ਗ਼ਜ਼ਲ, ਕਵਿਤਾ ਕਦੀ ਮੈਂ ਗੀਤ ਦੇ ਸ਼ਬਦਾਂ ’ਚ ਰਲ ਜਾਨਾਂ।
ਮੈਂ ਅੱਖਰ ਮੋਮ ਵਰਗਾ ਹਾਂ, ਜਿਵੇਂ ਢਾਲੋ ਜੀ ਢਲ ਜਾਨਾਂ।
Punjabi Shayari
ਆਪਣੇ ਕਾਲੇ ਮੱਥੇ ਤੋਂ ਤਕਦੀਰ ਨਹੀਂ ਉਹ ਪੜ੍ਹ ਸਕਿਆ
ਰਾਤਾਂ ਨੂੰ ਦੀਵੇ ਦੀ ਲੋਏ ਸੋਲਾਂ ਸਾਲ ਜੋ ਪੜ੍ਹਿਆਂ ਹੈਸੁਰਜੀਤ ਸਾਜਨ
ਨਾ ਅਗਲੇ ਜਨਮ ਦੀ ਤੂੰ ਆਸ ਵਿੱਚ ਹਸਰਤ ਦਬਾ ਕੋਈ।
ਆ ਏਸੇ ਜਨਮ ਵਿੱਚ ਹੀ ਮਾਣੀਏ ਪਲ ਪਿਆਰ ਦਾ ਕੋਈ।ਵਾਹਿਦ
ਹਰ ਸੁਬਹ ਇਕ ਟੀਸ ਬਣ ਕੇ ਰੜਕਦੀ ਅਖ਼ਬਾਰ ਹੈ
ਅਣਪਛਾਤੀ ਪੀੜ ਵਰਗਾ ਦੇਰ ਤੋਂ ਖ਼ਬਰਾਂ ਦਾ ਰੰਗਬਲਬੀਰ ਆਤਿਸ਼
ਚਲੋ ਹੁਣ ਵਕਤ ਹੈ ਉਸ ਅਕਸ ਨੂੰ ਮੁੜ ਆਪਣਾ ਕਰੀਏ,
ਜਿਹਨੂੰ ਸ਼ੀਸ਼ੇ ਦੇ ਸਾਹਵੇਂ ਰੋਜ਼ ਖੜ੍ਹ ਖੜ੍ਹ ਕੇ ਗੁਆ ਦਿੱਤਾ।ਪਾਲੀ ਖ਼ਾਦਿਮ
ਇਕ ਮਖੌਟਾ ਪਹਿਨ ਕੇ ਤੁਰਿਆ ਸਾਂ ਮੈਂ ਉਸਦੇ ਘਰੋਂ
ਇਕ ਮਖੌਟਾ ਪਹਿਨ ਕੇ ਹੁਣ ਆਪਣੇ ਘਰ ਜਾਵਾਂਗਾ ਮੈਂਮਹਿੰਦਰ ਦੀਵਾਨਾ
ਰੱਤ ਸਿਆਹੀ ਉੱਬਲੇ, ਕਲਮ ਦੇ ਸੰਗਲ ਟੁੱਟਣ।
ਕੈਦ ‘ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ।
ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ-ਭਰ ਵੰਡਾਂ, |
ਚੰਗੇ ਲੋਕੀ ਹੱਸ-ਹੱਸ ਝੋਲੀਆਂ ਭਰ-ਭਰ ਲੁੱਟਣ।ਅਫ਼ਜ਼ਲ ਅਹਿਸਨ ਰੰਧਾਵਾ
ਭੁੱਖੇ ਲੋਕਾਂ ਰੱਜ ਕੇ ਸਿਦਕ ਨਿਭਾਏ ਹਨ
ਰੱਜੇ ਲੋਕਾਂ ਰੱਜ ਕੇ ਭੁੱਖ ਖਿਲਾਰੀ ਹੈਮੁਰਸ਼ਦ ਬੁਟਰਵੀ
ਇਹ ਰਾਹਾਂ ਦੇ ਕੰਡੇ, ਇਹ ਖ਼ਿਆਲਾਂ ਦੀ ਭਟਕਣ।
ਲੈ ਚੱਲੀ ਕਿਧਰ ਨੂੰ ਇਹ ਪੈਰਾਂ ਦੀ ਥਿੜਕਣ।
ਕਿ ਮੁੜ ਆਵੇ ਰਾਵਣ, ਉਹ ਅੱਗ ‘ਚੋਂ ਵੀ ਕੂਕੇ,
ਇਹ ਲੈਂਦੇ ਪਰੀਖਿਆ ਤੇ ਰੱਬ ਵੀ ਕਹਾਵਣ।ਸਿਮਰਨ ਅਕਸ
ਆਪਣੇ ਕੰਢੇ ਖੋਰਦੀ ਜੋ ਜਾ ਰਹੀ
ਇਹ ਨਦੀ ਦੀ ਆਪਣੀ ਹੀ ਚਾਲ ਹੈਸੁਰਿੰਦਰਜੀਤ ਕੌਰ
ਹਾਰੇ-ਹੰਭੇ ਜਦ ਕਦੇ ਇੱਕ ਥਾਂ ਇਕੱਤਰ ਹੋਣਗੇ।
ਵੇਖਣਾ ਉਦੋਂ ਇਹ ਸਾਰੇ ਹੀ ਸਿਕੰਦਰ ਹੋਣਗੇ।ਰਣਜੀਤ ਸਰਾਂਵਾਲੀ
ਆ ਕੇ ਵਤਨੋਂ ਦੂਰ ਵੀ ਓਹੀ ਸਾਡਾ ਹਾਲ
ਓਹੀ ਸਾਡੀ ਸੋਚਣੀ ਓਹੀ ਰੋਟੀ-ਦਾਲਗਿੱਲ ਮੋਰਾਂਵਾਲੀ