ਜੇਕਰ ਬੁਰੀ ਆਦਤ ਸਮੇ ਤੇ ਨਾ ਬਦਲੀ ਜਾਵੇ
ਤਾਂ ਬੁਰੀ ਆਦਤ ਸਮਾਂ ਬਦਲ ਦਿੰਦੀ ਹੈ।
Quotes
ਪੁੱਤਰ ਉਦੋਂ ਸਿਆਣਾ ਹੋ ਗਿਆ ਸਮਝਿਆ ਜਾਂਦਾ ਹੈ, ਜਦੋਂ ਉਹ ਆਪਣੇ ਪਿਤਾ ਤੋਂ ਪੈਸੇ ਮੰਗਣ ਦੀ ਥਾਂ ਉਧਾਰ ਮੰਗਦਾ ਹੈ।
ਨਰਿੰਦਰ ਸਿੰਘ ਕਪੂਰ
ਪੈਸੇ ਦੀ ਤੰਗੀ ਜ਼ਰੂਰਤਾਂ,ਸ਼ੌਂਕਾਂ ਸਵਾਦਾਂ, ਰੀਝਾਂ
ਤੇ ਰਿਸ਼ਤਿਆਂ ਦੀ ਸੰਘੀ ਘੁੱਟ ਦਿੰਦੀ ਹੈ..
‘ਉੱਤਮ ਤੋਂ ਸਰਵਉੱਤਮ ਉਹੀ ਹੋਇਆ ਹੈ,
ਜਿਮ ਨੇ ਆਲੋਚਨਾਵਾਂ ਨੂੰ ਸੁਣਿਆ ਅਤੇ ਜਰਿਆ ਹੈ।’
ਯੋਗਤਾ ਦੇ ਪੰਜ ਪੜਾਓ ਹਨ: ਵੇਖਣਾ, ਪਰਖਣਾ, ਸਮਝਣਾ, ਸਿਖਣਾ ਅਤੇ ਕਰਨਾ।
ਨਰਿੰਦਰ ਸਿੰਘ ਕਪੂਰ
ਜਿਹਨਾਂ ਨੇ ਤੁਹਾਨੂੰ ਗ਼ਲਤ ਸਮਝਣਾ ਹੁੰਦਾ
ਉਹ ਤੁਹਾਡੀ ਚੁੱਪ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ
ਆਪਣੀ ਅਗਿਆਨਤਾ ਜਾਣ ਲੈਣੀ
ਗਿਆਨ ਵਲ ਵੱਡੀ ਪੁਲਾਂਘ ਹੈ ।
ਲੋਕ ਅਕਸਰ ਮੌਕਿਆਂ ਦੀ ਘਾਟ ਕਰਕੇ ਨਹੀਂ, ਦ੍ਰਿੜ੍ਹ ਇਰਾਦੇ ਦੀ ਅਣਹੋਂਦ ਕਰਕੇ ਅਸਫਲ ਹੁੰਦੇ ਹਨ।
ਨਰਿੰਦਰ ਸਿੰਘ ਕਪੂਰ
ਉਹ ਆਦਤ ਚੁਣੋ ਜੋ ਤੁਹਾਨੂੰ ਪਸੰਦ ਹੋਵੇ
ਨਾ ਕਿ ਉਹ ਜੋ ਮਸ਼ਹੂਰ ਹੋਵੇ
ਕ੍ਰਾਂਤੀ ਤੋਂ ਬਿਨਾ ਕਦੇ ਵੀ ਕੋਈ ਅਸਲ ਸਮਾਜਕ ਬਦਲਾਅ ਨਹੀਂ ਆਇਆ,
ਸਿਰਫ਼ ਸੋਚ ਨੂੰ ਹੀ ਐਕਸ਼ਨ ‘ਚ ਬਦਲ ਦੇਵੋ ਤਾਂ ਕ੍ਰਾਂਤੀ ਆਉਂਦੀ ਹੈ
ਚੀਜ਼ਾਂ ਨੂੰ ਠੀਕ ਢੰਗ ਨਾਲ ਵਰਤਣ ਨੂੰ ਸਲੀਕਾ ਕਹਿੰਦੇ ਹਨ।
ਨਰਿੰਦਰ ਸਿੰਘ ਕਪੂਰ
ਜਦੋਂ ਤੱਕ ਸਾਡੇ ਅੰਦਰ ਹੰਕਾਰ ਦਾ ਕੰਡਾ ‘ ਖੜਾ ਹੈ, ਸਾਨੂੰ ਸਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਮਿਲੇਗਾ।
ਜਦੋਂ ਅਸੀਂ ਮਨ ਨੀਵਾਂ ਕਰਕੇ ਆਪਣੇ ਅੰਦਰ ਵੇਖ ਲਿਆ, ਉਦੋਂ ਕੋਈ ਸਵਾਲ ਹੀ ਨਹੀਂ ਰਹਿਣਾ।