ਮਨੁੱਖ ਜੋ ਕੁਝ ਵੀ ਕਰਦਾ ਹੈ,
ਉਸ ਦਾ ਪਹਿਲਾ ਪ੍ਰਭਾਵ
ਉਸ ਦੇ ਆਪਣੇ ਉਪਰ ਪੈਂਦਾ ਹੈ।
Quotes
ਇਕ ਵਧੀਆ ਇਨਸਾਨ ਆਪਣੀ ਜ਼ਬਾਨ ਤੋਂ ਹੀ ਪਛਾਣਿਆ ਜਾਂਦਾ ਹੈ।
ਨਹੀਂ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ ‘ਤੇ ‘ ਵੀ ਲਿਖਿਆ ਜਾਂਦੀਆਂ ਹਨ।
ਜ਼ਿੰਦਗੀ ਕੁਝ ਕਰਨ ਦੀ ਇੱਕ ਮੋਹਲਤ ਹੈ, ਇਸ ਵਿੱਚ ਰੌਣਕ ਅਤੇ ਬਰਕਤ ਅਸੀਂ ਆਪ ਭਰਨੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਜਿਸ ਵਿਅਕਤੀ ਨੇ ਪ੍ਰਸ਼ੰਸਾ ਕਰਨੀ ਤਾਂ ਸਿੱਖੀ ਹੈ
ਪਰ ਈਰਖਾ ਕਰਨੀ ਨਹੀਂ ਸਿੱਖੀ ਉਹ ਵਿਅਕਤੀ ਬਹੁਤ ਹੀ ਖੁਸ਼ਕਿਸਮਤ ਹੈ
ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ,
ਅਗਰ ਦਰਵਾਜ਼ਾ ਛੋਟਾ ਹੈ ਤਾਂ ਉਸਨੂੰ ਤੋੜਨ
ਦੀ ਬਜਾਏ ਝੁੱਕ ਕੇ ਲੰਘਣ ਵਿੱਚ ਹੀ ਸਮਝਦਾਰੀ ਹੈ
ਜਿਸ ਉਤੇ ਵੀ ਸੂਰਜ ਦੀ ਰੋਸ਼ਨੀ ਪੈ ਰਹੀ ਹੈ, ਉਹ ਜਾਂ ਪੱਕ ਰਿਹਾ ਹੈ ਜਾਂ ਮੁਰਝਾ ਰਿਹਾ ਹੈ।
ਨਰਿੰਦਰ ਸਿੰਘ ਕਪੂਰ
ਸੈਰ ਕਰਦਿਆਂ, ਚੰਗੇ ਵਿਚਾਰ ਹੀ ਨਹੀਂ ਸੁਝਦੇ,
ਭੈੜੀਆਂ ਸੋਚਾਂ ਤੋਂ ਛੁਟਕਾਰਾ ਵੀ ਮਿਲਦਾ ਹੈ।
ਵਿਅਕਤੀ ਦੇ ਮਨ ਵਿੱਚ ਕੀ ਹੈ, ਕਈ ਵਾਰ
ਇਹ ਉਸਦਾ ਵਰਤਾਓ ਦੱਸ ਦਿੰਦਾ ਹੈ।
ਮਨੁੱਖ ਮਾਲਗੱਡੀ ਦੇ ਡੱਬਿਆਂ ਵਰਗੇ ਹੁੰਦੇ ਹਨ, ਖਾਲੀ ਬੜਾ ਖੜਾਕ ਕਰਦੇ ਹਨ, ਭਰੇ ਹੋਏ ਚੁੱਪ ਕਰਕੇ ਲੰਘ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਜੇਕਰ ਕੋਈ ਤੁਹਾਡੀ ਗਲਤੀ ਨੂੰ ਤੁਹਾਡੇ ਮੂੰਹ ਤੇ ਕਹਿਣ ਦੀ
ਹਿੰਮਤ ਰੱਖਦਾ ਹੈ ਤਾ ਉਸ ਨਾਲੋਂ ਵਧੀਆ ਮਿੱਤਰ ਤੁਹਾਡਾ ਕੋਈ ਹੋਰ ਨਹੀਂ ਹੋ ਸਕਦਾ
ਕਿਸੇ ਦੇ ਆਤਮ ਸਨਮਾਨ ਨੂੰ ਵਾਰ ਵਾਰ ਸੱਟ ਮਤ ਮਾਰੋਗੇ ਤਾ
ਰਿਸ਼ਤਾ ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ ਟੁੱਟ ਹੀ ਜਾਂਦਾ ਹੈ
ਜੇਕਰ ਤੁਸੀਂ ਕਸਰਤ ਲਈ ਸਮਾਂ ਨਹੀਂ ਕੱਢ ਪਾ ਰਹੇ ਤਾਂ
ਯਕੀਨਨ ਤੁਹਾਨੂੰ ਬਿਮਾਰੀ ਲਈ ਸਮਾਂ ਕੱਢਣਾ ਪਵੇਗਾ