰਹੀ ਹਾਂ
Punjabi Shayari
ਘਰੋਂ ਨਿਕਲੇ ਤਾਂ ਉਹਨੇ ਕਿਹਾ
ਅਜ ਸ਼ਾਮ ਇਹਨਾ ਗਲੀਆਂ ਚ ਘੁੰਮਾਂਗੇ
ਜਿਵੇਂ ਗੁਆਂਢੀ ਚਾਰਲੀ ਘੁੰਮਦਾ ਹੈ
ਫੁਟਪਾਥ ਤੇ ਤੁਰਾਂਗੇ
ਘਰਾਂ ਮੂਹਰੇ ਉਗਿਆ ਘਾਹ ਵੇਖਾਂਗੇ
ਘੁੰਮਦੇ ਫੁਹਾਰੇ ਦੀਆਂ ਕਣੀਆਂ
ਸਾਡੇ ਤੇ ਪੈਣ ਲਗੀਆਂ
ਛੜੱਪਾ ਮਾਰ ਕੇ ਟੱਪ ਜਾਵਾਂਗੇ
ਜਾਂ ਹੇਠਾਂ ਖੜ੍ਹੇ ਰਹਾਂਗੇ ਹਸਦੇ
ਖੇਡਦੇ ਬਚਿਆਂ ਨੂੰ ਹੱਥ ਹਿਲਾਵਾਂਗੇ
ਹਾਏ ਕਹਾਂਗੇ
ਜੇ ਕੋਈ ਕੋਲ ਆਇਆ ਉਹਦਾ
ਨਾਂ ਪੁੱਛਾਂਗੇ
ਗਲੀ ਜਿੱਧਰ ਨੂੰ ਮੁੜੀ ਮੁੜ ਪਵਾਂਗੇ
ਜਿਹੜੀ ਵੀ ਮਿਲੀ ਉਹਦੇ ਤੇ ਪੈ ਜਾਵਾਂਗੇ
ਭੁੱਲ ਗਏ ਤਾਂ ਖੜ੍ਹ ਕੇ ਨਿਸ਼ਾਨੀਆਂ ਵੇਖਾਂਗੇ
ਭੁਲਦੇ ਭੁਲਦੇ ਘਰ ਭਾਲ ਲਵਾਂਗੇ
ਨਹੀਂ ਤਾਂ ਕਿਸੇ ਤੁਰੇ ਜਾਂਦੇ ਤੋਂ ਪੁੱਛ ਲਵਾਂਗੇ
ਲਾਲੀ ਦੀਆਂ ਗੱਲਾਂ ਨਹੀਂ ਕਰਾਂਗੇ
ਨਾ ਕੇਸਰ ਦੀਆਂ
ਪਟਿਆਲੇ ਦੀ ਮਾਲਰੋਡ ਤੇ ਚਲਦੇ
ਫੁਹਾਰੇ ਯਾਦ ਨਹੀਂ ਕਰਾਂਗੇ
ਪਿਛਲੇ ਤੀਹ ਵਰ੍ਹੇ ਭੁੱਲ ਜਾਵਾਂਗੇ
ਚਿਤਵਾਂ ਗੇ ਅਸੀ ਏਥੇ ਅਜ ਆਏ ਹਾਂ
ਜਾਂ ਏਥੇ ਹੀ ਰਹਿੰਦੇ ਰਹੇ ਹਾਂ
ਅਨੀ ਸਈਓ ਨੀਂ
ਅਨੀ ਸਈਓ ਨੀਂ,
ਮੈਂ ਕੱਤਦੀ ਕੱਤਦੀ ਹੁੱਟੀ,
ਅੱਤਣ ਦੇ ਵਿਚ ਗੋੜੇ ਰੁਲਦੇ,
ਹਥਿ ਵਿਚ ਰਹਿ ਗਈ ਜੁਟੀ ।1।ਰਹਾਉ।
ਸਾਰੇ ਵਰ੍ਹੇ ਵਿਚ ਛੱਲੀ ਇਕ ਕੱਤੀ,
ਕਾਗ ਮਰੇਂਦਾ ਝੁੱਟੀ ।1।
ਸੇਜੇ ਆਵਾਂ ਕੰਤ ਨ ਭਾਵਾਂ,
ਕਾਈ ਵੱਗ ਗਈ ਕਲਮੁ ਅਪੁਠੀ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭ ਦੁਨੀਆਂ ਜਾਂਦੀ ਡਿੱਠੀ ।4।
ਚੋਰ ਕਰਨ ਨਿੱਤ ਚੋਰੀਆਂ
ਚੋਰ ਕਰਨ ਨਿੱਤ ਚੋਰੀਆਂ,
ਅਮਲੀ ਨੂੰ ਅਮਲਾਂ ਦੀਆਂ ਘੋੜੀਆਂ,
ਕਾਮੀ ਨੂੰ ਚਿੰਤਾ ਕਾਮ ਦੀ,
ਅਸਾਂ ਤਲਬ ਸਾਂਈਂ ਦੇ ਨਾਮੁ ਦੀ ।1।ਰਹਾਉ।
ਪਾਤਿਸ਼ਾਹਾਂ ਨੂੰ ਪਾਤਿਸ਼ਾਹੀਆਂ,
ਸ਼ਾਹਾਂ ਨੂੰ ਉਗਰਾਹੀਆਂ,
ਮਿਹਰਾਂ ਨੂੰ ਪਿੰਡ ਗਰਾਂਵ ਦੀ ।1।
ਇਕੁ ਬਾਜੀ ਪਾਈ ਸਾਈਆਂ,
ਇਕ ਅਚਰਜ ਖੇਲ ਬਣਾਈਆਂ,
ਸਭਿ ਖੇਡ ਖੇਡ ਘਰਿ ਆਂਵਦੀ ।2।
ਲੋਕ ਕਰਨ ਲੜਾਈਆਂ,
ਸਰਮੁ ਰਖੀਂ ਤੂੰ ਸਾਈਆਂ,
ਸਭ ਮਰਿ ਮਰਿ ਖ਼ਾਕ ਸਮਾਂਵਦੀ ।3।
ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਤੁਸੀਂ ਨ ਕੋਈ ਆਖੋ ਪੀਰ ਹੈ,
ਅਸਾਂ ਕੂੜੀ ਗੱਲ ਨ ਭਾਂਵਦੀ ।4।
ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ
ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ ।
ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ ।ਰਹਾਉ।
ਮਨ ਤਨੂਰ ਆਂਹੀ ਦੇ ਅਲੰਬੇ,
ਸੇਜ ਚੜ੍ਹੀਦਾ ਮੈਂਡਾ ਤਨ ਮਨ ਭੁਜਦਾ ।1।
ਤਨ ਦੀਆਂ ਤਨ ਜਾਣੇ,
ਮਨ ਦੀਆਂ ਮਨ ਜਾਣੇ,
ਮਹਰਮੀ ਹੋਇ ਸੁ ਦਿਲ ਦੀਆਂ ਬੁਝਦਾ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੋਕ ਬਖੀਲਾ ਪਚਿ ਪਚਿ ਲੁਝਦਾ ।3।
ਚਾਰੇ ਪਲੂ ਚੋਲਣੀ, ਨੈਣ ਰੋਂਦੀ ਦੇ ਭਿੰਨੇ
ਚਾਰੇ ਪਲੂ ਚੋਲਣੀ,
ਨੈਣ ਰੋਂਦੀ ਦੇ ਭਿੰਨੇ ।ਰਹਾਉ।
ਕਤਿ ਨ ਜਾਣਾ ਪੂਣੀਆਂ,
ਦੋਸ਼ ਦੇਨੀਆਂ ਮੁੰਨੇ ।1।
ਆਵਣੁ ਆਵਣੁ ਕਹਿ ਗਏ,
ਮਾਹਿ ਬਾਰਾਂ ਪੁੰਨੇ ।2।
ਇਕ ਅੰਨ੍ਹੇਰੀ ਕੋਠੜੀ,
ਦੂਜੇ ਮਿੱਤਰ ਵਿਛੁੰਨੇ ।3।
ਕਾਲੇ ਹਰਨਾ ਚਰ ਗਿਉਂ
ਸ਼ਾਹ ਹੁਸੈਨ ਦੇ ਬੰਨੇ ।4।
ਆ ਮਿਲ ਯਾਰ ਸਾਰ ਲੈ ਮੇਰੀ
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।
ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ ।
ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ ।
ਨਦੀਉਂ ਪਾਰ ਮੁਲਕ ਸਜਨ ਦਾ ਲਹਵੋ-ਲਆਬ ਨੇ ਘੇਰੀ ।
ਸਤਿਗੁਰ ਬੇੜੀ ਫੜੀ ਖਲੋਤੀ ਤੈਂ ਕਿਉਂ ਲਾਈ ਆ ਦੇਰੀ ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲ ਗਿਉਂ ਸਿਖਰ ਦੁਪਹਿਰੀ ।
ਬੁੱਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਆਓ ਫ਼ਕੀਰੋ ਮੇਲੇ ਚਲੀਏ
ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ ।
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ ।
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ ।
ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ ।
ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ ।
ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।
ਐਸਾ ਜਗਿਆ ਗਿਆਨ ਪਲੀਤਾ
ਐਸਾ ਜਗਿਆ ਗਿਆਨ ਪਲੀਤਾ ।
ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਵਰ ਜੀਤਾ, ਐਸਾ ਜਗਿਆ ਗਿਆਨ ਪਲੀਤਾ ।
ਵੇਖੋ ਠੱਗਾਂ ਸ਼ੋਰ ਮਚਾਇਆ, ਜੰਮਣਾ ਮਰਨਾ ਚਾ ਬਣਾਇਆ ।
ਮੂਰਖ ਭੁੱਲੇ ਰੌਲਾ ਪਾਇਆ, ਜਿਸ ਨੂੰ ਆਸ਼ਕ ਜ਼ਾਹਰ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।
ਬੁੱਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,
ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।
ਭੰਡਾ- ਭੰਡਾਰੀਆ,
ਕਿੰਨਾ ਕੁ ਭਾਰ |
ਇੱਕ ਮੁੱਠੀ ਚੁੱਕ ਲੈ,
ਦੂਜੀ ਤਿਆਰ |
ਕੋਟਲਾ ਛਪਾਕੀ
ਕੋਟਲਾ ਛਪਾਕੀ ,
ਜੁਮੇਰਾਤ ਆਈ ਜੇ |
ਜਿਹੜਾ ਅੱਗੇ-ਪਿੱਛੇ ਦੇਖੇ ,
ਓਹਦੀ ਸ਼ਾਮਤ ਆਈ ਜੇ |
ਕਿੱਕਲੀ ਕਲੀਰ ਦੀ,
ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ,
ਸਿਰ ‘ਤੇ ਸਜਾਈਦਾ |
- ਪਾਸ਼ ਇੱਕੋ ਇੱਕ ਅਜਿਹਾ ਲੇਖਕ ਸੀ ਜਿਸਨੇ ਇੰਦਰਾ ਗਾਂਧੀ ਦੀ ਮੌਤ ਤੇ ਸ਼ੋਕ ਸਮਾਗਮ ਦਾ ਵਿਰੋਧ ਕੀਤਾ ਸੀ –
“ਮੈਂ ਉਮਰ ਭਰ ਓਸਦੇ ਖਿਲਾਫ਼ ਸੋਚਿਆ ਤੇ ਲਿਖਿਆ
ਜੇ ਓਸਦੇ ਸੋਗ ਵਿੱਚ ਸਾਰਾ ਹੀ ਭਾਰਤ ਸ਼ਾਮਿਲ ਹੈ
ਤਾਂ ਮੇਰਾ ਨਾਮ ਇਸ ਮੁਲਕ ਵਿਚੋਂ ਕੱਟ ਦਿਓ,
ਜੇ ਓਸਦਾ ਆਪਣਾ ਕੋਈ ਖਾਨਦਾਨੀ ਭਾਰਤ ਹੈ,
ਤਾਂ ਮੇਰਾ ਨਾਮ ਓਸ ਵਿਚੋਂ ਹੁਣੇ ਕੱਟ ਦਿਓ ”
(ਕਵਿਤਾ – ਬੇਦਖਲੀ ਲਈ ਬਿਨੈ ਪੱਤਰ )
- ਪਾਸ਼ ਵੱਲੋਂ ਸਮਾਜਿਕ ਤਾਨੇ ਬਾਨੇ ਤੇ ਡੂੰਗੇ ਅਰਥਾਂ ਨਾਲ ਕਹੇ ਸ਼ਬਦ –
“ਮੈਂ ਓਸ ਦੀ ਫੀਅਟ ਦੀ ਡਿੱਗੀ ਵਿੱਚ
ਆਪਨੇ ਬਚਪਨ ‘ਚ ਹਾਰੇ ਬੰਟਿਆਂ ਦੀ ਕੁੱਜੀ ਦੇਖੀ ਸੀ,
ਪਰ ਓਸ ਵੱਲ ਜਿੰਨੀ ਵਾਰ ਹੱਥ ਵਧਾਇਆ
ਕਦੇ ਸਿਹਤ ਮੰਤਰੀ ਖੰਘ ਪਿਆ ,
ਕਦੇ ਹਰਿਆਣੇ ਦਾ ਆਈ.ਜੀ. ਹੂੰਗਰਿਆ,
ਤੈਨੂੰ ਪਤਾ ਕਿੰਨਾ ਅਸੰਭਵ ਸੀ ਓਸਦੀ ਬੇਸਿਆਸਤੀ ਸਿਆਸਤ ਦੇ
ਸੁਰਾਲ ਵਾਂਗੂ ਸ਼ੂਕਦੇ ਸਬਜ਼ ਬਾਗ ਵਿਚੋਂ ਬਚਾ ਕੇ
ਆਪਨੇ ਆਪ ਨੂੰ
ਤੇਰੇ ਲਈ ਸਬੂਤਾ ਲੈ ਆਉਣਾ ”
( ਕਵਿਤਾ – ਤੈਨੂੰ ਪਤਾ ਨਹੀ )
- ਮਿਹਨਤਕਸ਼ ਦੀ ਲੁੱਟ ਖਸੁੱਟ ਬਾਰੇ ਪਾਸ਼ ਲਿਖਦਾ –
“ਕੌਣ ਖਾ ਜਾਂਦਾ ਹੈ ਤਲ ਕੇ
ਟੋਕੇ ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲੇ ਡੋਲਿਆਂ ਦੀਆਂ ਮੱਛੀਆਂ ? ”
( ਕਵਿਤਾ – ਮੈਂ ਪੁੱਛਦਾ ਹਾਂ )
- ਲੋਕਤੰਤਰ ਤੇ ਸਿਆਸਤ ਦੇ ਘਾਣ ਤੇ ਪਾਸ਼ ਲਿਖਦਾ ਹੈ –
“ਅਸੀਂ ਤਾਂ ਦੇਸ਼ ਨੂੰ ਸਮਝਦੇ ਸਾਂ ਘਰ ਵਰਗੀ ਪਵਿੱਤਰ ਸ਼ੈਅ
ਅਸੀਂ ਦੇਸ਼ ਨੂੰ ਸਮਝੇ ਸਾਂ ਜੱਫੀ ਵਰਗੇ ਅਹਿਸਾਸ ਦਾ ਨਾਂ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੰਮ ਵਰਗਾ ਨਸ਼ਾ ਕੋਈ
ਪਰ ਜੇ ਦੇਸ਼
ਰੂਹ ਦੀ ਵਗਾਰ ਦਾ ਕੋਈ ਕਾਰਖਾਨਾ ਹੈ,
ਪਰ ਜੇ ਦੇਸ਼ ਉੱਲੂ ਬਣਨ ਦਾ ਪ੍ਰਯੋਗ ਘਰ ਹੈ,
ਤਾਂ ਸਾਨੂੰ ਓਸ ਤੋਂ ਖਤਰਾ ਹੈ
(ਕਵਿਤਾ – ਆਪਣੀ ਅਸੁਰੱਖਿਆਤਾ ਚੋਂ )
#5 ਪਾਸ਼ ਪ੍ਰਸ਼ਾਸ਼ਨ ਬਾਰੇ ਲਿਖਦਾ –
“ਕਚਹਿਰੀਆਂ,ਬੱਸ ਅੱਡਿਆਂ ਤੇ ਪਾਰਕਾਂ ਵਿੱਚ
ਸੌ ਸੌ ਦੇ ਨੋਟ ਤੁਰਦੇ ਫਿਰਦੇ ਹਨ,
ਡਾਇਰੀਆਂ ਲਿਖਦੇ , ਤਸਵੀਰਾਂ ਲੈਂਦੇ ,
ਤੇ ਰਿਪੋਰਟਾਂ ਭਰਦੇ ਹਨ
ਕਾਨੂੰਨ ਰੱਖਿਆ ਕੇਂਦਰ ਵਿੱਚ
ਪੁੱਤਰ ਨੂੰ ਮਾਂ ਤੇ ਚੜ੍ਹਾਇਆ ਜਾਂਦਾ ਹੈ”
( ਕਵਿਤਾ – ਦੋ ਤੇ ਦੋ ਤਿੰਨ )
- ਇੰਦਰਾ ਗਾਂਧੀ ਪ੍ਰਤੀ ਤਿੱਖੇ ਘ੍ਰਿਣਾ ਦੇ ਭਾਵ ਦੀ ਉਦਾਰਨ ਪਾਸ਼ ਦੇ ਸਬਦ –
“ਇਹ ਇੰਦਰਾ ਜਿਸ ਨੇ ਤੈਨੂੰ ਮੌਤ ਦਾ ਪੈਗਾਮ ਘੱਲਿਆ ਹੈ,
ਸਵਿਟਰਜ਼ਰਲੈਂਡ ਵਿੱਚ ਜਨਮੀ ਹੋਈ ਲੰਦਨ ਦੀ ਬੇਟੀ ਹੈ,
ਇਹਦੀ ਸਾੜੀ ਚ ਡਾਲਰ ਹੈ , ਇਹਦੀ ਅੰਗੀ ਵਿੱਚ ਰੂਬਲ ਹੈ
ਇਹਨੂੰ ਮੇਰੇ ਦੇਸ਼ ਦੀ ਕਹਿਣਾ ਮੇਰੀ ਧਰਤੀ ਦੀ ਹੇਠੀ ਹੈ”
(ਕਵਿਤਾ – ਲੰਕਾ ਦੇ ਇਨਕਲਾਬੀਆਂ ਨੂੰ)
- ਪਾਸ਼ ਕਵਿਤਾ ਲਈ ਹਮੇਸ਼ਾਂ ਸਰਲ ਸ਼ਬਦ ਵਰਤਦਾ ਰਿਹਾ ਜੋ ਲੋਕਾਈ ਚਿੰਤਨ ਨਾਲ ਲੱਥ ਪੱਥ ਰਹਿੰਦੇ ਸਨ –
“ਮੈਂ ਜਦ ਵੀ ਕੀਤੀ ਖਾਦ ਦੇ ਘਾਟੇ
ਕਿਸੇ ਗਰੀਬ ਬੜੀ ਦੀ ਹਿੱਕ ਵਾਂਗੂ
ਪਿਚਕ ਗਏ ਗੰਨਿਆ ਦੀ ਗੱਲ ਹੀ ਕਰਾਗਾ ,
ਮੈਂ ਦਲਾਨ ਦੇ ਬੂਹੇ ਤੇ ਖੜ੍ਹੇ ਸਿਆਲ ਦੀ ਹੀ ਗੱਲ ਕਰਾਂਗਾ
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਸਰਦੀ ਦੀ ਰੁੱਤ ਖਿੜਨ ਵਾਲੇ
ਫੁੱਲਾਂ ਦੀਆਂ ਕਿਸਮਾਂ ਦੇ ਨਾਮ ਤੇ
ਪਿੰਡ ਦੀਆਂ ਕੁੜੀਆਂ ਦੇ ਨਾਮ ਧਰਾਗਾ”
(ਕਵਿਤਾ – ਇਨਕਾਰ )
- ਕਿਰਤੀ ਦੀ ਪਸ਼ੂ ਜੀਵਨ ਤੋਂ ਬਦਤਰ ਜਿੰਦਗੀ ਬਾਰੇ ਪਾਸ਼ ਲਿਖਦਾ –
“ਅਸੀਂ ਲੱਭ ਰਹੇ ਹਾਂ ਹਾਲੇ
ਪਸ਼ੂ ਤੇ ਇਨਸਾਨ ਦੇ ਵਿੱਚ ਫਰਕ
ਅਸੀਂ ਝੱਗੀਆਂ ਚੋ ਜੂਆਂ ਫੜ੍ਹਦੇ ਹੋਏ
ਸੀਨੇ ਵਿੱਚ ਪਾਲ ਰਹੇ ਹਾਂ ,
….ਓਸ ਸਰਵ ਸਕਤੀਮਾਨ ਦੀ ਰਹਿਮਤ
(ਕਵਿਤਾ – ਮੇਰੇ ਦੇਸ਼ )
- 1971 ਦੀ ਭਾਰਤ ਪਾਕਿਸਤਾਨ ਜੰਗ ਬਾਰੇ ਪਾਸ਼ ਲਿਖਦਾ –
“ਨਾ ਅਸੀਂ ਜਿੱਤੀ ਏ ਜੰਗ ਤੇ ਨਾ ਹਰੇ ਪਾਕੀ ਕਿਤੇ,
ਇਹ ਤਾ ਪਾਪੀ ਪੇਟ ਸਨ ਜੋ ਪੁਤਲੀਆਂ ਬਣ ਨੱਚੇ”
ਕਵਿਤਾ – “ਜੰਗ ਦੇ ਪ੍ਰਭਾਵ” –
a) “ਝੂਠ ਬੋਲਦੇ ਨੇ
ਇਹ ਜਹਾਜ਼ ਬੱਚਿਓ
ਇਹਨਾਂ ਦਾ ਸੱਚ ਨਾ ਮੰਨਣਾ
ਤੁਸੀਂ ਖੇਡਦੇ ਰਹੋ
ਘਰ ਬਣਾਉਣ ਬਣਾਉਣ…..”
b) “ਰੇਡੀਓ ਨੂੰ ਆਖੋ
ਸਹੁੰ ਖਾ ਕੇ ਤਾਂ ਕਹੇ
ਧਰਤੀ ਜੇ ਮਾਂ ਹੁੰਦੀ ਤਾਂ ਕਿਸਦੀ
ਇਹ ਪਾਕਿਸਤਾਨੀਆਂ ਦੀ ਕੀ ਹੋਈ
ਤੇ ਭਾਰਤ ਵਾਲਿਆਂ ਦੀ ਕੀ ਲੱਗੀ “
- #10 ਪੰਜਾਬ ਦੇ ਪੁਲਿਸ ਪ੍ਰਬੰਧ ਬਾਰੇ ਪਾਸ਼ ਲਿਖਦਾ –
” ਤੂੰ ਆਪਣੇ ਮੂੰਹ ਦੀਆਂ ਗਾਲ੍ਹਾਂ ਨੂੰ
ਆਪਨੇ ਕੀਮਤੀ ਗੁੱਸੇ ਲਈ
ਸੰਭਾਲ ਕੇ ਰੱਖ
ਮੈਂ ਕੋਈ ਚਿੱਟ ਕੱਪੜਿਆ
ਕੁਰਸੀ ਦਾ ਪੁੱਤ ਨਹੀ ”
( ਕਵਿਤਾ – ਪੁਲਿਸ ਦੇ ਸਿਪਾਹੀ ਨੂੰ )
- ਇੱਕ ਆਮ ਬੰਦੇ ਦੀ ਜੀਵਨ ਪੱਧਰ ਦੇ ਹਾਲਤ ਬਾਰੇ ਪਾਸ਼ ਲਿਖਦਾ-
“ਦਰਅਸਲ
ਇਥੇ ਹਰ ਥਾਂ ਤੇ ਇੱਕ ਬਾਡਰ ਹੈ
ਜਿਥੇ ਸਾਡੇ ਹੱਕ ਖਤਮ ਹੁੰਦੇ ਹਨ
ਤੇ
ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ”
(ਕਵਿਤਾ – ਬਾਡਰ)
- ਅਜਿਹੀਆਂ ਅਨੇਕਾਂ ਕਵਿਤਾਵਾਂ ਹਨ ਜੋ ਪਾਸ਼ ਦਾ ਦ੍ਰਿਸ਼ਟੀਕੋਣ ਦੱਸਦੀਆਂ ਹਨ , ਪਾਸ਼ ਵਾਹ-ਵਾਹ ਜਾਂ ਸਨਮਾਨਾਂ ਦਾ ਮੁਥਾਜ ਨਹੀ ਸੀ, ਨਾ ਹੀ ਮੈਂ ਚਾਹੁਣਾ ਕੇ ਪਾਸ਼ ਦੀ ਪੂਜਾ ਹੋਵੇ , ਮੇਰਾ ਮਕਸਦ ਸਿਰਫ ਇਹ ਹੈ ਇੱਕ ਲੋਕ ਕਵੀ ਨੂੰ ਓਸਦੀ ਮਨੁੱਖਤਾ ਪ੍ਰਤੀ ਫਿਕਰਮੰਦੀ ਕਰਕੇ ਜਾਣਿਆ ਜਾਵੇ ਨਾ ਕੇ ਨਿੱਜੀ ਗਲਤ ਫਿਹਮੀਆ ਦਾ ਗੁੱਸਾ ਪਾਸ਼ ਤੇ ਉਤਾਰ ਕੇ ਆਪਣੀ ਸੋਚ ਅਨੁਸਾਰ ਓਸਦੀ ਛਵੀ ਵਿਗੜ ਦੇਵੋ ।
ਓਸਨੇ ਕਵਿਤਾਵਾਂ ਰਾਹੀ ਜੋ ਸੁਨੇਹੇ ਤੇ ਸਮਾਜਿਕ ਚਿੰਤਨ ਸਾਨੂੰ ਦਿੱਤਾ ਓਸਦੇ ਮੁਕਾਬਲੇ ਸ਼ਾਯਿਦ ਅੱਜ ਤੱਕ ਕੋਈ ਕਵੀ ਇਨੀ ਗੰਭੀਰਤਾ ਨਾਲ ਨਹੀ ਲਿਖ ਸਕਿਆ –
“ਮੇਰੇ ਸ਼ਬਦ ਓਸ ਦੀਵੇਂ ਅੰਦਰ
ਤੇਲ ਦੀ ਥਾਂ ਸੜਨਾ ਚਾਉਂਦੇ ਹਨ,
ਮੈਨੂੰ ਕਵਿਤਾ ਦੀ ਇਸ ਤੋਂ ਸਹੀ ਵਰਤੋਂ ਨਹੀ ਪਤਾ,
ਤੇ ਤੈਨੂੰ ਪਤਾ ਨਹੀਂ
ਮੈਂ ਸ਼ਾਇਰੀ ਵਿੱਚ ਕਿਵੇਂ ਗਿਣਿਆ ਜਾਂਦਾ ਹਾਂ ,
ਜਿਵੇਂ ਕਿਸੇ ਭਖੇ ਹੋਏ ਮੁਜਰੇ ਵਿੱਚ
ਕੋਈ ਹੱਡਾ ਰੋੜੀ ਦਾ ਕੁੱਤਾ ਆ ਵੜੇ ” – ਪਾਸ਼
ਖੁਸ਼ੀਆਂ ਵੀ ਰੁੱਸੀਆਂ ਨੇ ਮੇਰੇ ਨਾਲ ਸੱਜਣਾਂ ਵੇ
ਤੂੰ ਜਦੋਂ ਦਾ ਏ ਹੋ ਗਿਆ ਜੁਦਾ ਮੇਰੇ ਹਾਣੀਆਂ,
ਸੋਕਾ ਪਿਆ ਦਿਲ ਦੀਆਂ ਸੋਹਲ ਜਿਹੀਆਂ ਪੋਟੀਆਂ ਤੇ
ਜੋ ਰਹਿੰਦਾ ਸੀ ਹਰ ਪਲ ਹਰਾ ਮੇਰੇ ਹਾਣੀਆਂ।
ਚੁੱਪ ਚੋਂ ਸੀ ਪੜਦਾ ਤੂੰ ਮੇਰੀਆਂ ਹਾਏ ਨਜ਼ਮਾਂ ਨੂੰ
ਅੱਜ ਬੋਲ ਵੀ ਕਿਉਂ ਨਾਂ ਸੁਣੇ ਮੇਰੇ ਹਾਣੀਆਂ,
ਖਾਲੀ ਹੋਇਆ ਤੇਰੇ ਬਾਝੋਂ ਰੂਹ ਮੇਰੀ ਦਾ ਏ ਗੜਵਾ
ਆ ਕੇ ਪਿਆਰ ਦੀਆਂ ਪਿਆਸਾਂ ਤੂੰ ਬੁਝਾ ਮੇਰੇ ਹਾਣੀਆਂ।
✍ਦੀਪ ਰਟੈਂਡੀਆ