ਧਨ ਬੇਗਾਨਾ ਕਹੋ ਨਾ ਮੈਨੂੰ ਘੁੱਟ ਕੇ ਗਲ ਅਰਮਾਨਾਂ ਦਾ।
ਨਵੀਆਂ ਰਾਹਾਂ ਲੱਭਾਂਗੀ ਮੈਂ ਹੱਥ ਫੜ ਕੇ ਅਸਮਾਨਾਂ ਦਾ।
Punjabi Shayari
ਮੈਂ ਫੁੱਲ ਬਣ ਵਿਛਾਂਗੀ ਸਭ ਰਸਤਿਆਂ ‘ਚ ਤੇਰੇ
ਹੈ ਵਾਸਤਾ ਸਫ਼ਰ ‘ਤੇ ਲੈਂਦਾ ਜਾ ਨਾਲ ਮੈਨੂੰ
ਮੈਥੋਂ ਵਫ਼ਾ ਨਹੀਂ ਹੋਣਾ ਵਾਅਦਾ ਉਹ ਰੌਸ਼ਨੀ ਦਾ
ਮੈਂ ਤਿੜਕਿਆ ਹਾਂ ਦੀਵਾ ਮੁੜ ਮੁੜ ਨਾ ਬਾਲ਼ ਮੈਨੂੰਜਿਓਤੀ ਮਾਨ
ਜਿਨ੍ਹਾਂ ਨੇ ਮਿੱਟੀ ਨੂੰ ਰੌਂਦਿਆ, ਜਿਨ੍ਹਾਂ ਮਿੱਟੀ ’ਤੇ ਜ਼ੁਲਮ ਕੀਤੇ,
ਮੈਂ ਖ਼ਾਕ ਹੁੰਦੇ ਉਹ ਤਾਜ ਵੇਖੇ, ਮੈਂ ਖ਼ਾਕ ਹੁੰਦੇ ਉਹ ਤਖ਼ਤ ਵੇਖੇ।ਜਗਤਾਰ
ਆਖਣਾ ਓਸੇ ਨੂੰ ਲੋਕਾਂ ਨੇ ਚਿਰਾਗ਼
ਖ਼ੁਦ ਬਲਣ ਦੀ ਜਿਸ ਦੀ ਆਦਤ ਹੋ ਗਈ
ਬਣ ਗਿਆ ਚਾਨਣ ਮੁਨਾਰਾ ਸਭ ਲਈ
ਨ੍ਹੇਰ ਤੋਂ ਜਿਸ ਨੂੰ ਵੀ ਨਫ਼ਰਤ ਹੋ ਗਈਅਮਰਜੀਤ ਕੌਰ ਨਾਜ਼
ਗ਼ਜ਼ਲ ਦਾ ਦਰਬਾਰ ਹੈ ਹੁਣ ਸੱਜ ਗਈ ਮਹਫ਼ਿਲ ਤੇਰੀ।
ਤਾਲ ਦੇ ਵਿੱਚ ਢਲ ਗਈ ਜੋ ਦਿਲ ਦੀ ਸੀ ਹਲਚਲ ਤੇਰੀ।ਸਵਰਨ ਚੰਦਨ
ਮੇਰੀ ਕੋਮਲ ਜਿਹੀ ਵੀਣੀ ਨੂੰ ਵੰਗਾਂ ਲਾਲ ਦੇਂਦਾ ਹੈ
ਕਰੇ ਨੱਚਣ ਨੂੰ ਜੀਅ ਮੇਰਾ ਜਦੋਂ ਉਹ ਤਾਲ ਦੇਂਦਾ ਹੈ
ਚੰਨ ਸਿਤਾਰਾ ਦੀਵਾ ਜੁਗਨੂੰ ਕਿਰਨ ਜਿਹਾ ਉਪਨਾਮ ਨ ਦੇ
ਪੈੜ ਮੇਰੀ ਨੂੰ ਪੈੜ ਰਹਿਣ ਦੇ ਇਸ ਨੂੰ ਕੋਈ ਨਾਮ ਨ ਦੇਸੁਰਿੰਦਰਜੀਤ ਕੌਰ
ਮਾਂ ਬੋਲੀ, ਮਾਂ ਜਣਨੀ ਤੇ ਮਾਂ ਧਰਤੀ ਕੋਲੋਂ,
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।ਗੁਰਭਜਨ ਗਿੱਲ
ਆਪਣੀ ਧੀ ਪਰਦੇ ਅੰਦਰ ਕੈਦ ਕਰ
ਗਾ ਰਹੇ ਨੇ ਸੋਹਲੇ ਲੋਕੀਂ ਹੀਰ ਦੇਸੁਰਿੰਦਰਜੀਤ ਕੌਰ
ਜਦੋਂ ਤੱਕ ਲਫ਼ਜ਼ ਜਿਉਂਦੇ ਨੇ,
ਸੁਖਨਵਰ ਜਿਊਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ,
ਜੋ ਸਿਵਿਆਂ ਵਿੱਚ ਸੁਆਹ ਬਣਦੇ।ਸੁਰਜੀਤ ਪਾਤਰ
ਵੱਖਰੀ ਧਰਤ ਮੰਗਦੀ ਹਾਂ ਤੇ ਨਾ ਅਸਮਾਨ ਮੰਗਦੀ ਹਾਂ
ਮੈਂ ਮੰਗਦੀ ਹਾਂ ਤਾਂ ਬਸ ਇਕ ਵੱਖਰੀ ਪਹਿਚਾਨ ਮੰਗਦੀ ਹਾਂਸੁਰਿੰਦਰਜੀਤ ਕੌਰ
ਆਪਣੀ ਜੇ ਪਹਿਚਾਣ ਕਰਾਉਣੀ ਦੁਨੀਆ ਨੂੰ,
ਉੱਡ ਜਰਾ ਜਿਆ ਵੱਖਰਾ ਹੋ ਕੇ ਡਾਰਾਂ ਤੋਂ।ਬਾਬਾ ਨਜ਼ਮੀ
ਤਰਸ ਰਹੇ ਘਰ ਬਣਨ ਨੂੰ ਕਿਲ੍ਹਿਆਂ ਜਿਹੇ ਮਕਾਨ
ਚਿੜੀਆਂ ਦਾ ਘਰ ਬਣ ਗਿਆ ਇਕੋ ਰੌਸ਼ਨਦਾਨਸੁਰਿੰਦਰਜੀਤ ਕੌਰ