ਜਿਸ ਦੀ ਸੋਚ ਵਿੱਚ ਆਤਮ ਵਿਸ਼ਵਾਸ ਦੀ ਮਹਿਕ,
ਇਰਾਦਿਆਂ ਵਿੱਚ ਹੌਸਲੇ ਦੀ ਮਿਠਾਸ,
ਨੀਯਤ ਵਿੱਚ ਸੱਚਾਈ ਦਾ ਸੁਆਦ ਹੈ।
ਉਹ ਹੀ ਅਸਲ ਜ਼ਿੰਦਗੀ ਵਿੱਚ ਮਹਿਕਦਾ ਗੁਲਾਬ ਹੈ ਜੀ।
Quotes
ਸਮੇਂ ਦਾ ਕੰਮ ਹੈ ਗੁਜ਼ਰਨਾ… ਬੁਰਾ ਹੋਵੇ
ਤਾਂ ਸਬਰ ਕਰੋ, ਚੰਗਾ ਹੋਵੇ ਤਾਂ ਸ਼ੁਕਰ ਕਰੋ।
ਜ਼ਰੂਰੀ ਨਹੀਂ ਕਿ ਹਮੇਸ਼ਾ ਮਾੜੇ ਕਰਮਾਂ ਕਰਕੇ ਹੀ ਦੁੱਖ ਝੱਲੀਏ,
ਕਈ ਵਾਰ ‘ਵਧੇਰੇ ਚੰਗੇ’ ਹੋਣ ਦੀ ਕੀਮਤ ਚੁਕਾਉਣੀ ਪੈਂਦੀ ਹੈ।
ਕਈ ਵਾਰੀ, ਕਿਸੇ ਬਹੁਤ ਬੋਲਣ ਵਾਲੇ ਤੋਂ ਖਹਿੜਾ ਛੁਡਾਉਣ ਲਈ,
ਉਸ ਨਾਲ ਸਹਿਮਤ ਹੋਣ ਦਾ , ਵਿਖਾਵਾ ਕਰਨਾ ਜ਼ਰੂਰੀ ਹੋ ਜਾਂਦਾ ਹੈ।ਨਰਿੰਦਰ ਸਿੰਘ ਕਪੂਰ
ਜੇਕਰ ਕਿਸੇ ਕਾਰਨ ਬੀਤਿਆ ਹੋਇਆ ਕੱਲ ਦੁੱਖ ’ਚ ਬੀਤਿਆ ਹੋਵੇ
ਤਾਂ ਉਸ ਨੂੰ ਯਾਦ ਕਰ ਕੇ ਅੱਜ ਦਾ ਦਿਨ ਬੇਕਾਰ ’ਚ ਨਾ ਗੁਆਓ।
ਗੁੱਸਾ ਕਦੇ ਵੀ ਦਲੀਲ ਨਹੀਂ ਹੁੰਦੀ, ਜਦੋਂ ਦਲੀਲ ਮੁੱਕ ਜਾਂਦੀ ਹੈ, ਉਦੋਂ ਗੁੱਸਾ ਆਉਂਦਾ ਹੈ।
ਨਰਿੰਦਰ ਸਿੰਘ ਕਪੂਰ
ਸਵਾਲ ਇਹ ਨਹੀਂ ਕਿ ਮੈਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਹੈ
ਬਲਕਿ ਇਹ ਹੈ ਕਿ ਮੈਨੂੰ ਰੋਕ ਕੌਣ ਰਿਹਾ ਹੈ
ਐਨ ਰੈਂਡ
ਬਹੁਤ ਜ਼ਿਆਦਾ ਸੋਚਣਾ ਬੰਦ ਕਰੋ।
ਅਤੇ ਉਸ ਸੰਸਾਰ ਤੋਂ ਬਾਹਰ ਆ ਜਾਓ
ਜੋ ਹਕੀਕਤ ਵਿੱਚ ਨਹੀਂ ਹੈ।”
ਜਿਸ ਦੀ ਭਾਸ਼ਾ ਵਿਚ ਜਾਨ ਨਹੀਂ,
ਉਸ ਦੀ ਦਲੀਲ ਵਿਚ ਵੀ ਨਹੀਂ ਹੋਵੇਗੀ।ਨਰਿੰਦਰ ਸਿੰਘ ਕਪੂਰ
ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਬਜ਼ੁਰਗਾਂ ਕੋਲ ਬੈਠਣਾ ਹੈ,
ਕੁਝ ਪਲਾਂ ਦੇ ਬਦਲੇ ‘ਚ ਉਹ ਸਾਲਾਂ ਦਾ ਤਜਰਬਾ ਦਿੰਦੇ ਹਨ
ਤੁਸੀਂ ਇੱਕੋ ਵਾਰ ਜਿਉਣਾ ਹੈ ਜੇ ਸਹੀ ਤਰੀਕੇ ਨਾਲ ਜੀਓ ਤਾਂ ਇੱਕ ਵਾਰ ਬਹੁਤ ਹੈ
ਮੇਅ ਵੈਸਟ
ਰਿਸ਼ਤੇ ਦਾ ਨਾਮ ਹੋਣਾ ਜ਼ਰੂਰੀ ਨਹੀਂ ਹੁੰਦਾ ਮੇਰੇ ਦੋਸਤ
ਕੁੱਝ ਬੇਨਾਮ ਰਿਸ਼ਤੇ ਰੁੱਕੀ ਹੋਈ ਜ਼ਿੰਦਗੀ ਨੂੰ ਸਾਹ ਦਿੰਦੇ ਹਨ।