ਚੜਦੀ ਕਲਾ ਵਿੱਚ ਰਹਿਣਾ ਇੱਕ ਮਨੋ-ਸਥਿਤੀ ਹੈ।
ਇਸਦਾ ਸਾਡੇ ਭੌਤਿਕ ਜੀਵਨ ਨਾਲ ਕੁਝ ਲੈਣਾ-ਦੇਣਾ ਨਹੀਂ।
ਕੁਝ ਨਾ ਹੋਵੇ ਜਾਂ ਸੈਂਕੜੇ ਮੁਸ਼ਕਿਲਾਂ ਹੋਣ ਤਾਂ ਵੀ ਮਨੁੱਖ
ਚੜ੍ਹਦੀ ਕਲਾ ਵਿੱਚ ਰਹਿ ਸਕਦਾ ਹੈ।
Quotes
ਸਿਆਣਪ ਨੂੰ ਹਰ ਕੋਈ ਪਸੰਦ ਕਰਦਾ ਹੈ, ਚਲਾਕੀ ਨੂੰ ਚਲਾਕ ਆਪ ਵੀ ਪਸੰਦ ਨਹੀਂ ਕਰਦੇ।
ਨਰਿੰਦਰ ਸਿੰਘ ਕਪੂਰ
‘ਵਕਤ’ ਦੇ ਫ਼ੈਸਲੇ ਕਦੇ ਗ਼ਲਤ ਨਹੀਂ ਹੁੰਦੇ।
ਬਸ ਹੀ ਸਾਬਤ ਹੋਣ ਵਿੱਚ ‘ਵਕਤ’ ਲੱਗਦਾ ਹੈ
ਜੇਕਰ ਮਨੁੱਖ ਪਰਉਪਕਾਰੀ ਨਹੀਂ ਹੈ,
ਉਹਦੇ ਅਤੇ ਕੰਧ ਉੱਤੇ ਉਲੀਕੇ
ਚਿੱਤਰ ਵਿੱਚ ਕੋਈ ਫਰਕ ਨਹੀਂ ਹੈ।
ਬਹੁਤ ਗਜ਼ਬ ਨਜ਼ਾਰਾ ਹੈ ਇਸ ਅਜੀਬ ਜਿਹੀ ਦੁਨੀਆ ਦਾ
ਲੋਕ ਬਹੁਤ ਕੁੱਝ ਇਕੱਠਾ ਕਰਨ ’ਚਲੱਗੇ ਹਨ, ਖਾਲੀ ਹੱਥ ਜਾਣ ਲਈ
ਕਿਸੇ ਨੂੰ ਕੁੱਝ ਦੇਣਾ ਹੋਵੇ ਤਾਂ ਸਮਾਂ ਦਿਓ।
ਕਿਉਂ ਕਿ ਚੰਗਾ ਸਮਾਂ ਮਾੜੇ ਸਮੇਂ
ਵਿੱਚ ਜ਼ਿਆਦਾ ਯਾਦ ਆਉਂਦਾ ਹੈ।
ਜੇ ਘਰ ਵਿਚ ਕੇਵਲ ਪੁੱਤਰ ਹੀ ਪੁੱਤਰ ਹੋਣ ਤਾਂ ਘਰ ਹੋਸਟਲ ਵਰਗਾ ਲਗਣ ਲਗ ਪੈਂਦਾ ਹੈ।
ਨਰਿੰਦਰ ਸਿੰਘ ਕਪੂਰ
ਆਪਣਿਆਂ ਤੋਂ ਕਦੇ ਵੀ ਇੰਨੀ ਦੂਰੀ ਨਾ ਵਧਾਓ ਕਿ
ਦਰਵਾਜ਼ਾ ਖੁੱਲ੍ਹਾ ਹੋਵੇ ਫਿਰ ਵੀ ਖੜਕਾਉਣਾ ਪਵੇ।
ਤੁਹਾਡੀ ਸੋਚ ਦੀ ਗੁਣਵੱਤਾ, ਤੁਹਾਡੀ
ਜ਼ਿੰਦਗੀ ਦੀ ਗੁਣਵੱਤਾ ਨੂੰ ਦਰਸਾਉਂਦੀ ਹੈ।
ਅੱਜ ਨਾਲੋਂ ਬਿਹਤਰ ਕੁਝ ਨਹੀਂ ਕਿਉਂਕਿ
ਕੱਲ ਕਦੇ ਆਉਦਾ ਨਹੀਂ ਅਤੇ ਅੱਜ ਕਦੇ ਜਾਂਦਾ ਨਹੀਂ
ਜਦੋਂ ਆਪਣੇ ਤੋਂ ਵੱਧ ਕਿਸੇ ਹੋਰ ਤੇ ਭਰੋਸਾ ਹੋ
ਜਾਂਦਾ ਏ ਬੰਦਾ ਠੱਗਿਆ ਹੀ ਓਦੋਂ ਜਾਂਦਾ ਏ ।
ਲੰਘ ਗਏ ਕੱਲ੍ਹ ਦੇ ਕਾਰਜ, ਅੱਜ ਦੇ ਸਿੱਟੇ ਬਣ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ