ਇਹ ਜ਼ਰੂਰੀ ਨਹੀਂ ਕਿ ਤੁਹਾਡੀ ਹਾਰ ਹੋਈ ਹੈ, ਸਗੋਂ
ਇਹ ਜ਼ਰੂਰੀ ਹੈ ਕਿ ਤੁਸੀਂ ਉਸ ਤੋਂ ਵੀ ਬਾਅਦ ਫਿਰ ਉੱਠੇ ਹੋ
Quotes
ਅਸੀਂ ਸਬਰ ਸਿਦਕ ਦੇ ਪੱਕੇ ਹਾਂ
ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ
ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ
ਸਵਾਲ ਇਹ ਨਹੀਂ ਕਿ ਮੈਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਹੈ
ਬਲਕਿ ਇਹ ਹੈ ਕਿ ਮੈਨੂੰ ਰੋਕ ਕੌਣ ਰਿਹਾ ਹੈ
ਐਨ ਰੈਂਡ
ਤੁਸੀਂ ਦ੍ਰਿੜਤਾ ਨਾਲ ਤੁਰਦੇ ਜਾਓ ਛੱਡਣ ਵਾਲੇ ਵੀ
ਤੁਹਾਨੂੰ ਰਾਹਾਂ ਵਿੱਚ ਭਟਕਦੇ ਮਿਲਣਗੇ।
ਸਵੇਰ ਵੇਲੇ ਜੇ ਤੁਸੀਂ ਸਿਰਫ ਇੰਨਾਂ ਸੋਚ ਲਵੋ
ਕਿ ਕੱਲ੍ਹ ਦੀਆਂ ਅਸਫਲਤਾਵਾਂ ਤੋਂ ਸਿੱਖਣਾ ਹੈ
ਤੇ ਗਲਤੀਆਂ ਦੁਹਰਾਉਣੀਆਂ ਨਹੀਂ, ਤਾਂ ਤੁਹਾਡੇ ਆਉਣ ਵਾਲੇ
ਸਾਰੇ ਦਿਨ ਹੌਲੀ-ਹੌਲੀ ਖੂਬਸੂਰਤ ਹੁੰਦੇ ਜਾਣਗੇ।
ਫੁੱਲਾਂ ਦੀ ਖੁਸ਼ਬੂ ਤਾਂ ਹਵਾ ਦੀ ਦਿਸ਼ਾ ਵੱਲ ਫੈਲਦੀ ਹੈ।
ਪਰ ਬੰਦੇ ਦੀਆਂ ਚੰਗਿਆਈਆਂ ਸਾਰੇ ਪਾਸੇ ਫੈਲਦੀਆਂ ਹਨ
ਚਾਣਕਿਆ
ਤਕੜੇ ਬਣੋ ਆਤਮਵਿਸ਼ਵਾਸੀ ਬਣੋ।
ਆਪਣੀ ਜ਼ਿੰਦਗੀ ਦੇ ਤਾਰੇ ਆਪ ਬਣੋ।
ਐਸਟੀ ਲਉਡਰ
ਅਸਲ ਵਿੱਚ ਅਸੀਂ ਨਹੀਂ ਜਾਣਦੇ
ਕਿ ਕੋਈ ਕਿੰਨੇ ਦਰਦ ਵਿੱਚ ਹੈ,
ਕਈ ਵਾਰ ਬਾਹਰੋਂ ਹੱਸ ਖੇਡ ਰਿਹਾ
ਇਨਸਾਨ ਵੀ ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ
ਤੇ ਸਾਨੂੰ ਰੱਤੀ ਭਰ ਵੀ ਅਹਿਸਾਸ ਨਹੀਂ ਹੁੰਦਾ।
ਆਪਣੇ ਜੀਵਨ ਨੂੰ ਇੱਕ ਦੀਵੇ ਦੀ ਤਰ੍ਹਾਂ ਬਣਾਓ
ਜੋ ਰਾਜੇ ਦੇ ਮਹਿਲ ਅਤੇ ਗਰੀਬ ਦੀ ਝੋਪੜੀ ਨੂੰ
ਇਕ ਸ਼ੇਮਾਨ ਚਾਨਣ ਦਿੰਦਾ ਹੈ।
ਆਪਣੇ ਆਪ ਨੂੰ ਕਮਜ਼ੋਰ ਅਤੇ ਹਾਰਿਆ
ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ।
ਚੰਗੇ ਇਨਸਾਨ ਦੇ ਅੰਦਰ ਵੀ ਇੱਕ ਬੁਰੀ ਆਦਤ ਹੁੰਦੀ ਹੈ ।
ਉਹ ਸਾਰੇ ਇਨਸਾਨਾਂ ਨੂੰ ਚੰਗਾ ਸਮਝਦਾ ਹੈ ।