ਭਾਂਬੜ ਅੰਦਰੋਂ ਉਠਦੇ ਨੇ ਸੀਤਾ ਰੋਣ ਲਗਦੀ ਹੈ ।
ਸੀਤਾ ਨੂੰ ਚੁੱਪ ਕਰਾਉਂਦਾ ਹਾਂ ਤਾਂ ਮੀਰਾ ਰੋਣ ਲਗਦੀ ਹੈ
Punjabi Shayari
ਬੁੱਲ੍ਹਾਂ ਨੂੰ ਗੁਰਬਾਣੀ ਭੁੱਲੀ,
ਪੈਰਾਂ ਦੇ ਸੁਰਤਾਲ ਗਵਾਚੇ।ਇਕਬਾਲ ਸਲਾਹੁਦੀਨ (ਪਾਕਿਸਤਾਨ)
ਜਦ ਕਦੇ ਵੀ ਯਾਦ ਵਿਚ ਮਹਿਬੂਬ ਫੇਰਾ ਪਾ ਗਿਆ
ਸ਼ਾਂਤ ਸਾਗਰ ਦਿਲ ਦੇ ਵਿਚ ਤੁਫ਼ਾਨ ਹੀ ਇਕ ਆ ਗਿਆਭਗਵੰਤ ਸਿੰਘ
ਮੰਜ਼ਿਲ ਦੀ ਛਣਕਾਰ ਜਦੋਂ ਵੰਗਾਰੇ ਬੰਦੇ ਨੂੰ।
ਰੋਕ ਸਕੇ ਨਾ ਚਰਖੜੀਆਂ ਤੇ ਆਰੇ ਬੰਦੇ ਨੂੰ।ਕਰਮ ਸਿੰਘ ਜ਼ਖ਼ਮੀ
ਟੁਟਦਾ ਤਾਰਾ ਵੇਖ ਕੇ ਲੋਕੀ ਨੱਪਦੇ ਇਕ ਦੂਜੇ ਦੇ ਪਰਛਾਵੇਂ
ਚਮਕ ਤਾਰੇ ਦੀ ਵੇਖ ਕੇ ਰੋਈਏ ਅਸੀਂ ਐਨੇ ਕਰਮਾਂ ਦੇ ਮਾਰੇਡਾ. ਵਿਕਰਮਜੀਤ ਸਿੰਘ
ਵੰਗਾਂ ਮੇਰੀਆਂ ਕੱਚ ਦੀਆਂ ਪਰ ਵੀਣੀ ਮੇਰੀ ਕੱਚੀ ਨਹੀਂ।
ਤੇਰੀਆਂ ਰਮਜ਼ਾਂ ਖੂਬ ਪਛਾਣਾਂ ਅੜਿਆ ਹੁਣ ਮੈਂ ਬੱਚੀ ਨਹੀਂ।
ਇਸ਼ਕ ਦੀ ਆਤਿਸ਼ ਬੜੀ ਅਵੱਲੀ ਤੀਲੀ ਸੋਚ ਕੇ ਲਾਉਣੀ ਸੀ,
ਧੂੰਆਂ ਵੇਖ ਕੇ ਡੋਲ ਗਿਆ ਏਂ ਅੰਗ ਅਜੇ ਤਾਂ ਮੱਚੀ ਨਹੀਂ।
ਕਿਹੜੀ ਨਗਰੀ ਏਥੇ ਕਿਹੜੇ ਰਾਜੇ ਦਾ ਹੈ ਪਹਿਰਾ
ਧਰਤੀ ਲਹੂ ਲੁਹਾਨ ਹੋਈ ਹੈ ਅੰਬਰ ਗਹਿਰਾ ਗਹਿਰਾਡਾ. ਕਰਨਜੀਤ
ਸੁਣੋ ਗਮ ਮੇਰੇ ਰਾਜ਼ਦਾਨਾਂ ਦੇ ਵਾਂਗੂੰ।
ਹੁੰਗਾਰੇ ਭਰੋ ਮਿਹਰਬਾਨਾਂ ਦੇ ਵਾਂਗੂੰ।
ਮਿਰਾ ਹਰ ਹਰਫ਼ ਹੈ ਤਜ਼ਰਬੇ ਦਾ ਹੰਝੂ,
ਨਾ ਸਮਝੋ ਇਵੇਂ ਦਾਸਤਾਨਾਂ ਦੇ ਵਾਂਗੂੰ।ਬਿਸ਼ਨ ਸਿੰਘ ਉਪਾਸ਼ਕ
ਇਹ ਸੰਦਲ ਦਾ ਜੰਗਲ ਇਹ ਨਾਗਾਂ ਦੀ ਬਸਤੀ
ਇਹ ਜੁਗਨੂੰ ਕਿ ਜਗਦੇ ਚਿਰਾਗਾਂ ਦੀ ਬਸਤੀ
ਇਹ ਗ਼ੈਬਾਂ ਤੋਂ ਉੱਤਰੀ ਮੁਹੱਬਤ ਦੀ ਖ਼ੁਸ਼ਬੂ
ਹਕੀਕਤ ਹੈ ਜਾਂ ਕੋਈ ਖ਼ਾਬਾਂ ਦੀ ਬਸਤੀਕੁਲਦੀਪ ਕਲਪਨਾ
ਚਾਕ ਜੋਗੀ ਹੋ ਗਿਆ ਤਾਂ ਹੋ ਗਈਆਂ ਮੱਝਾਂ ਉਦਾਸ,
ਉਂਜ ਸਭ ਉਸੇ ਤਰ੍ਹਾਂ ਹੀ ਰੰਗ-ਢੰਗ ਝੰਗ ਦੇ ਰਹੇ।ਸ, ਸ. ਮੀਸ਼ਾ
ਅੱਖਰ ਜੋਤ ਹੈ ਅੱਖਰ ਦੀਵਾ ਅੱਖਰ ਚੰਨ ਸਿਤਾਰਾ ਹੈ
ਅੱਖਰ ਦੇ ਵਿਚ ਲੁਕਿਆ ਯਾਰਾ ਇਹ ਬ੍ਰਹਿਮੰਡ ਹੀ ਸਾਰਾ ਹੈਇੰਦਰਜੀਤ ਹਸਨਪੁਰੀ
ਬਣਾ ਲਉ ਡੈਮ ਲੱਖ ਕਰ ਲਉ ਯਤਨ ਰੋਕਣ ਦੇ ਲੱਖ ਵਾਰੀ,
ਮੈਂ ਜਾਣੈ ਅੰਤ ਮਾਰੂਥਲ ਨੂੰ ਮਹਿਕਾਵਣ ਨਦੀ ਆਖੇ।ਕਰਤਾਰ ਸਿੰਘ ਕਾਲੜਾ