ਅਸੀ ਖਾਮੋਸ਼ ਉਦੋਂ ਹੁੰਦੇ ਹਾਂ ਜਦੋਂ ਸਾਡੇ
ਅੰਦਰ ਬਹੁਤ ਜ਼ਿਆਦਾ ਸ਼ੋਰ ਹੁੰਦਾ ਹੈ।
Quotes
ਪਿਆਰ ਦੇ ਅਸੂਲ ਨਹੀਂ ਹੁੰਦੇ, ਪਿਆਰ ਸਾਰੇ ਅਸੂਲ ਤੋੜ ਕੇ ਕੀਤਾ ਜਾਂਦਾ ਹੈ।
ਨਰਿੰਦਰ ਸਿੰਘ ਕਪੂਰ
ਸੱਚ ਨੂੰ ਤਮੀਜ਼ ਹੈਨੀ ਗੱਲ ਕਰਨ ਦੀ,
ਝੂਠ ਨੂੰ ਦੇਖ ਕਿੰਨਾ ਮਿੱਠਾ ਬੋਲਦਾ
ਇਸ ਗੱਲ ਦਾ ਹੰਕਾਰ ਕਦੇ ਨਾ ਕਰੋ ਕਿ ਮੈਨੂੰ ਕਦੇ ਕਿਸੇ ਦੀ ਲੋੜ ਨਹੀਂ ਪਵੇਗੀ
ਅਤੇ ਇਹ ਵੀ ਵਹਿਮ ਨਾ ਰੱਖੋ ਕਿ ਸਾਰਿਆਂ ਨੂੰ ਮੇਰੀ ਲੋੜ ਪੈਣੀ ਹੈ।
ਇਸਤਰੀ, ਜਿਸ ਨੂੰ ਭਰਮਾਉਣਾ ਚਾਹੁਣ ਦੇ ਬਾਵਜੂਦ ਭਰਮਾ ਨਾ ਸਕੇ, ਉਸ ਨੂੰ ਉਹ ਕਦੇ ਮੁਆਫ਼ ਨਹੀਂ ਕਰਦੀ।
ਨਰਿੰਦਰ ਸਿੰਘ ਕਪੂਰ
ਅਸਲ ਗਲਤੀ ਉਹੀ ਹੁੰਦੀ ਹੈ
ਜਿਸ ਤੋਂ ਅਸੀਂ ਕੁਝ ਨਹੀਂ ਸਿੱਖਦੇ
ਦੂਜੇ ਨੂੰ ਦਿੱਤਾ ਗਿਆ ਦੁੱਖ ਕਈ ਗੁਣਾਂ ਹੋ ਕੇ ਵਾਪਿਸ ਮੁੜਦਾ ਹੈ।
ਇਹੀ ਨਿਯਮ ਸੁੱਖ ‘ਤੇ ਵੀ ਲਾਗੂ ਹੁੰਦਾ ਹੈ।
ਜੇ ਸਾਰਿਆਂ ਦੀ ਪ੍ਰਸੰਸਾ ਗੁਆ ਕੇ ਕੇਵਲ ਇਕ ਦੀ ਆਲੋਚਨਾ ਸਹੇੜਨੀ ਹੋਵੇ ਤਾਂ ਵਿਆਹ ਕਰਾ ਲਓ।
ਨਰਿੰਦਰ ਸਿੰਘ ਕਪੂਰ
ਉਹੀ ਸਭ ਤੋਂ ਖੁਸ਼ ਹੋ ਸਕਦਾ ਹੈ,
ਜਿਸ ਦੇ ਘਰ ਸਾਂਤੀ ਹੋਵੇ, ਫਿਰ
ਭਾਵੇਂ ਉਹ ਰਾਜਾ ਹੋਵੇ ਜਾਂ ਰੰਕ
ਜੌਹਨ ਵੌਲਫਰੈਂਗ
ਕਦੇ ਨਾ ਕਹਿ ਜੀਅ ਨਹੀਂ ਲੱਗਦਾ ਜੇ ਕਿਸੇ ਨੇ ਸੁਣ ਕੇ ਵੀ
ਤਸੱਲੀ ਦਾ ਸ਼ਬਦ ਨਾ ਕਿਹਾ ਉਦਾਸੀ ਹੋਰ ਸੰਘਣੀ ਹੋ ਜਾਵੇਗੀ ।
ਪਰਸ਼ਾਂ ਨੂੰ ਖੁਸ਼ੀ ਵੱਧ ਪੈਸੇ ਕਮਾ ਕੇ ਮਿਲਦੀ ਹੈ; ਇਸਤਰੀਆਂ ਚੰਗੇ, ਢੁੱਕਵੇਂ ਅਤੇ ਧਿਆਨ-ਖਿੱਚਵੇਂ ਲਿਬਾਸ ਪਹਿਨਣ ਨਾਲ ਪ੍ਰਸੰਨ ਹੁੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਮੂਰਖ ਇਨਸਾਨ ਨੂੰ ਸਮਝਾਉਣ ਤੋਂ ਬਿਹਤਰ ਹੈ ਕਿ ਤੁਸੀਂ
ਉਹੀ ਸਮਾਂ ਆਪਣੀ ਮਿਹਨਤ ‘ਤੇ ਲਗਾਓ, ਫਾਇਦਾ ਹੋਵੇਗਾ ।