ਮਿਹਨਤ ਪੌੜੀਆਂ ਵਰਗੀ ਹੁੰਦੀ ਹੈ ਤੇ
ਕਿਸਮਤ ਲਿਫਟ | ਲਿਫਟ ਬੰਦ ਵੀ ਹੋ
ਸਕਦੀ ਹੈ ਪਰ ਮਿਹਨਤ ਹਮੇਸ਼ਾ
ਉਚਾਈ ਵੱਲ ਹੀ ਲੈ ਕੇ ਜਾਂਦੀ ਹੈ।
Quotes
ਗਲਤੀਆਂ ਤੋਂ ਬਚਣ ਲਈ ਤਜਰਬੇ ਦੀ ਲੋੜ ਹੁੰਦੀ ਹੈ
ਪਰ ਤਜਰਬਾਗਲਤੀਆਂ ਤੋਂ ਹੀ ਪ੍ਰਾਪਤ ਕਰਦੇ ਹਾਂ
ਕਿਸੇ ਦੀ ਸਲਾਹ ਨਾਲ ਰਸਤੇ ਜਰੂਰ ਮਿਲਦੇ ਨੇ |
ਪਰ ਮੰਜਿਲ ਆਪਣੀ ਮਿਹਨਤ ਅਤੇ ਹੌਸਲੇ
ਨਾਲ ਹੀ ਪ੍ਰਾਪਤ ਕਰਨੀ ਪੈਂਦੀ ਹੈ ਜੀ ।
ਜਿੰਦਗੀ ਸਾਨੂੰ ਵਕਤ ਦਿੰਦੀ ਹੈ,
ਉਸ ਨੂੰ ਵਰਤਣਾ ਕਿਵੇਂ ਹੈ
ਇਹ ਸਾਡੀ ਜਿੰਮੇਵਾਰੀ ਹੈ।
ਜੇ ਕਿਸੇ ਤੇ ਹੱਸਿਆ ਜਾ ਸਕਦਾ ਹੋਵੇ ਤਾਂ ਉਸ ਦੀ ਆਲੋਚਨਾ ਕਰਨ ਦੀ ਲੋੜ ਨਹੀਂ ਪੈਂਦੀ।
ਨਰਿੰਦਰ ਸਿੰਘ ਕਪੂਰ
ਬੇਸ਼ੱਕ ਖੇਤਾਂ ਵਿੱਚ ਬੀਜਿਆ ਹਰ ਬੀਜ ਨਾ ਉੱਗੇ ਪਰ ਬੀਜਿਆ ਹੋਇਆ
ਕੋਈ ਵੀ ਚੰਗਾ ਕਰਮ ਕਦੇ ਵਿਅਰਥ ਨਹੀਂ ਜਾਂਦਾ
ਗਿਆਨੀ ਸੰਤ ਸਿੰਘ ਜੀ ਮਸਕੀਨ
ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਸਮੇਂ ਦੀ
ਕੈਨਵਸ ‘ਤੇ ਮਿਹਨਤ ਦੇ ਰੰਗ ਭਰਨੇ ਪੈਂਦੇ ਨੇ…
ਗੁਰਮੀਤ ਰਾਮਰਾ ਕੜਿਆਲ
ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾ ਕਰੋ, ਕੋਈ ਨਹੀਂ ਸਿਖਦਾ, ਕਿਉਂਕਿ ਸਬਕ ਸਿਖਾਏ ਨਹੀਂ ਜਾਂਦੇ, ਸਿਖੇ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਦੂਜੇ ਸਾਰੇ ਗਲਤ ਮੈ ਹੀ ਸਹੀ ਹਾ
ਦੂਜੇ ਸਾਰੇ ਮਾੜੇ ਮੈ ਹੀ ਚੰਗਾ ਹਾ
ਕਦੇ ਅੱਖਾ ਤੋ ਘਮੰਡ ਦੀ ਪੱਟੀ ਖੋਲ ਕੇ ਦੇਖੋ
ਕਦੇ ਦਿਲ ਚ ਭਰਿਆ ਜ਼ਹਿਰ ਬਹਾਰ ਕੱਢਕੇ ਦੇਖੋ .
ਸ਼ਾਇਦ ਸਭ ਤੋ ਬੁਰੇ ਆਪਾ ਖੁਦ ਹੀ ਹੋਈਏ
ਖੁਸ਼ੀ ਇਕ ਅਹਿਸਾਸ ਹੈ,
ਇਹ ਲੱਭਿਆ ਨਹੀਂ
ਖੁਭਿਆਂ ਮਿਲਦੀ ਹੈ।
ਸ਼ਰਧਾਂਜਲੀਆਂ ਵੇਲੇ ਬੋਲਣ ਵਾਲੇ ਨੂੰ ਆਪਣੀ ਆਵਾਜ਼ ਅਤੇ ਪਰਿਵਾਰ ਨੂੰ ਆਪਣੀ ਪ੍ਰਸੰਸਾ ਚੰਗੀ ਲਗ ਰਹੀ ਹੁੰਦੀ ਹੈ, ਹੋਰ ਕਿਸੇ ਦੀ ਸ਼ਰਧਾਂਜਲੀ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ।
ਨਰਿੰਦਰ ਸਿੰਘ ਕਪੂਰ
ਜਿਹੜੇ ਕਦੋਂ ਜਿਉਣ ਦੀ ਵਜ੍ਹਾ ਰਹੇ ਹੋਣ
ਉਨ੍ਹਾਂ ਦੀ ਜਾਨ ਦੇ ਕਦੇ ਦੁਸ਼ਮਣ ਨਹੀਂ ਬਣੀਂਦਾ….