ਉਹ ਸਾਰੇ ਰਾਹ ਛੱਡ ਦਿਉ ਜਿਹੜੇ ਮੰਜ਼ਿਲ ਵੱਲ ਨਹੀਂ ਲੈ ਕੇ ਜਾਂਦੇ,
ਭਾਵੇਂ ਉਹ ਕਿੰਨੇ ਵੀ ਸੁਹਣੇ ਕਿਉਂ ਨਾ ਹੋਣ।
Quotes
ਭਾਵੇਂ ਠੀਕ ਅਤੇ ਸਹੀ ਰਾਹ ‘ਤੇ ਹੀ ਹੋਈਏ, ਜੇ ਬਹਿ ਗਏ ਤਾਂ ਕੁਚਲੇ ਜਾਵਾਂਗੇ।
ਨਰਿੰਦਰ ਸਿੰਘ ਕਪੂਰ
ਆਪਣੇ-ਆਪ ਨੂੰ ਸੁਧਾਰਨ ਵਿੱਚ ਇੰਨੇ ਮਸ਼ਰੂਫ ਰਹੋ
ਕਿ ਤੁਹਾਡੇ ਕੋਲ ਦੂਜਿਆਂ ਨੂੰ ਨਿੰਦਣ ਦਾ ਸਮਾਂ ਹੀ ਨਾ ਹੋਵੇ ।
ਮਿਲੇ ਨਾ ਰੋਟੀ ਇਕ ਟਾਈਮ ਵੀ ਐਨਾ ਮਾੜਾ ਨਸੀਬ
ਨਾ ਹੋਵੇ ਪੈਸਾ ਆਉਦਾ-ਜਾਂਦਾ ਰਹਿੰਦਾ। ਬੰਦਾ ਰੂਹ ਦਾ ਗਰੀਬ ਨਾ ਹੋਵੇ
ਕਿਤਾਬਾਂ ਸੋਚਣ, ਮਹਿਸੂਸਣ ਅਤੇ ਕੰਮ ਕਰਨ ਦਾ ਢੰਗ ਬਦਲ ਦਿੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਮਾਇਆ ਦਾ ਸੰਸਾਰ ਤ੍ਰਿਸ਼ਨਾ ‘ਤੇ ਖੜ੍ਹਾ ਹੈ
ਨਿਰੰਕਾਰ ਦੀ ਹੋਂਦ ਸੰਤੋਖ ‘ਤੇ ਖੜ੍ਹੀ ਹੈ।
ਜੇ ਬੰਦਾ ਧਾਰਮਿਕ ਵੀ ਹੋਵੇ ਅਤੇ ਸੁਤੰਤਰ ਅਤੇ ਵਿਗਿਆਨਕ
ਸੋਚ ਦਾ ਧਾਰਣੀ ਵੀ ਹੋਵੇ, ਉਸ ਦਾ ਬੜਾ ਉਸਾਰੂ ਪ੍ਰਭਾਵ ਪੈਂਦਾ ਹੈ।ਨਰਿੰਦਰ ਸਿੰਘ ਕਪੂਰ
ਆਪਣੀ ਚਾਲ ਪਛਾਣੋ ਅਤੇ ਆਪਣੀ ਰਫ਼ਤਾਰ ਨਾਲ ਚਲੋ, ਜਲਦੀ ਹੀ ਬੜੀ ਦੂਰ ਨਿਕਲ ਜਾਓਗੇ।
ਨਰਿੰਦਰ ਸਿੰਘ ਕਪੂਰ
ਨਸ਼ੇੜੀ, ਜੂਏਬਾਜ਼ ਜਾਂ ਪਾਗਲ ਨੂੰ ਮਿੰਨਤਾਂ, ਤੋਹਫ਼ਿਆਂ,
ਰਿਸ਼ਵਤਾਂ, ਧਮਕੀਆਂ ਨਾਲ ਨਹੀਂ ਸੁਧਾਰਿਆ ਜਾ ਸਕਦਾ।ਨਰਿੰਦਰ ਸਿੰਘ ਕਪੂਰ
ਚੰਗਾ ਸੱਚ ਖੂਬਸੂਰਤ ਜ਼ਿੰਦਗੀ ਦਾ ਰਾਜ ਹੈ ।
ਦੁਆ ਕਰੀ ਜਾਵੇ , ਦੁਆ ਲਈ ਜਾਵੇ ਅਤੇ ਦੁਆ ਦਿੱਤੀ ਜਾਵੇ।
ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ: ਚਲੋ, ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿਚ ਸਹਿਯੋਗ ਦਿਓ।
ਨਰਿੰਦਰ ਸਿੰਘ ਕਪੂਰ
ਕਿਸੇ ਦੀ ਮੇਹਰਬਾਨੀ ਮੰਗਣੀ ਆਪਣੀ ਆਜ਼ਾਦੀ ਗੁਆਉਣਾ ਹੈ।
ਮਹਾਤਮਾ ਗਾਂਧੀ