ਲੰਗਰ ਵਿਚ, ਸੰਗਤ-ਪੰਗਤ ਬਦਲਦੀ ਹੈ, ਦਾਲ ਉਹੀ ਰਹਿੰਦੀ ਹੈ।
Quotes
ਜਦੋਂ ਵੀ ਕੋਈ ਇਸਤਰੀ-ਪੁਰਸ਼ ਚੰਗੇ ਮੌਸਮ ਦੀ ਗੱਲ ਕਰਨ ਤਾਂ ਉਨ੍ਹਾਂ ਦਾ ਉਦੇਸ਼ ਕੇਵਲ ਮੌਸਮ ਵਿਚਾਰਨਾ ਨਹੀਂ ਹੁੰਦਾ।
ਨਰਿੰਦਰ ਸਿੰਘ ਕਪੂਰ
ਇੱਕ ਸਫ਼ਲ ਇਨਸਾਨ ਉਹੀ ਹੈ ਜੋ ਆਪਣੇ ‘ਤੇ ਸੁੱਟੀਆਂ
ਇੱਟਾਂ ਦੀ ਹੀ ਇੱਕ ਮਜ਼ਬੂਤ ਨੀਂਹ ਉਸਾਰ ਲਵੇ
ਆਪਣੇ ਮਨ ਦੀ ਕਿਤਾਬ ਕਿਸੇ ਅਜਿਹੇ ਵਿਅਕਤੀ ਕੋਲ ਹੀ ਖੋਲ੍ਹਣਾ ਜਿਹੜਾ ਪੜ੍ਹਨ ਦੇ ਬਾਅਦ ਤੁਹਾਨੂੰ ਸਮਝ ਸਕੇ
ਜਿਤਨੇ ਦੋਸਤ ਹੋਣ ਦਾ ਅਸੀਂ ਭਰਮ ਪਾਲਦੇ ਹਾਂ, ਉਤਨੇ ਹੁੰਦੇ ਨਹੀਂ।
ਨਰਿੰਦਰ ਸਿੰਘ ਕਪੂਰ
ਜੇਕਰ ਤੁਹਾਡਾ ਅੱਜ ਮੁਸ਼ਕਲਾਂ ਭਰਿਆ ਹੈ
ਤਾਂ ਸਮਝ ਲਵੋ ਕਿ ਪਰਮਾਤਮਾ ਤੁਹਾਡੇ ਕੱਲ
ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ |
ਪਰੇਸ਼ਾਨੀਆਂ ਉਦੋਂ ਤੱਕ ਤੁਹਾਡੇ ਨਾਲ-ਨਾਲ ਤੁਰਦੀਆਂ ਨੇ ਜਦੋਂ ਤੱਕ
ਤੁਸੀਂ ਇੱਕ ਵਾਰ ਬੈਠ ਕੇ ਇਨ੍ਹਾਂ ਦਾ ਨਿਪਟਾਰਾ ਨਹੀਂ ਕਰਦੇ ।
ਨਾਮੁਮਕਿਨ’ ਦੀਆਂ ਹੱਦਾਂ ਲੱਭਣ ਦਾ ਇੱਕੋ-ਇੱਕ ਤਰੀਕਾ ਹੈ,
ਉਨ੍ਹਾਂ ਤੋਂ ਅੱਗੇ ਵੱਧ ਕੇ ‘ਨਾਮੁਮਕਿਨ’ ਕੰਮ ਕਰੋ
ਆਰਥਰ ਸੀ. ਕਲਾਰਕ
ਪਤਨੀ ਚਾਹੁੰਦੀ ਹੈ, ਜਿਤਨਾ ਚਿਰ ਉਹ ਚਾਹਵੇ, ਪਤੀ ਉਸ ਕੋਲ ਰਹੇ; ਪਤੀ ਚਾਹੁੰਦਾ ਹੈ, ਜਿਤਨਾ ਚਿਰ ਉਹ ਚਾਹੇ, ਘਰੋਂ ਬਾਹਰ ਰਹਿ ਸਕੇ।
ਨਰਿੰਦਰ ਸਿੰਘ ਕਪੂਰ
ਦੂਜੇ ਦੀਆਂ ਗਲਤੀਆਂ ਤੇ ਆਪਣੇ ਗੁਨਾਹਾਂ ਨੂੰ ਯਾਦ ਕਰ ਲੈਣਾ
ਸਾਡੀ ਇਹ ਇੱਕ ਆਦਤ ਸਾਨੂੰ ਦੇ ਇਨਸਾਨ ਬਣਾ ਕੇ ਰੱਖਦੀ ਹੈ
ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ
ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ
ਦੋਸਤਾਂ ਨੂੰ ਗਿਣਨਾ ਨਹੀਂ ਚਾਹੀਦਾ, ਕਿਉਂਕਿ ਦੋਸਤ ਕਦੀ ਇਤਨੇ ਹੁੰਦੇ ਹੀ ਨਹੀਂ ਕਿ ਗਿਣਨ ਦੀ ਲੋੜ ਪਵੇ।
ਨਰਿੰਦਰ ਸਿੰਘ ਕਪੂਰ