ਸਵੇਰ ਉਠਦੇ ਹੀ ਪਹਿਲਾਂ ਪੜ੍ਹੇ ਚਿਹਰਾ ਉਹ ਮੇਰਾ ਹੀ,
ਇਹ ਦਿਲ ਚਾਹੇ ਕਿ ਮੈਂ ਵੀ ਸੁਬਹਾ ਦਾ ਅਖ਼ਬਾਰ ਬਣ ਜਾਵਾਂ।
Punjabi Shayari
ਇਕ ਗੱਲ ਪੁੱਛਾਂ ਰੱਬਾ ਤੈਨੂੰ ਦੇ ਸਕੇਂਗਾ ਉਤਰ ਮੈਨੂੰ
ਕੁੱਲੀਆਂ ਵਿਚ ਹਨੇਰਾ ਐਪਰ ਮਹਿਲਾਂ ਵਿਚ ਸਵੇਰਾ ਕਿਉਂ ਹੈਇੰਦਰਜੀਤ ਹਸਨਪੁਰੀ
ਸਾਗਰ ਦੇ ਵਿੱਚ ਸਿੱਪੀ ਵਾਂਗੂੰ ਛੱਲਾਂ ਵਿੱਚ ਸਾਂ ਰੁਲਦੇ,
ਬੂੰਦ ਸਵਾਂਤੀ ਬਣ ਕੇ ਮੋਤੀ ਪਿਆਰ ਬਣਾ ਗਿਆ ਤੇਰਾ।ਹਾਕਮ ਸਿੰਘ ਨੂਰ
ਬੇਅਦਬੀ ਮਾਫ਼ ਅਜ ਮੂੰਹ ਗੋਰਿਆਂ ਦੇ ਪੀਲੇ ਪੀਲੇ ਨੇ
ਤੇ ਮਾਲਕ ਹੋਣੀਆਂ ਦੇ ਕਾਲੇ ਕਾਲੇ ਹੋਣ ਵਾਲੇ ਹਨਦਰਸ਼ਨ ਸਿੰਘ ਅਵਾਰਾ
ਚਾਰ ਚੁਫੇਰੇ ਕਰੜਾ ਪਹਿਰਾ ਕਾਲੀ ਬੋਲੀ ਰਾਤ ਦਾ।
ਫਿਰ ਵੀ ਅੱਖਾਂ ਰੌਸ਼ਨ ਸੁਪਨਾ ਵੇਖਦੀਆਂ ਪਰਭਾਤ ਦਾ।ਅਜਾਇਬ ਚਿੱਤਰਕਾਰ
ਇਹ ਊਣੇ ਜਾਮ ਸਾਕੀ ਤੇਰੇ ਊਣੇ-ਪਨ ਦੇ ਸੂਚਕ ਨੇ
ਇਧਰ ਮੇਰੀ ਤ੍ਰੇਹ ਮੰਗਦੀ ਮੈਖ਼ਾਨੇ ਤੇ ਮੈਖ਼ਾਨਾਤਖ਼ਤ ਸਿੰਘ
ਸੁੱਕਾ ਪੱਤਾ ਨਾਲ ਹਵਾਵਾਂ ਲੜਿਆ ਹੈ।
ਪੇਸ਼ ਗਈ ਨਾ ਜਦ ਆਖ਼ਿਰ ਨੂੰ ਝੜਿਆ ਹੈ।ਕੇਸਰ ਸਿੰਘ ਨੀਰ
ਭਰੀ ਭਰੀ ਜਿਹੀ ਤਾਰਿਆਂ ਦੀ ਸ਼ੋਖ਼ ਸ਼ੋਖ਼ ਟਾਣ੍ਹ ਵੱਲ
ਗੋਰੀ ਗੋਰੀ ਬਾਂਹ ਖ਼ਿਆਲ ਦੀ ਉਲਾਰ ਕੇ ਵਿਖਾਤਖ਼ਤ ਸਿੰਘ
ਨਾ ਪਿਆ ਡਾਕਾ, ਨਾ ਫਟਿਆ ਬੰਬ, ਨਾ ਹੀ ਧੜ ਗਿਰੇ,
ਸੁਰਖ਼ੀਆਂ ਬਿਨ ਕੀ ਬਣੇਗਾ ‘ਅਰਸ਼’ ਦੇ ਅਖ਼ਬਾਰ ਦਾ।ਸਿਰੀ ਰਾਮ ਅਰਸ਼
ਮੁਹੱਬਤ ਵਾਲਿਆਂ ਦੇ ਕੁਝ ਅਜ਼ਬ ਦਸਤੂਰ ਹੁੰਦੇ ਨੇ
ਨਜ਼ਰ ਆਉਂਦੇ ਨੇ ਖੁਸ਼ ਐਪਰ ਦਿਲੋਂ ਮਜਬੂਰ ਹੁੰਦੇ ਨੇਪ੍ਰੋ. ਵਿਸ਼ਵਨਾਥ ਤਿਵਾੜੀ
ਇਹ ਕੌਣ ਹੈ ਜੋ ਮੌਤ ਨੂੰ ਬਦਨਾਮ ਕਰ ਰਿਹੈ,
ਇਨਸਾਨ ਨੂੰ ਇਨਸਾਨ ਦੇ ਜਨਮ ਨੇ ਮਾਰਿਆ।ਪਰਮਜੀਤ ਕੌਰ ਮਹਿਕ
ਮੇਰੀ ਮੁਹੱਬਤ ਦੇ ਚਿਰਾਗ਼ ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖੂਨ ਦੇ ਇਹ ਜ਼ਾਰ-ਸ਼ਾਹੀਆਂ ਬਦਲ ਦੇਅੰਮ੍ਰਿਤਾ ਪ੍ਰੀਤਮ