ਕਿਸੇ ਮੂਰਖ ਨਾਲ ਵੀ ਤੁਸੀ ਮੂਰਖਤਾ ਭਰਿਆ ਵਰਤਾਉ ਨਾ ਕਰੋ
ਨਹੀ ਤਾਂ ਤੁਹਾਨੂੰ ਵੀ ਉਹਦੇ ਵਰਗਾ ਹੀ ਸਮਝਿਆ ਜਾਵੇਗਾ ।
Quotes
ਸੱਚਾ ਪਿਆਰ ਕਰਨਾ ਭੂਤ ਵੇਖਣ ਵਾਂਗ ਹੁੰਦਾ ਹੈ, ਭੂਤ ਦੀਆਂ ਗੱਲਾਂ ਸਾਰੇ ਕਰਦੇ ਹਨ ਪਰ ਵੇਖਿਆ ਕਿਸੇ ਨੇ ਨਹੀਂ ਹੁੰਦਾ।
ਨਰਿੰਦਰ ਸਿੰਘ ਕਪੂਰ
ਹਰੇਕ ਨਵੀਂ ਸ਼ੁਰੂਆਤ ਸਾਨੂੰ ਡਰਾਉਂਦੀ ਜ਼ਰੂਰ ਹੈ,
ਪਰ ਯਾਦ ਰੱਖੀਏ ਕਿ ਕੱਚੀ ਸੜਕ ਤੋਂ ਬਾਅਦ
ਪੱਕੀ ਸੜਕ ਜ਼ਰੂਰ ਮਿਲਦੀ ਹੈ।
‘ਕੰਢੇ ਉੱਤੇ ਖੜੇ ਹੋਕੇ ਸਿਰਫ਼ ਪਾਣੀ ਨਿਹਾਰਨ ਨਾਲ
ਸਮੁੰਦਰ ਪਾਰ ਨਹੀਂ ਕੀਤਾ ਜਾ ਸਕਦਾ
ਰਬਿੰਦਰਨਾਥ ਟੈਗੋਰ
ਪੁਰਸ਼ਾਂ ਕਾਰਨ, ਇਸਤਰੀਆਂ ਇਕ-ਦੂਜੀ ਨਾਲ ਸਾੜਾ ਕਰਦੀਆਂ ਹਨ; ਇਸਤਰੀਆਂ ਕਾਰਨ, ਪੁਰਸ਼ ਇਕ-ਦੂਜੇ ਨਾਲ ਮੁਕਾਬਲਾ ਕਰਦੇ ਹਨ।
ਨਰਿੰਦਰ ਸਿੰਘ ਕਪੂਰ
ਕਿਸੇ ਵੀ ਬੰਦੇ ਨੂੰ ਚੰਗੀ ਤਰ੍ਹਾਂ ਜਾਣੇ ਬਿਨਾ
ਦੂਜਿਆਂ ਦੀਆ ਗੱਲਾਂ ਸੁਣ ਕੇ ਉਸਦੇ ਪ੍ਰਤੀ
ਕੋਈ ਵੀ ਧਾਰਨਾ ਬਣਾ ਲੈਣਾ ਮੂਰਖ਼ਤਾ ਹੈ।
ਇਨਸਾਨ ਕਈ ਵਾਰ ਇਸ ਕਾਰਣ ਵੀ
ਇਕੱਲਾ ਰਹਿ ਜਾਂਦਾ ਹੈ ਕਿਉਂਕਿ
ਉਹ ਆਪਣਿਆਂ ਨੂੰ ਛੱਡਣ ਦੀ
ਸਲਾਹ ਗੈਰਾਂ ਤੋਂ ਲੈਂਦਾ ਹੈ ।
ਜੇ ਪੁਰਸ਼, ਇਸਤਰੀ ਦੀ ਸਿਫ਼ਤ ਕਰੇ, ਸਮਝੋ ਸਭ ਕੁਝ ਠੀਕ ਹੋ ਜਾਵੇਗਾ
ਨਰਿੰਦਰ ਸਿੰਘ ਕਪੂਰ
, ਜੇ ਇਸਤਰੀ, ਪੁਰਸ਼ ਦੀ ਸਿਫ਼ਤ ਕਰੇ, ਸਮਝੋ ਸਭ ਕੁਝ ਠੀਕ ਹੈ।
ਜਦੋਂ ਕਿਸੇ ਵਿਚਾਰ, ਤਬਦੀਲੀ ਜਾਂ ਇਨਕਲਾਬ ਦਾ ਸਮਾਂ
ਆ ਜਾਵੇ ਤਾਂ ਉਸ ਨੂੰ ਫੌਜਾਂ ਵੀ ਨਹੀਂ ਰੋਕ ਸਕਦੀਆਂ।
ਵਿਕਟਰ ਹਿਊਗੋ
ਜੇ ਅਸੀਂ ਸਮੱਸਿਆ ਨੂੰ ਸੱਚਮੁੱਚ ਸਮਝ ਸਕਦੇ ਹਾਂ
ਤਾਂ ਜਵਾਬ ਖੁਦ ਹੀ ਮਿਲ ਜਾਵੇਗਾ,
ਕਿਉਂਕਿ ਜਵਾਬ ਸਮੱਸਿਆ ਤੋਂ ਵੱਖ ਨਹੀਂ ਹੁੰਦਾ
ਮਨੁੱਖ ਸੋਚਣ ਅਨੁਸਾਰ ਨਹੀਂ ਜਿਊਦਾ, ਉਹ ਜਿਊਣ ਅਨੁਸਾਰ ਸੋਚਦਾ ਹੈ।
ਨਰਿੰਦਰ ਸਿੰਘ ਕਪੂਰ
ਜੇ ਤੁਸੀਂ ਉੱਡ ਨਹੀਂ ਸਕਦੇ ਤਾਂ ਦੌੜੋ,
ਜੇ ਤੁਸੀਂ ਦੌੜ ਨਹੀਂ ਸਕਦੇ ਤਾਂ ਤੁਰੋ,
ਜੇ ਤੁਸੀਂ ਤੁਰ ਵੀ ਨਹੀਂ ਸਕਦੇ ਤਾਂ
ਰੇਂਗਦੇ ਹੋਏ ਚੱਲੋ, ਪਰ ਹਮੇਸ਼ਾਂ ਚਲਦੇ ਰਹੋ।
ਮਾਰਟਿਨ ਲੂਥਰ ਕਿੰਗ, ਜੂਨੀਅਰ