ਜੇਕਰ ਕਿਸੇ ਨੂੰ ਦੁੱਖ ਮਿਲਿਆ ਤਾਂ ਇਹ ਉਸਦੀ ਯੋਗਤਾ ਸੀ।
ਦੁੱਖ ਤੋਂ ਬਿਨਾਂ ਨਾ ਤਾਂ ਉਸਦਾ ਸੁਧਾਰ ਹੋਣਾ ਸੀ ਅਤੇ ਨਾ ਹੀ ਉਸਨੇ ਸੁਚੇਤ ਹੋਣਾ ਸੀ।
Quotes
ਨਫ਼ਰਤ ਕਰਨਾ ਉਹਨਾਂ ਮੂਰਖ ਲੋਕਾਂ ਦਾ ਕੰਮ ਹੈ ।
ਜਿੰਨਾਂ ਨੂੰ ਲੱਗਦਾ ਕਿ ਉਹ ਹਮੇਸ਼ਾ ਜਿਉਂਦੇ ਰਹਿਣਗੇ
ਆਪਣੀ ਉਮਰ ਵਿਚੋਂ ਇਸਤਰੀ ਜਿਤਨੇ ਸਾਲ ਘਟਾ ਕੇ ਦਸਦੀ ਹੈ, ਉਤਨੇ ਸਾਲ ਉਹ ਉਸ ਇਸਤਰੀ ਦੀ ਉਮਰ ਵਿੱਚ ਜੋੜ ਦਿੰਦੀ ਹੈ, ਜਿਹੜੀ ਉਸ ਨੂੰ ਚੰਗੀ ਨਹੀਂ ਲਗਦੀ।
ਨਰਿੰਦਰ ਸਿੰਘ ਕਪੂਰ
ਕਿਸੇ ਦਾ ਸਾਥ ਇਹ ਸੋਚ ਕੇ ਕਦੀ ਨਾ ਛੱਡੋ,
ਕਿ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ,
ਸਗੋਂ ਉਹਦਾ ਸਾਥ ਇਹ ਸੋਚ ਕੇ ਕਿ
ਉਹਦੇ ਕੋਲ ਕੁਝ ਨਹੀਂ ਤੁਹਾਡੇ ਤੋਂ ਬਿਨਾਂ
ਕਦਰ ਹੁੰਦੀ ਹੈ ਇਨਸਾਨ ਦੀ, ਲੋੜ ਪੈਣ ‘ਤੇ ਹੀ,
ਬਿਨਾਂ ਲੋੜ ਤਾਂ ਹੀਰੇ ਵੀ, ਤਿਜੋਰੀ ‘ਚ ਪਏ ਰਹਿੰਦੇ ਹਨ
ਇਸਤਰੀ, ਕਵਿਤਾ ਵਾਂਗ ਸੋਚਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਵਿਆਹ ਕਿਸੇ ਨਾਵਲ ਨਾਲ ਹੋ ਜਾਵੇ।
ਨਰਿੰਦਰ ਸਿੰਘ ਕਪੂਰ
ਨਕਾਰਾਤਮਕ ਵਿਚਾਰਾਂ ਵਿਚ ਵਿਸ਼ਵਾਸ ਰੱਖਣਾ
ਸਫਲਤਾ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ।
ਜ਼ਿੰਦਗੀ ਵਿਚ ਜ਼ਿਆਦਾਤਰ ਉਹੀ ਲੋਕ ਨਾਕਾਮ ਹੁੰਦੇ ਹਨ,
ਜੋ ਆਪਣੀ ਕੋਸ਼ਿਸ਼ ਅੱਧ-ਵਿਚਾਲੇ ਛੱਡ ਦਿੰਦੇ ਹਨ
ਥੌਮਸ ਅਲਵਾ ਐਡੀਸਨ
ਇਸਤਰੀ ਦੀ ਵਿਦੇਸ਼ ਨੀਤੀ ਵਿਚ ਨਹੀਂ, ਘਰੇਲੂ ਅਤੇ ਸਮਾਜਿਕ ਰਾਜਨੀਤੀ ਵਿਚ ਦਿਲਚਸਪੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਸ਼ਬਦ ਜ਼ੁਬਾਨੋਂ ਨਿਕਲ ਕੇ ਬੋਲਦੇ ਨੇ ਪਰ ਚੁੱਪ ਦੀ ਆਪਣੀ ਜ਼ੁਬਾਨ ਹੁੰਦੀ ਹੈ,
ਚੁੱਪ ਨਰਾਜ਼ਗੀ ਦਾ ਪ੍ਰਗਟਾਵਾ ਵੀ ਹੁੰਦੀ ਏ ਤੇ ਸਮਝਦਾਰੀ ਦੀ ਸ਼ਾਨ ਹੁੰਦੀ ਹੈ…
ਜ਼ਿੰਦਗੀ ਅਜਿਹੀ ਜੀਉ ਕਿ ਉਹ ਜਗਿਆਸਾ
ਨਾਲ ਭਰੀ ਹੋਵੇ, ਡਰਾਂ ਨਾਲ਼ ਨਹੀਂ।
ਚਲਾਕ ਬੰਦਾ, ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਉਪਰਾਲਾ ਕਰਦਾ ਹੈ ਪਰ ਸਾਬਤ ਉਸ ਦੀ ਚਲਾਕੀ ਹੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ