ਖ਼ੁਸ਼ੀ ਤੇ ਅਮਨ ਜਿਹੜੇ ਲੋਚਦੇ ਆਪਣੇ ਘਰਾਂ ਅੰਦਰ,
ਨਿਗ੍ਹਾ ਮੈਲੀ ਨਹੀਂ ਰੱਖਦੇ ਘਰਾਂ ਬੇਗਾਨਿਆਂ ਉੱਤੇ।
Punjabi Shayari
ਸਿਸਕਦੀਆਂ ਵੇਖ ਕੇ ਸੱਧਰਾਂ ਵਿਲਕਦੇ ਵੇਖ ਕੇ ਸੁਪਨੇ
ਤੇਰੇ ਦਿਲ ’ਤੇ ਜ਼ਖ਼ਮ ਆਏ ਇਸ ਅਹਿਸਾਸ ਤੋਂ ਸਦਕੇ
ਚੰਦਰੇ ਪਤਝੜੀ ਮੌਸਮ ਚੁਰਾ ਲਈ ਚਿਹਰੇ ਦੀ ਰੌਣਕ
ਬਹਾਰਾਂ ਦਾ ਪਤਾ ਪੁੱਛਦੀ ਤੇਰੀ ਤਲਾਸ਼ ਤੋਂ ਸਦਕੇਤਲਵਿੰਦਰ ਕੌਰ
ਆਪਣੇ ਐਬ ਨਜ਼ਰ ਨਾ ਆਉਂਦੇ ਨੇ ਸਾਨੂੰ,
ਦੂਸਰਿਆਂ ਦੇ ਖੋਲ੍ਹ ਰਹੇ ਹਾਂ ਪੋਲ ਅਸੀਂ।ਸੁਰਜੀਤ ਸਿੰਘ ਅਮਰ
ਮਰ ਜਾਣੀਏ ਕਹਿ ਕੇ ਜੋ ਬੁਲਾਉਂਦੇ ਸਨ
ਦਿਲੋਂ ਉਹ ਜੀਂਦੀ ਰਹਿਣ ਦੀ ਅਸੀਸ ਸੀ ਦੇਂਦੇਸੁਰਿੰਦਰ ਅਤੈ ਸਿੰਘ
ਤੇਰੇ ਬਿਨ ਕੀ ਜੀਣ ਦਾ ਅਧਿਕਾਰ ਮੈਨੂੰ
ਜੀਣ ਦੇ ਲਾਲਚ ਨੇ ਛੱਡਿਆ ਮਾਰ ਮੈਨੂੰ ।
ਮੁਸ਼ਕਿਲਾਂ ਮਜਬੂਰੀਆਂ ਪ੍ਰੇਸ਼ਾਨੀਆਂ
ਜ਼ਿੰਦਗੀ ਨੂੰ ਇਸ ਤਰ੍ਹਾਂ ਨਾ ਮਾਰ ਮੈਨੂੰ।ਜਸਵੰਤ ਹਾਂਸ
ਧੀਆਂ ਆਡਾਂ ਕੰਜਕਾਂ ਭਰ-ਭਰ ਡੋਲ੍ਹਣ ਨੀਰ
ਪੁੱਤਰ ਦਰਿਆ ਅੱਥਰੇ ਕੰਢੇ ਜਾਵਣ ਚੀਰ
ਪੁੱਤਾਂ ਮਿਲਖਾਂ ਵੰਡੀਆਂ ਫੋਲੇ ਨੂੰਹਾਂ ਸੰਦੂਕ
ਧੀ ਦੇ ਪੋਟੇ ਪੂੰਝਦੇ ਬਾਪ ਦੀ ਅੱਖ ਨੀਰਸੁਰਿੰਦਰ ਅਤੈ ਸਿੰਘ
ਸਥਿਰ ਵਿਸ਼ਵਾਸ ਦਾ ਚਿੱਤਰਨ ਸਮੇਂ ਅਨੁਸਾਰ ਹੁੰਦਾ ਹੈ।
ਸਦਾ ਗੌਰਵ ਦਾ ਨਿਸ਼ਚਾ ਵੀ ਨਹੀਂ ਸਾਕਾਰ ਹੁੰਦਾ ਹੈ।ਜਸਵੰਤ ਸਿੰਘ ਭੌਰ
ਸੁੱਕੇ ਔੜੇ ਖੇਤ ਵਿਚ ਅੜਿਆ ਬੀਜ ਦਿੱਤਾ ਈ ਪਾ
ਤਾਂ ਵੀ ਬੀਜਣ ਵਾਲਿਆ ਤੈਨੂੰ ਲੱਗੇ ਕੋਈ ਦੁਆ
ਵੱਤ ਨਹੀਂ ਸੀ ਖੇਤ ਵਿਚ ਅਸੀਂ ਉੱਗੇ ਹਿੱਕ ਦੇ ਤਾਣ
ਉੱਗਣ ਵਿਗਸਣ ਮੌਲਣ ਦਾ ਸਾਨੂੰ ਗੋਡੇ ਗੋਡੇ ਚਾਅਸੁਰਿੰਦਰ ਅਤੈ ਸਿੰਘ
ਪਤਾ ਨਾ ਸੀ ਹਨੇਰੇ ਦੇ ਕਲਾਕਾਰੀ ਅਡੰਬਰ ਦਾ।
ਕਿ ਛੱਪੜਾਂ ਵਿੱਚ ਸਿਮਟ ਜਾਉ ਕਦੇ ਪਾਣੀ ਸਮੁੰਦਰ ਦਾ।
ਪਤਾ ਮਾਂ ਬਾਪ ਦਾ ਬੇਸ਼ਕ ਭੁਲਾ ਵੇਖੋ ਨਹੀਂ ਖ਼ਤਰਾ,
ਜ਼ਰੂਰੀ ਹੈ ਰਹੇ ਚੇਤਾ ਕਿਸੇ ਨੂੰ ਘਰ ਦੇ ਨੰਬਰ ਦਾ।ਜਸਵੰਤ ਸਿੰਘ ਕੈਲਵੀ
ਆਇਆ ਨੀ ਇਕ ਸੱਜਣ ਪਿਆਰਾ,
ਤਨ ਮਨ ਸਾਡਾ ਰੰਗ ਗਿਆ ਸਾਰਾ
ਇਕ ਰੰਗ ਸਾਡੇ ਮੱਥੇ ਲਾਇਆ,
ਕਰ ਗਿਆ ਸਾਰਾ ਲਾਲ ਪਸਾਰਾ
ਜਾਦੂਗਰ ਦੀ ਮੈਂ ਨਾ ਜਾਣੀਂ,
ਕਿਹੜੇ ਚਸ਼ਮਿਓਂ ਲੈ ਕੇ ਪਾਣੀ
ਮੇਰੀ ਅਜ਼ਲ ਦੀ ਪਿਆਸ ਮਿਟਾਈ,
ਐਸਾ ਜਾਦੂ ਕਰ ਗਿਆ ਭਾਰਾਸਿਮਰਤ ਕੌਰ
ਮੌਤ ਦੇ ਆਉਣ ‘ਤੇ ਜਾਨ ਛੁੱਟੀ ਮਸਾਂ,
ਮੁਸ਼ਕਿਲਾਂ ਵਿੱਚ ਘਿਰੀ ਜ਼ਿੰਦਗਾਨੀ ਰਹੀ।ਉਲਫ਼ਤ ਬਾਜਵਾ
ਭਾਵ ਕਿੱਦਾਂ ਬਿਨ ਬੁਲਾਏ ਬੋਲਦੇ
ਕੀ ਕਹਾਂ ਜਾਦੂ ਬਿਆਨੀ ਓਸਦੀ
ਓਸਦੀ ਚੁੱਪ ਵਿਚ ਕਈ ਰਮਜ਼ਾਂ ਸ਼ਰੀਕ
ਸਮਝ ਤੋਂ ਉਪਜੀ ਨਾਦਾਨੀ ਓਸਦੀਸਿਮਰਤ ਕੌਰ