ਅਜੇ ਤਕ ਕੋਈ ਵੀ ਸਬੱਬ ਨਾਲ ਅਤੇ ਅਚਾਨਕ ਸਿਆਣਾ ਨਹੀਂ ਬਣਿਆ।
Quotes
ਅੰਦਾਜ਼ਾ ਗਲਤ ਹੋ ਸਕਦਾ ਹੈ
ਪਰ ਤਜਰਬਾ ਕਦੇ ਗਲਤ ਨਹੀਂ ਹੁੰਦਾ
ਕਿਉਂਕਿ ਅਨੁਮਾਨ ਲਗਾਉਣਾ ਸਾਡੀ ਜ਼ਿੰਦਗੀ ਦੀ ਕਲਪਨਾ ਹੈ
ਪਰ ਅਨੁਭਵ ਜ਼ਿੰਦਗੀ ਦਾ ਸਬਕ ਹੈ।”
ਕਹਿੰਦੇ ਤਨ ਨੂੰ ਰੋਗ ਮਾਰ ਜਾਂਦੇ ਨੇ ਦਿਲ ਨੂੰ ਸੋਗ ਮਾਰ ਜਾਂਦੇ ਨੇ
ਆਦਮੀ ਇੰਝ ਨਹੀਂ ਮਰਦਾਂ ਧੋਖੇਬਾਜ਼ ਲੋਕ ਮਾਰ ਜਾਂਦੇ ਨੇ
ਦੁਨੀਆ ‘ਚ ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ,
ਜੋ ਧੋਖਾ ਖਾ ਕੇ ਵੀ ਲੋਕਾਂ ਦੀ ਮਦਦ ਕਰਨਾ ਨਹੀਂ ਛੱਡਣਾ
ਅੱਜ ਇੱਕ ਨਵਾਂ ਦਿਨ ਹੈ, ਨਵੇਂ ਜੋਸ਼ ਨਾਲ ਆਪਣੇ ਟੀਚੇ ਵੱਲ ਵਧੋ,
ਜੋ ਕੋਸ਼ਿਸ਼ਾਂ ਕੱਲ੍ਹ ਨਾਕਾਮ ਰਹੀਆਂ ਸਨ, ਅੱਜ ਜ਼ਰੂਰ ਕਾਮਯਾਬ ਹੋਣਗੀਆਂ।
ਹਮੇਸ਼ਾਂ ਚੰਗੇ ਵਿਅਕਤੀਆਂ ਦੀ ਸੰਗਤ ਕਰੋ
ਕਿਉਂਕਿ ਅਜਿਹੀ ਸੰਗਤ ਮਨੁੱਖ ਨੂੰ ਕਦੇ ਭਟਕਣ ਨਹੀਂ ਦਿੰਦੀ
ਗਿਆਨੀ ਸੰਤ ਸਿੰਘ ਜੀ ਮਸਕੀਨ
ਜੇ ਅੱਜ ਸੁੱਤਾ ਰਹਿ ਗਿਆ ਤਾਂ ਜ਼ਿੰਦਗੀ ਤੇਰੀ ਸੁਫ਼ਨਿਆਂ ’ਚ ਲੰਘੇਗੀ
ਜੇ ਅੱਜ ਜਾਗ ਗਿਆ ਤਾਂ ਸੁਫ਼ਨੇ ਵੀ ਹਕੀਕਤ ਬਣ ਜਾਣਗੇ।
ਪ੍ਰਸੰਸਾਯੋਗ ਚਰਿਤਰ, ਨੀਵੇਂ ਅਨੁਭਵਾਂ ਨਾਲ ਨਹੀਂ ਉਸਰਦਾ, ਇਸ ਚਰਿਤਰ ਨੂੰ ਮੁਸ਼ਕਿਲਾਂ ਅਤੇ ਮੁਸੀਬਤਾਂ ਸਿਰਜਦੀਆਂ ਹਨ।
ਨਰਿੰਦਰ ਸਿੰਘ ਕਪੂਰ
ਜ਼ਿੰਦਗੀ ਦੀ ਸਫ਼ਲਤਾ ਦੋ ਚੀਜ਼ਾਂ ‘ਤੇ ਨਿਰਭਰ ਕਰਦੀ ਹੈ,
ਜਦੋਂ ਜ਼ਿੰਦਗੀ ਗੰਭੀਰ ਹਾਲਾਤਾਂ ਵਿੱਚ ਹੁੰਦੀ ਹੈ,
ਫਿਰ ਤੁਸੀਂ ਇਸਨੂੰ ਕਿਵੇਂ ਸੰਭਾਲਦੇ ਹੋ
ਅਤੇ ਜਦੋਂ ਤੁਹਾਡੇ ਕੋਲ ਸਭ ਕੁਝ ਹੈ
ਫਿਰ ਤੁਸੀਂ ਕਿਵੇਂ ਵਿਵਹਾਰ ਕਰਦੇ ਹੋ?
ਛੁੱਪੀ ਹੋਈ ਈਰਖਾ ਨਾਲੋਂ, ਖੁੱਲ੍ਹੀ ਆਲੋਚਨਾ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਮਿਹਨਤ ਇਨੀ ਖਾਮੋਸ਼ੀ ਨਾਲ ਕਰੋ
ਕਿ ਸਫਲਤਾ ‘ ਰੌਲਾ ਪਾ ਦੇਵੇ।
ਆਤੰਕਵਾਦ ਦਾ ਉਦੇਸ਼ ਜਿੱਤਣਾ-ਹਰਾਉਣਾ ਨਹੀਂ ਹੁੰਦਾ,
ਗੜਬੜ ਮਚਾਉਣਾ ਅਤੇ ਸਹਿਮ ਫੈਲਾਉਣਾ ਹੁੰਦਾ ਹੈ,
ਜਿਸ ਕਾਰਨ ਹਾਕਮ ਅਤੇ ਲੋਕ ਪਾਗਲਾਂ ਵਾਂਗ ਵਿਹਾਰ ਕਰਨ ਲੱਗ ਪੈਂਦੇ ਹਨ।ਨਰਿੰਦਰ ਸਿੰਘ ਕਪੂਰ