ਜਿਸ ਵਿਅਕਤੀ ਦੀ ਸੰਗਤ ਨਾਲ ਤੁਹਾਡੇ ਵਿਚਾਰ
ਸ਼ੁੱਧ ਹੋਣ ਲੱਗਣ ਤਾਂ ਚੇਤੇ ਰੱਖੋ,
ਉਹ ਕੋਈ ਆਮ ਇਨਸਾਨ ਨਹੀਂ ਹੈ।
Quotes
ਪਿਆਰ ਦਾ ਜਵਾਨੀ ਨਾਲ ਸਿੱਧਾ ਸਬੰਧ ਹੈ, ਪਿਆਰ ਕਰਦਿਆਂ ਆਪਣੇ ਆਪ ਨੂੰ ਜਵਾਨ ਨਾ ਸਮਝਣਾ ਅਸੰਭਵ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਗਲਤੀ ਦੀ ਸਜ਼ਾ ਦੇਣ ਤੋਂ ਪਹਿਲਾਂ ਜੇ ਗਲਤੀ ਸੁਧਾਰਨ ਦੀ
ਸਹੂਲਤ ਦੇ ਦਿਤੀ ਜਾਵੇ ਤਾਂ ਦੋਹਾਂ ਧਿਰਾਂ ਨੂੰ ਲਾਭ ਹੁੰਦਾ ਹੈ।
ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਧਰਤੀ ਨੂੰ ਪਿਆਰ ਕਰਦੇ ਹਾਂ ਅਤੇ ਫਿਰ ਆਉਣ ਵਾਲੀਆਂ
ਪੀੜੀਆਂ ਦੀ ਵਰਤੋਂ ਤੋਂ ਪਹਿਲਾਂ ਇਸ ਨੂੰ ਨਸ਼ਟ ਕਰਨ ਵਾਲੇ ਕਦਮ ਚੁੱਕੀਏ
ਕਿਸੇ ਕਵੀ ਦਾ ਕਹਿਣਾ ਕਿ ਉਸ ਨੂੰ ਹਰ ਨਵੀਂ ਕਵਿਤਾ ਲਈ ਨਵੇਂ ਪਿਆਰ ਦੀ ਲੋੜ ਹੈ, ਉਵੇਂ ਹੀ ਹੈ ਜਿਵੇਂ ਸੰਗੀਤਕਾਰ ਕਹੇ ਕਿ ਉਸ ਨੂੰ ਹਰ ਨਵੀਂ ਧੁਨ ਲਈ ਨਵੇਂ ਹਾਰਮੋਨੀਅਮ ਦੀ ਲੋੜ ਹੈ।
ਨਰਿੰਦਰ ਸਿੰਘ ਕਪੂਰ
ਜਿੱਤ ਦਾ ਅਰਥ ਹਮੇਸ਼ਾ ਪਹਿਲੇ ਆਉਣਾ ਨਹੀਂ ਹੁੰਦਾ। ਜਿੱਤ ਹੁੰਦੀ ਹੈ
ਕਿ ਤੁਸੀਂ ਜੋ ਪਹਿਲਾਂ ਕੀਤਾ ਸੀ ਉਸ ਨਾਲੋਂ ਬਿਹਤਰ ਕਰ ਰਹੇ ਹੋ।
ਬੰਨੀ ਬਲੇਅਰ
ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਗ਼ਲਤੀ ਤੇ
ਅਸੀਂ ਇਹ ਕਰਦੇ ਹਾਂ ਕਿ ਇਸ ਗੱਲ ਨੂੰ ਮੰਨ ਲੈਂਦੇ ਹਾਂ
ਕਿ ਦੂਜਾ ਬੰਦਾ ਵੀ ਉਸੇ ਤਰ੍ਹਾਂ ਸੋਚਦਾ ਹੈ ਜਿਵੇ ਅਸੀਂ ਸੋਚਦੇ ਹਾਂ
ਵੱਡੇ ਬੰਦਿਆਂ ਦੀਆਂ ਸਵੈਜੀਵਨੀਆਂ ਸੰਖੇਪ ਹੁੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ,
ਉਹ ਆਪਣੇ ਆਪ ਨੂੰ ਕਦੇ ਸੁਖੀ ਬਣਾ ਨਹੀਂ ਸਕਦਾ
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਹੈ, ਆਦਮੀ
ਨਹੀਂ ਆਦਮੀ ਦਾ ਵਕਤ ਬੁਰਾ ਹੁੰਦਾ ਹੈ
ਜੇ ਨੌਕਰੀ ਲਈ ਮੁਲਾਕਾਤ ਦੀ ਚਿਠੀ ਆ ਜਾਵੇ ਤਾਂ ਪੁਰਸ਼ ਸੋਚਦਾ ਹੈ ਕੀ ਕੀ ਕਹਾਂਗਾ, ਇਸਤਰੀ ਸੋਚਦੀ ਹੈ ਕੀ ਕੀ ਪਹਿਨਾਂਗੀ।
ਨਰਿੰਦਰ ਸਿੰਘ ਕਪੂਰ
ਚੰਗੇ ਕਰਮਾਂ ਦਾ ਫਲ ਸਭ ਦੀਆਂ
ਨਜ਼ਰਾਂ ‘ਚ ਆਵੇ ਇਹ ਜ਼ਰੂਰੀ ਨਹੀਂ।