ਬੇਈਮਾਨ, ਉਹ ਕੁਰਬਾਨੀਆਂ ਕਰਦੇ ਹਨ, ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ, ਉਹ ਕੁਰਬਾਨੀਆਂ ਕਰਨ ਤੋਂ ਬਚ ਜਾਣ, ਜਿਨ੍ਹਾਂ ਦੀ ਲੋੜ ਹੁੰਦੀ ਹੈ।
Quotes
ਜਦੋਂ ਹਿਸਾਬ ਕਿਤਾਬ ਹੀ ਕਰਨੇ ਫਿਰ ਯਾਦ ਪਹਾੜੇ ਨਹੀਂ ਰੱਖੀ ਦੇ
ਜਿਹੜੇ ਆਪ ਕਿਸੇ ਦੇ ਸਹਾਰੇ ਬੈਠੇ ਹੋਣ ਉਨ੍ਹਾਂ ਤੋਂ ਸਹਾਰੇ ਨਹੀਂ ਤੱਕੀ ਦੇ
ਜਦੋ ਦਰਦ ਅਤੇ ਕੌੜੇ ਬੋਲ ਮਿੱਠੇ ਲੱਗਣ ਲੱਗ ਜਾਣ
ਤਾਂ ਸਮਝ ਲਓ ਤੁਹਾਨੂੰ ਜਿਓਣਾ ਆ ਗਿਆ ।
ਮਹਾਨ ਬਣਨਾ ਚੰਗੀ ਗੱਲ ਹੈ ਪਰ ਕੇਵਲ ਆਪਣੇ ਆਪ ਨੂੰ ਮਹਾਨ ਸਮਝਣਾ ਨੀਵੀਂ ਸੋਚ ਦਾ ਪ੍ਰਮਾਣ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਉਦਾਸੀ ਆਤਮਘਾਤ ਹੁੰਦਾ ਹੈ।
ਭਾਵੇਂ ਨਹੀ ਮਾਰਦੀ ਸਰੀਰ ਨੂੰ,
ਪਰ ਅੰਦਰੋਂ ਖਤਮ ਕਰ ਦਿੰਦੀ ਹੈ,
ਬਹੁਤ ਕੁੱਝ ਕਈ ਵਾਰ ਤਾਂ ਮੁੱਕਾ ਦਿੰਦੀ ਹੈ
ਜਿਉਣ ਦੀ ਲਲਕ ਤੱਕ
ਤੁਸੀਂ ਆਪਣੀ ਜ਼ਿੰਦਗੀ ਤਦ ਤੱਕ ਨਹੀਂ, ਬਦਲ ਸਕਦੇ
ਜਦ ਤੱਕ ਤੁਸੀਂ ਆਪਣੇ ਰੋਜ਼ਾਨਾ ਕੀਤੇ ਜਾਣ ਵਾਲੇ
ਕੰਮਾਂ ਨੂੰ ਨਹੀਂ ਬਦਲਦੇ ਤੁਹਾਡੀ ਸਫਲਤਾ ਦਾ
ਭੇਤ ਤੁਹਾਡੇ ਨਿਤਨੇਮ ਵਿੱਚ ਲੁਕਿਆ ਹੈ।
ਜੌਹਨ ਸੀ. ਮੈਕਸਵੈੱਲ
ਕਈ ਮਿਹਨਤ ਨਾਲ ਸਿਫ਼ਰਾਂ ਵਿਚ ਹਿੰਦਸਾ ਬਣ ਜਾਂਦੇ ਹਨ, ਕਈ ਸੁਸਤੀ ਕਾਰਨ ਹਿੰਦਸਿਆਂ ਵਿਚ ਸਿਫ਼ਰ ਹੀ ਬਣੇ ਰਹਿੰਦੇ ਹਨ।
ਨਰਿੰਦਰ ਸਿੰਘ ਕਪੂਰ
ਵਕਤ ਬੀਤ ਜਾਣ ਦੇ ਬਾਅਦ ਇਹ ਅਹਿਸਾਸ ਹੁੰਦਾ ਹੈ
ਕਿ ਜਿਹੜਾ ਵਕਤ ਚਲਾ ਗਿਆ ਉਹ ਵਧੀਆ ਸੀ
ਫ਼ਲਦਾਰ ਦਰੱਖ਼ਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ।
ਸੁੱਕਾ ਦਰੱਖ਼ਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ
ਜਿਸ ਲਈ ਸਜ਼ਾ ਨਾਲੋਂ ਪਛਤਾਵਾ ਵੱਡੀ ਗੱਲ ਹੋਵੇ, ਉਸ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਪੈਂਦੀ।
ਨਰਿੰਦਰ ਸਿੰਘ ਕਪੂਰ
ਹਿੰਮਤ ਨਾ ਹਾਰੋ ਕਿਉਂਕਿ ਤੁਸੀਂ ਆਪਣੇ
ਆਪ ਵਿੱਚ ਖੁਦ ਦੇ ਬਹੁਤ ਵੱਡੇ ਸਹਾਰੇ ਓ..
ਔਖਿਆਂ ਰਾਹਾਂ ਦੀਆਂ ਮੰਜ਼ਿਲਾਂ
ਅਕਸਰ ਸੁਹਾਵਣੀਆਂ ਹੁੰਦੀਆਂ ਹਨ