ਤੂੰ ਚੁੱਪ ਵੀ ਰਹਿਣਾ ਸਿੱਖ ਮਨਾ, ਕੋਈ ਲਾਭ ਨੀ ਬਹੁਤਾ ਬੋਲਣ ਨਾਲ,
ਮੈਂ ਸੁਣਿਆ ਬੰਦਾ ਰੁਲ ਜਾਂਦਾ, ਬਹੁਤੇ ਭੇਤ ਦਿਲ ਦੇ ਖੋਲਣ ਨਾਲ
Quotes
ਹਰ ਬੰਦਾ ਇਹੋ ਸਮਝਦਾ ਹੈ
ਕਿ ਉਸ ਕੋਲ ਅਕਲ ਤਾਂ ਬਥੇਰੀ ਹੈ
ਪਰ ਸੰਪੱਤੀ ਦਾ ਹੀ ਘਾਟਾ ਹੈ।
ਸੋ,ਉਹ ਹੋਰ ਸੰਪੱਤੀ ਦੇ ਮੋਹ ਵਿਚ
ਅਕਲ ਵੀ ਗਹਿਣੇ ਰੱਖ ਦਿੰਦਾ ਹੈ।
ਕਿਸੇ ਚ ਕਮੀ ਦਿਸੇ ਤਾਂ ਰਮਜ਼ ਨਾਲ ਸਮਝਾਓ,
ਆਪਣੇ ਚ ਕਮੀ ਦਿਸੇ ਤਾਂ ਸਮਝ ਨਾਲ ਸਮਝ ਜਾਓ।
ਉਹੀ ਕਰੋ ਜੋ ਤੁਹਾਨੂੰ ਆਪ ਨੂੰ ਸਹੀ ਲੱਗੇ
ਕਿਉਂਕਿ ਆਲੋਚਨਾ ਤਾਂ ਹਮੇਸ਼ਾ ਹੀ ਹੁੰਦੀ ਰਹੇਗੀ
ਏਲੇਨੋਰ ਰੂਜ਼ਵੈਲਟ
ਕਿਸੇ ਨੂੰ ਬਣੀ-ਬਣਾਈ ਜ਼ਿੰਦਗੀ ਜਿਉਣ ਲਈ ਨਹੀਂ ਮਿਲਦੀ,
ਇਸਨੂੰ ਜਿਉਣ ਲਾਇਕ ਬਣਾਉਣਾ ਪੈਂਦਾ ਹੈ।
ਸਰ ਵਿੰਸਟਨ ਚਰਚਿਲ
ਕਾਮਯਾਬ ਲੋਕ ਹਮੇਸ਼ਾ ਅੱਗੇ ਵੱਧਦੇ ਰਹਿੰਦੇ ਹਨ,
ਉਹ ਗਲਤੀਆਂ ਕਰਦੇ ਹਨ ਪਰ ਕਦੇ ਹਾਰ ਮੰਨ ਕੇ ਭੱਜਦੇ ਨਹੀਂ
ਤੁਸੀਂ ਅਤੀਤ ਨਾਲ ਭਵਿੱਖ ਦੀ ਵਿਉਂਤਬੰਦੀ ਨਹੀਂ ਕਰ ਸਕਦੇ।
ਐਡਮੰਡ ਬਰਕ
ਸਭ ਤੋਂ ਔਖਾ ਰਸਤਾ ਉਹ ਹੈ ਜਦ ਤੁਹਾਨੂੰ ਇੱਕਲਿਆਂ ਤੁਰਨਾ ਪੈਂਦਾ ਹੈ,
ਅਸਲ ‘ਚ ਉਹੀ ਰਸਤਾ ਜ਼ਿੰਦਗੀ ‘ਚ ਤੁਹਾਨੂੰ ਮਜਬੂਤ ਬਣਾਉਂਦਾ ਹੈ
ਵੱਡੀ ਸਫਲਤਾ ਵਾਸਤੇ ਨਿੱਕੇ-ਨਿੱਕੇ ਅਨੇਕਾਂ ਪੜਾਓ ਪਾਰ ਕਰਨੇ ਪੈਂਦੇ ਹਨ।
ਨਰਿੰਦਰ ਸਿੰਘ ਕਪੂਰ
ਇਹ ਕਲਯੁੱਗ ਹੈ ਜਨਾਬ ਇੱਥੇ ਬੁਰਿਆਂ ਦੇ ਨਾਲ ਬੁਰਾ ਹੋਵੇ ਜਾਂ ਨਾ ਹੋਵੇ ਪਰ ਚੰਗਿਆਂ ਦੇ ਨਾਲ ਬੁਰਾ ਜ਼ਰੂਰ ਹੁੰਦਾ ਹੈ
ਤੁਸੀਂ ਅਤੀਤ ਨਾਲ ਭਵਿੱਖ ਦੀ ਵਿਉਂਤਬੰਦੀ ਨਹੀਂ ਕਰ ਸਕਦੇ।
ਐਡਮੰਡ ਬਰਕ
ਕਿਸੇ ਵੀ ਸ਼ੈਅ ਦੀ ਸੁੰਦਰਤਾ ਅਤੇ ਸ਼ੁੱਧਤਾ,
ਦੇਖਣ ਵਾਲੇ ਦੀ ਅੱਖ ‘ਤੇ ਨਿਰਭਰ ਕਰਦੀ ਹੈ।
ਰੁਮੀ