ਰਲ ਗਈ ਹੈ ਏਸ ਵਿਚ ਇੱਕ ਬੂੰਦ ਤੇਰੇ ਇਸ਼ਕ ਦੀ,
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਲੀ ਲਈ।
Punjabi Shayari
ਦੇਸ਼ ਦੇ ਸਾਰੇ ਹੀ ਰਾਵਣ ਨੇ ਤੁਹਾਨੂੰ ਚੰਬੜੇ
ਰਾਮ ਜੀ ! ਹਸਤੀ ਤੁਹਾਡੀ ਕਿਸ ਤਰ੍ਹਾਂ ਬਚ ਪਾਇਗੀਹਰਭਜਨ ਸਿੰਘ ਕੋਮਲ
ਤੇਰੇ ਦਿਲ ਵਿੱਚ ਮੁਹੱਬਤ ਵਰਗੀ ਖ਼ੁਸ਼ਬੋਈ ਨਹੀਂ।
ਇੰਜ ਲਗਦੈ ਜਿੱਦਾਂ ਦੁਨੀਆ ‘ਚ ਤੇਰਾ ਕੋਈ ਨਹੀਂ।ਜਨਕ ਰਾਜ ਜਨਕ
ਜਿਸ ’ਚ ਪਤਨੀ ਦਾਅ ‘ਤੇ ਲਾਉਣਾ ਯੋਗ ਸੀ
ਅਜ ਵੀ ਉਸ ਵਿਰਸੇ ਦੀਆਂ ਮਸ਼ਹੂਰੀਆਂਸਿਰੀ ਰਾਮ ਅਰਸ਼
ਉਸ ਚੌਕ ਤੀਕ ਬਸ ਜੇ ਨਿਭਣਾ ਹੈ ਸਾਥ ਆਪਣਾ,
ਉਹ ਵਕਤ ਹੀ ਨਾ ਆਵੇ, ਏਨੀ ਕੁ ਚਾਲ ਰੱਖਾਂ।ਹਰਪਾਲ ਭੱਟੀ
ਆਪਣੇ ਤੂੰ ਕੱਦ ਤਾਈਂ ਦੇਖੀਂ ਕੁਝ ਸਾਂਭੀ ਤੁਰੀਂ
ਜੱਗ ਨੇ ਤਾਂ ਹੁੰਦੇ ਰਹਿਣਾ ਬੌਣਾ ਨੀ ਗੁਬਿੰਦੀਏਹਰਭਜਨ ਸਿੰਘ ਬੈਂਸ
ਫਟਕਣ ਦਿੱਤੇ ਸੰਗਤਾਂ ਨੇ ਰੂਹ ਨੇੜੇ ਨਾ,
ਸ਼ਬਦ ਗੁਰਾਂ ਦੇ ਬੇਸ਼ਕ ਮੂੰਹ ’ਤੇ ਚੜ੍ਹੇ ਰਹੇ।
ਰਹਿਬਰਾ ਇਹ ਕਿਸ ਤਰ੍ਹਾਂ ਦੀ ਰਹਿਬਰੀ ਹੈ ਦੱਸ ਖਾਂ
ਉਮਰ ਭਰ ਲੁਟਦਾ ਰਿਹਾ ਪਰ ਫਿਰ ਵੀ ਤੂੰ ਰਹਿਬਰ ਰਿਹਾਕਰਤਾਰ ਸਿੰਘ ਕਾਲੜਾ
ਮਿਰਚਾਂ ਉਹ ਵੇਚਦਾ ਹੈ ਮਿਸ਼ਰੀ ਜ਼ੁਬਾਨ ਉਸ ਦੀ।
ਏਸੇ ਲਈ ਚੱਲ ਰਹੀ ਹੈ ਯਾਰੋ ਦੁਕਾਨ ਉਸ ਦੀ।ਸ਼ੌਕਤ ਢੰਡਵਾੜਵੀ
ਸਮੇਂ ਦੇ ਮਾਰਿਆਂ ਦੀ ਇਕ ਪਛਾਣ ਇਹ ਵੀ ਹੈ
ਕਿਸੇ ਦੇ ਜ਼ੁਲਮ ਨੂੰ ਅਪਣਾ ਨਸੀਬ ਕਹਿੰਨੇ ਨੇਦੀਪ ਭਾਟੀਆ
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ,
ਨੌਕਰ ਵਾਂਗਰ ਮੈਂ ਗੈਰਜ ਵਿੱਚ ਰਹਿੰਦਾ ਹਾਂ।
ਮੈਂ ਬੱਚਿਆਂ ਦੀ ਖਾਤਰ ਕੋਈ ਪ੍ਰਾਹੁਣਾ ਹਾਂ,
ਥੋੜ੍ਹਾ ਬਹੁਤਾ ਮੈਂ ਪਤਨੀ ਦਾ ਲਗਦਾ ਹਾਂ।ਸੁਲੱਖਣ ਮੀਤ (ਪ੍ਰਿੰ.)
ਚੰਨ ਤੋਂ ਪਰਤਣ ਵਾਲਿਆ ਏਨੀ ਗੱਲ ਤਾਂ ਦੱਸ
ਕੀ ਓਥੇ ਵੀ ਝੁਗੀਆਂ ਹਨ ਮਹਿਲਾਂ ਦੇ ਕੋਲਅਮਰ ਚਿਤਰਕਾਰ