ਜਿਸ ਉੱਤੇ ਵੀ ਸੂਰਜ ਦੀ ਰੌਸ਼ਨੀ ਪੈ ਰਹੀ ਹੈ।
ਉਹ ਪੱਕ ਰਿਹਾ ਹੈ ਜਾ ਮੁਰਝਾ ਰਿਹਾ ਹੈ।
Quotes
ਜਦੋਂ ਨੂੰ ਰਾਹ ਸਮਝ ਚ ਆਉਣ ਲਗਦੇ ਆ ਉਦੋਂ ਨੂੰ
ਵਾਪਸ ਮੁੜਨ ਦਾ ਸਮਾਂ ਆ ਜਾਂਦਾ ਇਹੀ ਜਿੰਦਗੀ ਹੈ ।ਨਰਿੰਦਰ ਸਿੰਘ ਕਪੂਰ
ਜੇ ਅਸੀਂ ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲਾਂਗੇ ਤਾਂ ਮਾਪਿਆਂ ਦੇ ਬੁਢਾਪੇ ਵਿਚ, ਉਹ ਧੀਆਂ ਵਾਲਾ ਨਹੀਂ, ਪੁੱਤਰਾਂ ਵਾਂਗ ਹੀ ਵਿਹਾਰ ਕਰਨਗੀਆਂ।
ਨਰਿੰਦਰ ਸਿੰਘ ਕਪੂਰ
ਸਲਾਹਕਾਰ ਤਾਂ ਸਿਆਣੇ ਹੀ ਹੋਣੇ ਚਾਹੀਦੇ ਹਨ ਨਹੀਂ
ਤਾਂ ਉਹ ਤੁਹਾਡਾ ਬੇੜਾ ਸਮੇਂ ਤੋਂ ਪਹਿਲਾਂ ਹੀ ਡੋਬ ਦੇਣਗੇ ,
ਇੱਜ਼ਤ ਤਾਂ ਰੱਬ ਬਖਸ਼ ਹੀ ਦਿੰਦਾ ਹੈ,
ਪਰ ਉਹਨੂੰ ਕਾਇਮ ਰੱਖਣਾ ਆਪਣੇ ਹੱਥ ਵੱਸ ਹੈ
ਜੇ ਕੁਦਰਤ ਨੇ ਤੁਹਾਨੂੰ ਚਮਕਾਉਣਾ ਹੁੰਦਾ ਹੈ ਤਾਂ ਤੁਹਾਡਾ ਦਾਖਲਾ ਮੁਸੀਬਤਾਂ ਵਿੱਚ ਕਰ ਦਿੰਦਾ ਹੈ।
ਸੋ ਪਿਆਰਿਉ ਮੁਸੀਬਤਾਂ ਤੋਂ ਘਬਰਾਉ ਨਹੀ ਬਲਕਿ ਡੱਟਕੇ ਮੁਕਾਬਲਾ ਕਰੋ ਜੀ।
ਜ਼ਿੰਦਗੀ ‘ਚ ਚੁਣੌਤੀਆਂ ਹੋਣੀਆਂ ਬਹੁਤ ਜ਼ਰੂਰੀ ਨੇ,
ਇਨ੍ਹਾਂ ਤੋਂ ਬਗ਼ੈਰ ਜ਼ਿੰਦਗੀ ਬਿਲਕੁਲ ਨੀਰਸ ਜਾਪਦੀ ਹੈ।
ਮੰਜ਼ਿਲ ਦੀ ਵੀ ਆਪਣੀ ਖੁਸ਼ੀ ਹੈ।
ਪਰ ਰਸਤਿਆਂ ਦਾ ਵੱਖਰਾ ਲੁਤਫ ਹੈ
ਮਿਹਰਬਾਨੀਆਂ ਨਾਲ ਵਫ਼ਾਦਾਰੀਆਂ ਨਹੀਂ ਉਪਜਦੀਆਂ, ਮਿਹਰਬਾਨੀਆਂ ਬੰਦ ਹੋਣ ਤੇ ਅਜਿਹੇ ਵਫ਼ਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ।
ਨਰਿੰਦਰ ਸਿੰਘ ਕਪੂਰ
ਵਿਕਾਸ ਕਰਨ ਵਾਸਤੇ ਸੋਚਣ ਦੀ ਵੀ,
ਕਾਰਜ ਕਰਨ ਦੀ ਵੀ ਅਤੇ ਆਪਣੇ
ਆਪ ਨੂੰ ਬਦਲਣ ਦੀ ਵੀ ਲੋੜ ਹੁੰਦੀ ਹੈ।ਨਰਿੰਦਰ ਸਿੰਘ ਕਪੂਰ
ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ।
ਪਰ ਅਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ।
ਇਸਤਰੀਆਂ, ਭਰਾਵਾਂ ਨੂੰ ਆਪਸ ਵਿੱਚ ਨਹੀਂ ਲੜਾਉਂਦੀਆਂ, ਉਹ ਆਪਣੇ ਪਤੀਆਂ ਦੇ ਹੱਕਾਂ ਦੀ ਰਾਖੀ ਕਰਦੀਆਂ ਹਨ।
ਨਰਿੰਦਰ ਸਿੰਘ ਕਪੂਰ