ਜਿਵੇਂ ਪਾਣੀ ਦੀ ਇੱਕ ਬੂੰਦ ਸਮੁੰਦਰ ‘ਚ ਡਿੱਗ ਕੇ
ਆਪਣੀ ਹੋਂਦ ਗਵਾ ਲੈਂਦੀ ਹੈ ਠੀਕ ਇਸੇ ਤਰਾ
ਚੰਗਾ ਕਰਮ ਕਰਨਾ ਵਾਲਾ ਵਿਅਕਤੀ
ਜਦੋਂ ਮਾੜੇ ਕਰਮ ਕਰਨ ਲੱਗ ਜਾਂਦਾ ਹੈ
ਤਾਂ ਉਹ ਆਪਣੀ ਹੋਂਦ ਗਵਾ ਲੈਂਦਾ ਹੈ
Quotes
ਪੈਰ ਨੂੰ ਲੱਗਣ ਵਾਲੀ ਸੱਟ ਸੰਭਲ ਕੇ ਤੁਰਨਾ ਸਿਖਾਉਂਦੀ ਹੈ ਤੇ
ਮਨ ਨੂੰ ਲੱਗਣ ਵਾਲੀ ਸੱਟ ਸਮਝਦਾਰੀ ਨਾਲ ਜਿਉਂਣਾ ਸਿਖਾਉਂਦੀ ਹੈ।
ਸੁਪਨੇ ਦੇਖੋ ਕਿਉਂਕਿ ਸੁਪਨੇ ਵਿਚਾਰਾਂ ਵਿੱਚ ਬਦਲ ਜਾਂਦੇ ਹਨ ਅਤੇ ਵਿਚਾਰ ਨਤੀਜੇ ਵਿੱਚ
ਅਬਦੁਲ ਕਲਾਮ
“ਜ਼ਿੰਦਗੀ ਵਿੱਚ ਹਰ ਚੀਜ਼ ਦੇ ਅੰਤ ਵਰਗਾ ਕੁਝ ਨਹੀਂ ਹੁੰਦਾ,
ਸਾਡੇ ਲਈ ਹਮੇਸ਼ਾ ਇੱਕ ਨਵੀਂ ਸ਼ੁਰੂਆਤ ਦੀ ਉਡੀਕ ਹੁੰਦੀ ਹੈ।”
ਸੰਘਰਸ਼ ਕਰਨਾ ਆਪਣੇ ਬਾਪੂ ਤੋਂ ਸਿੱਖੋ
ਤੇ ਸੰਸਕਾਰ ਆਪਣੀ ਬੇਬੇ ਤੋਂ, ਬਾਕੀ
ਤੁਹਾਨੂੰ ਸਭ ਦੁਨੀਆਂ ਨੇ ਸਿਖਾ ਦੇਣਾ।
ਅਨੁਭਵ ਨੌਜਵਾਨਾਂ ਨੂੰ ਮਾਤ ਦਿੰਦਾ ਹੈ
ਚਾਹੇ ਦਿਨ ਕੋਈ ਵੀ ਹੋਵੇ।
ਇਸ ਪਲ ਤੋਂ ਵਧੀਆ ਪਲ ਕਦੇ ਨਹੀਂ ਹੋਵੇਗਾ,
ਅੱਜ ਵਿੱਚ ਰਹਿਣਾ ਸਿੱਖੋ ਕਿਉਂਕਿ ਕੱਲ੍ਹ ਕਦੇ ਨਹੀਂ ਆਵੇਗਾ।”
ਇਨਸਾਨ ਦੀ ਫਿਤਰਤ ਹੀ ਅਜਿਹੀ ਹੈ ਕਿ ਉਹ
ਕਿਸੇ ਵੀ ਚੀਜ਼ ਦੀ ਕਦਰ ਸਿਰਫ ਦੋ ਵਾਰ ਕਰਦਾ ਹੈ ।
ਮਿਲਣ ਤੋਂ ਪਹਿਲਾਂ ਅਤੇ ਖੁੱਸਣ ਤੋਂ ਬਾਅਦ।
ਜੋ ਬੁਰੇ ਸਮੇਂ ਤੋਂ ਡਰ ਜਾਂਦੇ ਹਨ
ਉਨ੍ਹਾਂ ਨੂੰ ਨਾ ਤਾਂ ਸਫ਼ਲਤਾ ਮਿਲਦੀ ਹੈ
ਤੇ ਨਾ ਹੀ ਇਤਿਹਾਸ ਚ ਜਗ੍ਹਾ।
“ਜਦੋਂ ਮੁਸੀਬਤ ਆਉਂਦੀ ਹੈ, ਇਮਾਨਦਾਰ ਬਣੋ,
ਜਦੋਂ ਪੈਸਾ ਆਉਂਦਾ ਹੈ, ਸਧਾਰਨ ਬਣੋ.
ਹੱਕ ਮਿਲਣ ਤੇ ਨਿਮਰ ਬਣੋ,
ਅਤੇ ਗੁੱਸੇ ਹੋਣ ‘ਤੇ ਸ਼ਾਂਤ ਰਹੋ।”
ਇਸ ਨੂੰ ਜੀਵਨ ਦਾ ਪ੍ਰਬੰਧ ਕਿਹਾ ਜਾਂਦਾ ਹੈ।
ਕਿਸੇ ਦੀ ਚੱਕ ਬਾਹਲਾ ਸ਼ਕ ਅਧੂਰਾ ਸੱਚ
ਬੰਦੇ ਨੂੰ ਇਕੱਲਾ ਕਰ ਦਿੰਦੇ ਨੇ
ਜੋ ਦਿਲ ਦਾ ਸੱਚਾ ਹੋਵੇਗਾ ਉਹ ਝਗੜਾ ਚਾਹੇ ਰੋਜ਼ ਕਰੇ
ਪਰ ਛੱਡ ਕੇ ਕਦੇ ਨਹੀਂ ਜਾਵੇਗਾ