ਜੇ ਤੁਸੀਂ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਰਾਹ ਲੱਭ ਜਾਵੇਗਾ
ਪਰ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਤੁਹਾਨੂੰ ਕੋਈ ਬਹਾਨਾ ਮਿਲੇਗਾ
Quotes
ਦੂਜਿਆਂ ਦੇ ਤਜ਼ਰਬੇ ਤੋਂ ਵੀ ਕੁਝ ਸਿੱਖਣਾ ਪੈਂਦਾ ਹੈ
ਜ਼ਿੰਦਗੀ ਛੋਟੀ ਪੈ ਜਾਂਦੀ ਹੈ, ਖੁਦ ਸਬਕ ਸਿਖਦੇ ਸਿਖਦੇ
ਜਵਾਨ ਮੁੰਡੇ-ਕੁੜੀਆਂ ਜਿਥੇ ਵੀ ਇਕੱਠੇ ਹੋ ਜਾਣ, ਮਹਿਫ਼ਲ ਸ਼ੁਰੂ ਹੋ ਜਾਂਦੀ ਹੈ, ਜਿਹੜੀ ਜੋੜੀਆਂ ਬਨਣ ਤਕ ਜਾਰੀ ਰਹਿੰਦੀ ਹੈ।
ਨਰਿੰਦਰ ਸਿੰਘ ਕਪੂਰ
ਹਰੇਕ ਦਿਨ ਦੀ ਸ਼ੁਰੂਆਤ ਚੰਗੇ ਵਿਚਾਰ ਤੇ ਸ਼ੁਕਰਗੁਜ਼ਾਰ ਮਨ ਨਾਲ ਕਰੋ।
ਰੋਏ ਟੀ. ਬੈਨੈੱਟ
ਦਰੱਖਤ ਓਹੀ ਡਿੱਗਦੇ ਹਨ
ਜੋ ਅੰਦਰੋ ਖੋਖਲੇ ਹੁੰਦੇ ਹਨ,
ਦੋਸ਼ ਹਨੇਰੀ ਤੇ ਲੱਗ ਜਾਂਦਾ ਹੈ।
ਪ੍ਰਸੰਸਾ ਸੁਣਨੀ ਅਤੇ ਦੂਜਿਆਂ ਦੀ ਨਕਲ ਕਰਨੀ ਕੇਵਲ ਮਨੁੱਖ ਦੇ ਲੱਛਣ ਹਨ।
ਨਰਿੰਦਰ ਸਿੰਘ ਕਪੂਰ
ਹਰ ਪਾਲਤੂ ਜਾਨਵਰ ਦੀ ਸ਼ਕਲ ਅੰਤ ਨੂੰ ਆਪਣੇ ਮਾਲਕ ਦੀ ਸ਼ਕਲ ਨਾਲ ਮਿਲਣ ਲਗ ਪੈਂਦੀ ਹੈ।
ਨਰਿੰਦਰ ਸਿੰਘ ਕਪੂਰ
ਮੁਸੀਬਤ ਸਭ ਤੇ ਆਉਂਦੀ ਹੈ
ਕੋਈ ਬਿਖਰ ਜਾਂਦਾ ਹੈ ਤੇ
ਕੋਈ ਨਿਖਰ ਜ਼ਾਂਦਾ ਹੈ
ਸਫਲਤਾ ਦੀਆਂ ਸਾਰੀਆਂ ਕਹਾਣੀਆਂ
ਸੁਪਨੇ ਦੇਖਣ ਤੋਂ ਹੀ ਸ਼ੁਰੂ ਹੁੰਦੀਆਂ ਨੇ।
ਪਿਆਰ ਕਰ ਰਹੇ ਪ੍ਰੇਮੀਆਂ ਨੂੰ, ਵਿਆਹਿਆਂ ਨਾਲੋਂ ਵੀ ਵਧੇਰੇ ਸਮੱਸਿਆਵਾਂ, ਤੌਖਲਿਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਰਿੰਦਰ ਸਿੰਘ ਕਪੂਰ
ਇਕ ਭਰੋਸੇਯੋਗ ਦੋਸਤ, ਇਕ ਵਿਦਵਾਨ ਅਧਿਆਪਕ, ਇਕ ਸੋਹਣਾ ਪਿਆਰ, ਇਕ ਚੰਗਾ ਸ਼ੌਕ ਆਦਿ ਜੀਵਨ ਨੂੰ ਸਵਰਗ ਬਣਾ ਦਿੰਦੇ ਹਨ।
ਨਰਿੰਦਰ ਸਿੰਘ ਕਪੂਰ
ਖ਼ੁਦ ਵਿੱਚ ਯਕੀਨ ਰੱਖੋ। ਆਪਣੀ ਯੋਗਤਾ ‘ਤੇ ਵਿਸ਼ਵਾਸ ਰੱਖੋ।
ਆਪਣੀਆਂ ਤਾਕਤਾਂ ‘ਤੇ ਜਾਇਜ਼ ਸਵੈ-ਵਿਸ਼ਵਾਸ ਰੱਖੇ ਬਗੈਰ ਤੁਸੀਂ ਸਫਲ ਤੇ ਖੁਸ਼ ਨਹੀਂ ਹੋ ਸਕਦੇ।