ਜ਼ਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ
ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀ ਪਤਾ
Quotes
ਕਾਮਯਾਬੀ ਕਾਰਜਾਂ ਨਾਲ ਜੁੜੀ ਜਾਪਦੀ ਹੈ।
ਕਾਮਯਾਬ ਲੋਕ ਅੱਗੇ ਵਧਦੇ ਰਹਿੰਦੇ ਹਨ।
ਗ਼ਲਤੀਆਂ ਕਰਦੇ ਹਨ, ਪਰ ਕਦੇ ਹਾਰ ਨਹੀਂ ਮੰਨਦੇ।
ਕਾਨਰੈਡ ਹਿਲਟਨ
ਇਸ ਸੰਸਾਰ ਵਿਚ, ਅਸੀਂ ਜਿਊਣ ਹੀ ਨਹੀਂ ਆਏ, ਮਰਨ ਵੀ ਆਏ ਹਾਂ।
ਨਰਿੰਦਰ ਸਿੰਘ ਕਪੂਰ
ਪਰਿਵਾਰ ਦੀ ਤਾਕਤ “ਮੈਂ” ਵਿੱਚ
ਨਹੀਂ, “ਅਸੀਂ ਵਿੱਚ ਹੁੰਦੀ ਹੈ।ਨਰਿੰਦਰ ਸਿੰਘ ਕਪੂਰ
ਸੰਕਟ ਵਿਚ ਸਭ ਤੋਂ ਵੱਡੀ ਢਾਲ ਆਪਣੀ ਅਕਲ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਪਰੰਪਰਾ, ਪਰਿਵਰਤਨ ਦੀ ਦੁਸ਼ਮਣ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਸਾਂਝਾਂ ਨੂੰ ਮਾਣਨ ਅਤੇ ਵਖਰੇਵਿਆਂ ਦਾ ਸਤਿਕਾਰ ਕਰਨ
ਨਾਲ ਮਨੁੱਖ ਹਰ ਖੇਤਰ ਵਿਚ ਵਿਕਾਸ ਕਰਦਾ ਹੈਨਰਿੰਦਰ ਸਿੰਘ ਕਪੂਰ
ਚੰਗੇ ਵਿਚਾਰ ਬੰਦੇ ਦੀ ਸੋਚ ਬਦਲ ਦਿੰਦੇ ਹਨ।
ਜਦੋਂ ਸੋਚ ਬਦਲ ਜਾਵੇ ਤਾਂ ਜ਼ਿੰਦਗੀ ਬਦਲ ਜਾਂਦੀ ਹੈ।
ਕਿਸੇ ਸਾਹਮਣੇ ਪ੍ਰਸੰਸਾ ਦੋ ਉਦੇਸ਼ਾਂ ਅਧੀਨ ਕੀਤੀ ਜਾਂਦੀ ਹੈ, ਪਹਿਲਾ ਇਹ ਕਿ ਉਹ ਜਾਣ ਜਾਵੇ ਕਿ ਅਸੀਂ ਉਸ ਦੀ ਪ੍ਰਸੰਸਾ ਕੀਤੀ ਹੈ, ਦੂਜਾ ਇਹ ਕਿ ਉਹ ਵੀ ਸਾਡੀ ਪ੍ਰਸੰਸਾ ਕਰੇ।
ਨਰਿੰਦਰ ਸਿੰਘ ਕਪੂਰ
ਬਦਨਾਮ ਹਾਕਮ, ਜ਼ੁਲਮ ਕਰਨ ਲੱਗ ਪੈਂਦੇ ਹਨ।
ਇਹ ਇਤਬਾਰ ਕਿਸੇ ‘ਤੇ ਨਹੀਂ ਕਰਦੇ , ਸ਼ੱਕ ਹਰ
ਕਿਸੇ ‘ਤੇ ਕਰਦੇ ਹਨ ਅਤੇ ਅਜਿਹਾ ਕਰਕੇ ਇਹ
ਆਪਣਾ ਅੰਤ ਆਪ ਨੇੜੇ ਲੈ ਆਉਂਦੇ ਹਨ।ਨਰਿੰਦਰ ਸਿੰਘ ਕਪੂਰ
ਆਪਣੇ ਕੰਮ ਵਿੱਚ ਡੁੱਬ ਕੇ ਮਿਹਨਤ ਕਰੋ।
ਕੱਲ ਜਦੋਂ ਉਭਰੋਗੇ ਤਾਂ ਸਾਰਿਆਂ ਤੋਂ
ਵੱਧ ਨਿਖਰ ਕੇ ਸਾਹਮਣੇ ਆਓਗੇ।
ਪਿਆਰਾ ਸਭ ਕੁਝ ਸਮਝਦਾ ਹੁੰਦਾ ਹੈ, ਦੁਸ਼ਮਣ ਸਭ ਕੁਝ ਜਾਣਦਾ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ