ਜਿੱਤਣ ਤੋਂ ਪਹਿਲਾ ਜਿੱਤ ਅਤੇ ਹਾਰਨ ਤੋਂ ਪਹਿਲਾਂ ਹਾਰ ਕਦੇ ਨਹੀਂ ਮੰਨਣੀ ਚਾਹੀਦੀ ਹੈ।
Quotes
ਗਿੱਲੇ ਸ਼ਿਕਵੇ ਸਿਰਫ ਸਾਹ ਚਲਣ ਤੱਕ ਹੁੰਦੇ ਨੇ,
ਉਸ ਤੋਂ ਬਾਅਦ ਤਾਂ ਬੱਸ ਪਛਤਾਵਾ ਹੀ ਰਹਿ ਜਾਂਦਾ ਹੈ !
ਵਡਿਆਉਣ ਅਤੇ ਭੰਡਣ ਵੇਲੇ ਸਾਧਾਰਨ ਸ਼ਬਦ ਸਫਲ ਨਹੀਂ ਹੁੰਦੇ, ਇਸ ਲਈ ਖੁਲ੍ਹ ਕੇ ਵਿਸ਼ੇਸ਼ਣ ਵਰਤੇ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਜਦ ਦੁੱਖਾਂ ਦੀ ਬਾਰਿਸ਼ ਹੁੰਦੀ ਹੈ ਤਾਂ ਸਭ ਭੱਜ ਜਾਂਦੇ ਹਨ,
ਸਿਰਫ ਅਕਾਲ ਪੁਰਖ਼ ਹੀ ਤੁਹਾਡੇ ਨਾਲ ਰਹਿਮਤ ਦੀ ਛਤਰੀ ਲੈ ਕੇ ਖੜਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ
ਕਿਸੇ ਲੋੜਵੰਦ ਦੀ ਮਦਦ ਕਰ ਕੇ ਵੇਖੋ ਸਾਰਾ
ਆਲਾ ਦੁਆਲਾ ਹੀ ਮਦਦਗਾਰ ਜਾਪਣ ਲੱਗ ਜਾਵੇਗਾ।
ਅਕਸਰ ਪੁਜਾਰੀ ਦਾ ਦੋਸਤ ਨਾਸਤਕ, ਡਾਕਟਰ ਦਾ ਦੋਸਤ ਰੋਗੀ, ਦਲਾਲ ਦਾ ਦੋਸਤ ਕੰਗਾਲ ਅਤੇ ਥਾਣੇਦਾਰ ਦਾ ਦੋਸਤ ਅਪਰਾਧੀ ਹੋ ਨਿਬੜਦਾ ਹੈ।
ਨਰਿੰਦਰ ਸਿੰਘ ਕਪੂਰ
ਵਕਤ ਨਾ ਗੁਆਉ ਕਿ ਤੁਸੀਂ ਕਰਨਾ ਕੀ ਹੈ… ਨਹੀਂ ਤਾਂ
ਵਕਤ ਤੈਅ ਕਰ ਦੇਵੇਗਾ ਤੁਹਾਡਾ ਕਰਨਾ ਕੀ ਹੈ..
ਜ਼ਿੰਦਗੀ ਭਾਵੇ ਕਿੰਨੇ ਵੀ ਤੁਫ਼ਾਨਾਂ ਨਾਲ ਕਿਉਂ ਨਾ ਘਿਰੀ ਹੋਵੇ
ਜੇ ਉਹ ਵਾਹਿਗੁਰੂ ਨਾਲ ਹੈ ਤਾਂ ਹਰ ਹਾਲ ਵਿੱਚ ਕਿਸ਼ਤੀ ਕਿਨਾਰੇ ‘ਤੇ ਲੱਗੇਗੀ
ਜਿਹੜੇ ਆਪਣੀ ਬੀਮਾਰੀ ਦੇ ਵੇਰਵੇ ਦਿਲਚਸਪੀ ਨਾਲ ਸੁਣਾਉਂਦੇ ਹਨ, ਉਨ੍ਹਾਂ ਲਈ ਮਹੱਤਵਪੂਰਨ ਬੀਮਾਰੀ ਨਹੀਂ ਹੁੰਦੀ, ਉਹ ਆਪ ਹੁੰਦੇ ਹਨ।
ਨਰਿੰਦਰ ਸਿੰਘ ਕਪੂਰ
ਕਿਸੇ ਦੀ ਵੀ ਬੇਵੱਸੀ ਤੇ ਨਾ ਹੱਸੋ,
ਇਹ ਵਕਤ ਹੈ, ਕਿਸੇ ਤੇ ਵੀ ਆ ਸਕਦਾ ਹੈ।
ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ।
ਡਾਕਟਰੀ ਇਕ ਵਿਗਿਆਨ ਹੈ, ਡਾਕਟਰੀ ਚਲਾਉਣੀ ਕਲਾ ਹੈ।
ਨਰਿੰਦਰ ਸਿੰਘ ਕਪੂਰ