ਕੇਵਲ ਮੁਰਦੇ ਅਤੇ ਮੂਰਖ
ਆਪਣੇ ਵਿਚਾਰ ਨਹੀਂ ਬਦਲਦੇ।
Quotes
ਗੱਲ ਗੱਲ ਤੇ ਗੁੱਸਾ ਕਰਨ ਵਾਲੇ ਲੋਕ ਓਹੀ ਹੁੰਦੇ ਨੇ
ਜਿਹੜੇ ਖੁਦ ਨਾਲੋਂ ਜ਼ਿਆਦਾ ਦੂਜਿਆਂ ਦੀ ਫਿਕਰ ਕਰਦੇ ਨੇ
ਸੰਸਾਰ ਨਾ ਸਿਆਣਾ ਹੈ ਨਾ ਹੀ ਤਰਕਪੂਰਨ, ਕਿਉਂਕਿ ਸੰਸਾਰ ਤਰਕ ਨਾਲ ਨਹੀਂ, ਭਾਵਨਾਵਾਂ ਦਾ ਚਲਾਇਆ ਚਲਦਾ ਹੈ।
ਨਰਿੰਦਰ ਸਿੰਘ ਕਪੂਰ
ਬੰਦੇ ਦੀ ਮਨੁੱਖਤਾ ਉਸ ਵੇਲੇ ਨਸ਼ਟ ਹੋ ਜਾਂਦੀ ਹੈ
ਜਦੋਂ ਉਸਨੂੰ ਦੂਜਿਆਂ ਦੇ ਦੁੱਖ ਤੇ ਹਾਸਾ ਆਉਣ ਲੱਗਦਾ ਹੈ
ਪਰੇਸ਼ਾਨੀਆਂ ਚਿੰਤਾ ਕਰਨ ਨਾਲ ਜਿਆਦਾ ,ਚੁੱਪ ਰਹਿਣ ਨਾਲ ਘੱਟ ,ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ |
ਅਤੇ ਪਰਮਾਤਮਾ ਦਾ ਸ਼ੁੱਕਰ ਕਰਨ ਨਾਲ ਇਹੋ ਪਰੇਸ਼ਾਨੀਆ ਖਤਮ ਹੋ ਜਾਂਦੀਆਂ ਹਨ | ਸੋ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ।
ਨਿਰਾਸ਼ਾਵਾਦੀ ਕਦੇ ਮਹੱਤਵਪੂਰਨ ਨਹੀਂ ਹੁੰਦੇ ਅਤੇ ਮਹੱਤਵਪੂਰਨ ਕਦੇ ਨਿਰਾਸ਼ਾਵਾਦੀ ਨਹੀਂ ਹੁੰਦੇ।
ਨਰਿੰਦਰ ਸਿੰਘ ਕਪੂਰ
ਰਿਸ਼ਤੇ ਤੋੜ ਦੇਣ ਨਾਲ ਕਿੱਥੇ ਮੁਹੱਬਤ ਖਤਮ ਹੁੰਦੀ ਏ,
ਦਿਲ ਵਿੱਚ ਤਾਂ ਉਹ ਵੀ ਰਹਿੰਦੇ ਨੇ,ਜੋ ਦੁਨੀਆਂ ਛੱਡ ਦਿੰਦੇ ਨੇ
ਅਸੀਂ ਵੱਡੀ ਤੋਂ ਵੱਡੀ ਦੂਰੀ ਨੂੰ ਤਾਂ ਖ਼ਤਮ ਕਰ ਲਿਆ,
ਪਰ ਮਨਾਂ ਵਿਚਲੀ ਦੂਰੀ ਨੂੰ ਖ਼ਤਮ ਨਹੀਂ ਕਰ ਸਕੇ!
ਹਰ ਸਮਾਜ ਅਤੇ ਹਰ ਵਰਗ ਦੀਆਂ ਰਸਮਾਂ, ਰੀਤੀਆਂ ਅਤੇ ਕੁਰੀਤੀਆਂ ਦੀ ਕਿਸਮ ਵੱਖਰੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਕਿਸੇ ਨੇ ਨੀਦੇਣਾ ਤੇਰਾ ਸਾਥ ਇੱਥੇ ਲੜਨਾ
ਵੀ ਖੁਦ ਨੂੰ ਪੈਣਾ ਤੇ ਸੰਭਲਣਾ ਵੀ ਖੁਦ ਨੂੰ
ਇਹ ਗੱਲਾਂ ਯਾਦ ਰੱਖੋ… ਮਜ਼ਬੂਤ ਰਹੋ,
ਪਰ ਆਕੜ ਵਿੱਚ ਨਹੀਂ।
ਦਿਆਲੂ ਬਣੋ, ਪਰ ਕਮਜੋਰ ਨਹੀਂ।
ਮਾਣ ਕਰੋ, ਪਰ ਹੰਕਾਰ ਨਹੀਂ।
ਨਿਮਰ ਰਹੋ, ਪਰ ਡਰਪੋਕ ਨਹੀਂ।
ਨਾਚ, ਗੀਤ ਅਤੇ ਸੰਗੀਤ, ਕੰਮ ਮੁੱਕਣ ਦੀ ਖੁਸ਼ੀ ਵਿਚੋਂ ਉਪਜਦੇ ਹਨ ਅਤੇ ਇਹ ਸਾਰੇ ਹੋਰ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਨਰਿੰਦਰ ਸਿੰਘ ਕਪੂਰ