ਆਦਮੀ ਹਰ ਵਾਹ ਹੈ ਸਕਦਾ ਹੱਥ ਦੀ ਰੇਖਾ ਆਪਣੀ,
ਹੱਥ ‘ਚ ਸਭ ਦੇ ਡੋਰ ਹੈ ਇਸ ਜ਼ਿੰਦਗੀ ਦੇ ਵਕਤ ਦੀ।
Punjabi Shayari
ਕਿੰਨਾ ਫ਼ਿਕਰ ਗ਼ਜ਼ਲਗੋ ਕਰਦੇ ਨਿੱਕੀ ਇਕ ਸਿਹਾਰੀ ਦਾ
ਐਪਰ ਚੇਤਾ ਭੁਲ ਜਾਂਦੇ ਨੇ ਦਿਲ ’ਤੇ ਚਲਦੀ ਆਰੀ ਦਾਸੁਰਜੀਤ ਪਾਤਰ
ਪੈਰ ਨੰਗੇ ਜ਼ੁਲਫ਼ ਉਲਝੀ ਇੱਕ ਪਰਛਾਈ ਜਿਹੀ,
ਕਬਰ ਮੇਰੀ ’ਤੇ ਸੀ ਆਈ ਇੱਕ ਪੁਸਤਕ ਧਰ ਗਈ।ਦੇਸ ਰਾਜ ਜੀਤ
ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚਲਣ ਸਜ ਲਿਖੀਆਂ ਕਵਿਤਾਵਾਂਸੁਰਜੀਤ ਪਾਤਰ
‘ਅਨਵਰ’ ਦੇ ਠੂਠੇ ਅੰਦਰ ਅੱਜ ਸ਼ੁਅਲੇ ਦਿਸਣ ਤਾਂ ਅਜ਼ਬ ਨਹੀਂ,
ਜੋ ਵੀ ਟੁਰਿਆ ਏ ਬਾਗਾਂ ‘ਚੋਂ ਦੋ ਚਾਰ ਸ਼ਰਾਰੇ ਲੈ ਟੁਰਿਆ।ਗੁਲਾਮ ਯਾਕੂਬ ਅਨਵਰ (ਪਾਕਿਸਤਾਨ)
ਪੱਕੀਆਂ ਹੋਈਆਂ ਕਣਕਾਂ ਨੂੰ ਨਾ ਅੱਗ ਵਿਖਾਇਆ ਕਰ
ਪੱਕੀਆਂ ਹੋਈਆਂ ਕਣਕਾਂ ਤੇ ਨਾ ਮੀਂਹ ਵਰਾਇਆ ਕਰ
ਮੰਦਰ ਵਿਚ ਖੁਸ਼ ਕਰਨ ਲਈ ਤੂੰ ਕਿਸ ਨੂੰ ਚਲਿਆ ਏਂ
ਰਸਤੇ ਦੇ ਵਿਚ ਰੋਂਦਾ ਹੋਇਆ ਬਾਲ ਹਸਾਇਆ ਕਰਪਿਆਰਾ ਸਿੰਘ
ਜਦੋਂ ਘੜਿਆਲ ਖੜਕੇ ਮੂੰਹ ਹਨੇਰੇ ਗੁਰਦੁਆਰੇ ਦਾ।
ਇਉਂ ਜਾਪੇ ਰੱਬ ਨੂੰ ਵੀ ਫ਼ਿਕਰ ਹੈ ਆਪਣੇ ਗੁਜ਼ਾਰੇ ਦਾ।ਗੁਰਦਿਆਲ ਪੰਜਾਬੀ
ਸਫ਼ਰ ਤੇ ਚੱਲੇ ਹੋ ਜੇਕਰ ਤਾਂ ਚਲੋ ਛਾਵਾਂ ਨੂੰ ਭੁਲ ਕੇ
ਬਜ਼ੁਰਗਾਂ ਤੋਂ ਦੁਆਵਾਂ ਲਉ ਤੇ ਰਾਹਾਂ ਦਾ ਪਤਾ ਪੁੱਛੋਸੁਖਵੰਤ ਸਿੰਘ
ਦਿਲ ਦੇ ਗ਼ਮ ਦੀ ਦਾਸਤਾਂ ਕਹਿ ਦਿਆਂ ਜਾਂ ਨਾ ਕਹਾਂ,
ਕਹਿਕਿਆਂ ਦੇ ਦਰਮਿਆਂ ਕਹਿ ਦਿਆਂ ਜਾਂ ਨਾ ਕਹਾਂ।ਉਂਕਾਰ ਪ੍ਰੀਤ
ਸਮਝ ਵੀ, ਰੋਵੀਂ ਫੇਰ ਨਾ ਕੁੜੀਏ, ਹਰਨੀਆਂ ਦੇ ਮਿਤ ‘ਸ਼ੇਰ’ ਨਾ ਕੁੜੀਏ
ਹਰ ਕਿਸ਼ਤੀ ਤਾਂ ਲਹਿਰਾਂ ਚਹੁੰਦੀ, ਛੱਡਣ ਘੁੰਮਣਘੇਰ ਨਾ ਕੁੜੀਏ
ਜਿਸਮਾਂ ਤਕ ਮਹਿਦੂਦ ਵਾਪਰੀ, ਪਉਂਦਾ ਕਿਹੜਾ ਰੂਹ ਦੀ ਕੀਮਤ
ਜੋ ਕਿਰਨਾਂ ਦੇ ਕਾਤਿਲ, ਉਹਨਾਂ ਰਾਹਾਂ ਵਿਚ ਸਵੇਰ ਨਾ ਕੁੜੀਏਕਿਰਨ
ਗਲੀਆਂ ਤੇ ਬਾਜ਼ਾਰ ਨੇ ਉਹਨਾਂ ਨਾਵਾਂ ਉੱਤੇ ਲਗਦੇ,
ਤੇਰੇ ਜਾਣ ਦੇ ਪਿੱਛੋਂ ਸ਼ਹਿਰ ਬਦਲ ਚੁੱਕਾ ਹੈ ਮੇਰਾ।ਗੁਰਮੇਜ ਦੁੱਗਲ ਔੜ
ਸ਼ਹਿਰ ਮੇਰੇ ਦਾ ਹਾਲ ਨਾ ਐਵੇਂ ਹਰ ਖ਼ਤ ਵਿਚ ਹੀ ਪੁਛਿਆ ਕਰ ਤੂੰ
ਸ਼ਹਿਰ ਤੇਰੇ ਵੀ ਮਜ੍ਹਬ ਦੇ ਨਾਂ ‘ਤੇ ਝਗੜ ਹੁੰਦਾ ਨਿੱਤ ਹੋਵੇਗਾਅਮਰਦੀਪ ਸੰਧਾਵਾਲੀਆ