ਜਦ ਤੋਂ ਨਦੀਆਂ ਦਾ ਨਾਂ ਗੰਦੇ ਨਾਲੇ ਪੈਣ ਲੱਗਾ,
ਦਰਿਆ ਸੁੱਚੇ ਪਾਣੀ ਪੀਣ ਨੂੰ ਲੱਭਦੇ ਫਿਰਦੇ ਨੇ।
Punjabi Shayari
ਉਸ ਨੂੰ ਖੂਨ ਉਧਾਰਾ ਲੈਣ ਦੀ ਲੋੜ ਨਹੀਂ
ਜਿਸ ਨੇ ਆਪਣੇ ਦਿਲ ਦਾ ਦੀਪ ਜਗਾਉਣਾ ਹੈਕਰਤਾਰ ਸਿੰਘ ਪੰਛੀ
ਬੱਝੇ ਹੋਏ ਪਰ ਤੱਕ ਕੇ ਦਿਲ ਰੋ ਉੱਠਦਾ ਹੈ।
ਸੋਨੇ ਦੇ ਪਿੰਜਰੇ ਵਿੱਚ ਮੇਰਾ ਦਮ ਘੁਟਦਾ ਹੈ।ਅਜਾਇਬ ਕਮਲ
ਬੁਝ ਗਈ ਹੱਥਾਂ ‘ਚ ਹੀ ਜਿਸਦੀ ਕਿਤਾਬ
ਕੀ ਕਰਨਗੇ ਚਮਕਦੇ ਉਸਦੇ ਖ਼ਿਤਾਬ
ਜਿਸ ਦੀਆਂ ਅੱਖਾਂ ‘ਚ ਕਾਲੇ ਖ਼ਾਬ ਹਨ
ਹੱਥ ਵਿਚਲਾ ਕੀ ਕਰਾਂ ਸੂਹਾ ਗੁਲਾਬਸੀਮਾਂਪ
ਇਸ ਤੋਂ ਬਿਹਤਰ ਹੈ ਕਿ ਤੇਰੇ ਹਿਜ਼ਰ ਵਿਚ ਘੁਲ ਘੁਲ ਮਰਾਂ,
ਸਾਕੀਆ ਤੂੰ ਜ਼ਹਿਰ ਦੇ ਦੇ ਮੈਅ ’ਚ ਮੈਨੂੰ ਘੋਲ ਕੇ।ਤਰਸੇਮ ਸਫ਼ਰੀ
ਸ਼ਹਿਰ ਹੈ ਤੇ ਸ਼ਹਿਰ ਵਿਚ ਹੈ ਵਾਕਫ਼ਾਂ ਦੀ ਭੀੜ, ਪਰ
ਤਨ ਦੇ ਨੇੜੇ ਬਹੁਤ ਦਿਲ ਦੇ ਕੋਲ ਦਾ ਕੋਈ ਨਹੀਂਖੁਸ਼ਵੰਤ ਕੰਵਲ
ਸੰਦਲੀ ਦਿਨ ਗੋਰੀਆਂ ਰਾਤਾਂ ਸਫ਼ਰ ਵਿੱਚ ਗਾਲ ਕੇ,
ਅਸਥੀਆਂ ਬਣ ਕੇ ਅਸੀਂ ਪਰਦੇਸ ਤੋਂ ਵਾਪਿਸ ਮੁੜੇ।ਸੁਰਿੰਦਰ ਸੋਹਲ
ਕੀ ਪਤਾ ਉਸ ਨੂੰ ਹਵਾ ਸੀ ਕੀ ਸਿਖਾ ਕੇ ਲੈ ਗਈ
ਦੂਰ ਤਕ ਪਤਝੜ ਦੇ ਪੱਤੇ ਨੂੰ ਉਡਾ ਕੇ ਲੈ ਗਈਹਰਭਜਨ ਸਿੰਘ ਹੁੰਦਲ
ਦੋਸ਼ ਗਲੀ ਦੇ ਚਿੱਕੜ ਦਾ ਵੀ ਹੋਵੇਗਾ,
ਪੈਰ ਤੁਸੀਂ ਵੀ ਆਪਣਾ ਗ਼ਲਤ ਟਿਕਾਇਆ ਹੈ।
ਅਸੀਂ ਤਾਂ ਸਾਗਰ ਸਮਝ ਕੇ ਨੇੜੇ ਆਏ ਸਾਂ,
ਉਹ ਤਾਂ ਸਾਡੇ ਨਾਲੋਂ ਵੀ ਤਿਰਹਾਇਆ ਹੈ।ਜੀ. ਡੀ. ਚੌਧਰੀ
‘
ਏਤੀ ਮਾਰ ਪਈ ਕੁਰਲਾਣੈ’ ਤੇਰਾ ਹੰਝੂ ਨਾ ਕਿਰਿਆ
ਤੂੰ ਨਾਨਕ ਦੇ ਬੋਲਾਂ ਸਾਹਵੇਂ ਕੀਕਣ ਅੱਖ ਉਠਾਵੇਂਗਾਹਰਭਜਨ ਸਿੰਘ ਹੁੰਦਲ
ਆਦਮੀ ਹਰ ਵਾਹ ਹੈ ਸਕਦਾ ਹੱਥ ਦੀ ਰੇਖਾ ਆਪਣੀ,
ਹੱਥ ‘ਚ ਸਭ ਦੇ ਡੋਰ ਹੈ ਇਸ ਜ਼ਿੰਦਗੀ ਦੇ ਵਕਤ ਦੀ।ਜਨਕ ਰਾਜ ਜਨਕ
ਕਿੰਨਾ ਫ਼ਿਕਰ ਗ਼ਜ਼ਲਗੋ ਕਰਦੇ ਨਿੱਕੀ ਇਕ ਸਿਹਾਰੀ ਦਾ
ਐਪਰ ਚੇਤਾ ਭੁਲ ਜਾਂਦੇ ਨੇ ਦਿਲ ’ਤੇ ਚਲਦੀ ਆਰੀ ਦਾਸੁਰਜੀਤ ਪਾਤਰ