ਸਫ਼ਲਤਾ ਦੇ ਰਾਹ ‘ਤੇ ਤੁਸੀਂ ਹਮੇਸ਼ਾ ਅਸਫ਼ਲਤਾ ਦੇ ਕੋਲੋਂ ਹੋ ਕੇ ਲੰਘਦੇ ਹੋ
Quotes
ਵਿਕਾਸ ਕਰਨ ਦੀ ਇੱਛਾ, ਆਪਣੀ ਆਮਦਨ ਤੋਂ ਵਧੇਰੇ ਖਰਚ ਕਰਨ ਦੀ ਇੱਛਾ ਵਿਚੋਂ ਉਪਜਦੀ ਹੈ।
ਨਰਿੰਦਰ ਸਿੰਘ ਕਪੂਰ
ਬਹੁਤ ਘੱਟ ਲੋਕ ਹੁੰਦੇ ਹਨ, ਜਿਹੜੇ ਸਾਨੂੰ ਨੇੜਿਓਂ ਪ੍ਰਭਾਵਿਤ ਕਰਦੇ ਹਨ।
ਨਰਿੰਦਰ ਸਿੰਘ ਕਪੂਰ
ਜੇ ਜ਼ਿੰਦਗੀ ਬੇਰੰਗ ਹੈ ਤਾਂ ਮਿਹਨਤ ਕਰੋ,
ਕਿਉਕਿ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ।
ਜੋ ਵੱਡੀ ਨਾਕਾਮੀ ਝੱਲਣ ਦੀ ਹਿੰਮਤ ਤੇ ਰੱਖਦੇ ਹਨ,
ਸਿਰਫ਼ ਉਹੀ ਵੱਡੀ ਕਾਮਯਾਬੀ ਹਾਸਲ ਕਰ ਸਕਦੇ ਹਨ
ਪੁਰਸ਼ ਪਾਣੀ ਵਾਂਗ ਲੰਮੇ ਵਹਿਣ ਵਿਚ ਵਿਚਰਦਾ ਹੈ, ਇਸਤਰੀ ਹਵਾ ਵਾਂਗ ਨਿੱਕੇਨਿੱਕੇ ਹਵਾਲਿਆਂ ਨਾਲ ਛੂੰਹਦੀ ਹੈ।
ਨਰਿੰਦਰ ਸਿੰਘ ਕਪੂਰ
ਅਸਮਾਨ ਅਤੇ ਦਰੱਖਤਾਂ ਨੂੰ ਰੋਜ਼ ਵੇਖਣ ਨਾਲ, ਦ੍ਰਿਸ਼ਟੀ ਤੰਦਰੁਸਤ ਰਹਿੰਦੀ ਹੈ।
ਨਰਿੰਦਰ ਸਿੰਘ ਕਪੂਰ
ਸਫਲਤਾ ਦਾ ਇੱਕ ਰਾਜ਼ ਇਹ ਵੀ ਹੈ ਕਿ ਜਦੋਂ ਕੋਈ ਮੌਕਾ
ਦਸਤਕ ਦੇਵ ਤਾਂ ਉਸ ਲਈ ਤਿਆਰ-ਬਰ-ਤਿਆਰ ਰਹੋ।
ਜਸ਼ਨ, ਅਕਸਰ ਕਿਸੇ ਮੁਹਿੰਮ ਵਿਚ ਸਫਲ ਹੋਣ ‘ਤੇ ਮਨਾਏ ਜਾਂਦੇ ਹਨ, ਕੇਵਲ ਵਿਆਹ ਵਿਚ, ਜਸ਼ਨ ਮੁਹਿੰਮ ਦੇ ਆਰੰਭ ਵਿਚ ਮਨਾਏ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
“ਉਮੀਦ ਉਹ ਵਿਸ਼ਵਾਸ ਹੈ ਜੋ ਕਾਮਯਾਬੀ ਵੱਲ ਲੈ ਜਾਂਦਾ ਹੈ,
ਉਮੀਦ ਅਤੇ ਵਿਸ਼ਵਾਸ ਤੋਂ ਬਿਨਾਂ ਕੁਝ ਵੀ ਸੰਭਵ , ਨਹੀਂ ਹੈ”
ਜਦੋਂ ਬੱਚਿਆਂ ਨੂੰ ਨਾਲਾਇਕਾਂ ਹੱਥੋਂ ਇਨਾਮ ਦਿਵਾਏ ਜਾਣ ਤਾਂ ਉਸ ਸਮੇਂ ਉਨ੍ਹਾਂ ਨੂੰ ਅਸੀਂ ਭ੍ਰਿਸ਼ਟਾਚਾਰ ਸਿਖਾ ਰਹੇ ਹੁੰਦੇ ਹਾਂ।
ਨਰਿੰਦਰ ਸਿੰਘ ਕਪੂਰ
ਹਾਲਾਤ ਬੰਦੇ ਨੂੰ ਸਮੁੰਦਰਾਂ ਵਿੱਚ ਗੋਤੇ ਲਵਾਉਂਦੇ ਨੇ,
ਹੌਸਲੇ ਵਾਲੇ ਲਹਿਰਾਂ ਵਾਂਗੂੰ ਮੁੜ ਮੁੜ ਕਿਨਾਰੇ ਤੇ ਆਉਂਦੇ ਨੇ