ਹਥਿਆਰ ਖ਼ੁਦ ਖਤਰਨਾਕ ਨਹੀਂ ਹੁੰਦੇ
ਸਗੋਂ ਮਨੁੱਖ ਦੇ ਅੰਦਰ ਲੁਕਿਆ ਗੁੱਸਾ ਹੀ
ਉਨ੍ਹਾਂ ਨੁਕਸਾਨਦੇਹ ਬਣਾ ਦਿੰਦਾ ਹੈ।
Quotes
ਜੇ ਅਚਾਨਕ ਬਹੁਤ ਧਨ ਮਿਲ ਜਾਵੇ ਤਾਂ ਉਤਨਾ ਕੁ ਹੀ ਬਚਦਾ ਹੈ, ਜਿਤਨੇ ਨੂੰ ਸੰਭਾਲਣ ਦੀ ਯੋਗਤਾ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਕੋਈ ਇਕ ਦਿਨ ਉਦਾਸ ਅਤੇ ਅਗਲੇ ਦਿਨ ਪ੍ਰਸੰਨ ਹੋ ਸਕਦਾ ਹੈ।
ਪਰ ਜੇ ਕੋਈ ਇਕੋ ਵੇਲੇ ਕਦੀ ਉਦਾਸ ਅਤੇ ਕਦੀ ਪ੍ਰਸੰਨ ਹੋਵੇ
ਤਾਂ ਅਜਿਹੀ ਸਥਿਤੀ ਚਿੰਤਾਜਨਕ ਹੁੰਦੀ ਹੈ।ਨਰਿੰਦਰ ਸਿੰਘ ਕਪੂਰ
ਅੱਗੇ ਵਧਣ ਵਾਲਾ ਇਨਸਾਨ ਕਦੇ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦਾ ਤੇ
ਦੁੱਖ ਪਹੁੰਚਾਉਣ ਵਾਲਾ ਇਨਸਾਨ ਕਦੇ ਅੱਗੇ ਨਹੀਂ ਵਧ ਸਕਦਾ ਹੈ।
ਜਿਸ ਵਿਅਕਤੀ ਤੋਂ ਬਿਨਾਂ ਅਸੀਂ ਇੱਕ ਪਲ ਵੀ ਨਹੀਂ ਜੀ ਸਕਦੇ,
ਜਿਆਦਾਤਰ ਉਹੀ ਇਨਸਾਨ ਸਾਨੂੰ ਇਕੱਲੇ ਰਹਿਣਾ ਸਿਖਾਉਂਦਾ ਹੈ
ਗੁਣਵਾਨ ਵਿਅਕਤੀਆਂ ਦੀ ਭੀੜ ਨਹੀਂ ਹੁੰਦੀ
ਤੇ ਭੀੜ ਵਿੱਚ ਗੁਣੀ ਲੋਕ ਨਹੀਂ ਹੁੰਦੇ।
ਮਹਾਤਮਾ ਬੁੱਧ
ਜੇਕਰ ਵਿਅਕਤੀ ਨੈਤਿਕ ਮੁੱਲਾਂ ਨੂੰ ਗੁਆ ਦਿੰਦਾ ਹੈ
ਤਾਂ ਉਹ ਆਪਣਾ ਸਭ ਕੁਝ ਗੁਆ ਲੈਂਦਾ ਹੈ।
ਦਲੀਲ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਥਾਂ, ਜ਼ੋਰਦਾਰ ਦਲੀਲ ਨੂੰ ਧੀਰਜ ਨਾਲ ਪ੍ਰਗਟਾਉਣ ਨਾਲ, ਉਸ ਦੀ ਤਾਕਤ ਵੱਧ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਇਹੋ ਜਿਹੀਆਂ ਬੁਲੰਦੀਆਂ ਵੀ ਕਿਸ ਕੰਮ ਦੀਆਂ
ਜਿੱਥੇ ਇਨਸਾਨ ਚੜੇ ਅਤੇ ਇਨਸਾਨੀਅਤ ਉਤਰ ਜਾਵੇ
ਸਹੀ ਪ੍ਰਸ਼ੰਸ਼ਾ ਬੰਦੇ ਦਾ ਹੌਸਲਾ ਵਧਾਉਂਦੀ ਹੈ ਅਤੇ
ਵੱਧ ਪ੍ਰਸ਼ੰਸ਼ਾ ਬੰਦੇ ਨੂੰ ਲਾਪਰਵਾਹ ਬਣਾਉਦੀ ਹੈ
ਕੱਪੜਿਆਂ ਦੀ ਚਮਕ ਤੇ ਮਕਾਨਾਂ ਦੀ ਉਚਾਈ ਨਾ ਦੇਖ ਸੱਜਣਾ
ਜਿਸ ਘਰ ਵਿੱਚ ਬਜ਼ੁਰਗ ਹੱਸਦੇ ਹੋਣ ਉਹ ਘਰ ਅਮੀਰਾਂ ਦਾ ਹੀ ਹੁੰਦਾ
ਬੋਲਣਾ ਤਾਂ ਸਾਰੇ ਜਾਣਦੇ ਹਨ ਪਰ ਕਦੋਂ ਅਤੇ ਕੀ ਬੋਲਣਾ ਹੈ
ਇਹ ਬਹੁਤ ਹੀ ਘੱਟ ਲੋਕ ਜਾਣਦੇ ਹਨ ”