Punjabi Love Shayari

Read Punjabi love shayari, Punjabi romantic shayari, Shiv Kumar Batalvi love poetry , Bulleh shah love shayari in Punjabi online

ਮੈਂ ਪੰਛੀ ਵਾਂਗ ਪਿੰਜਰੇ ਵਿੱਚ ਭਾਵੇਂ ਫੜਫੜਾਉਂਦਾ ਹਾਂ।
ਮਗਰ ਹਰ ਹਾਲ ਖ਼ੁਦ ਨੂੰ ਨਿੱਤ ਨਵੇਂ ਅੰਬਰ ਵਿਖਾਉਂਦਾ ਹਾਂ।

ਪਾਲੀ ਖ਼ਾਦਿਮ

ਤੂੰ ਮੇਰੀ ਨਜ਼ਰ ਦਾ ਭਰਮ ਸਹੀ, ਤੂੰ ਹਜ਼ਾਰ ਮੈਥੋਂ ਜੁਦਾ ਸਹੀ
ਮੇਰੇ ਨਾਲ ਤੇਰਾ ਖ਼ਿਆਲ ਹੈ ਤੇਰੇ ਨਾਲ ਤੇਰਾ ਖ਼ੁਦਾ ਸਹੀ

ਅਮ੍ਰਿਤਾ ਪ੍ਰੀਤਮ

ਸਿੱਖ ਲੈਂਦਾ ਤਰਨ ਦੀ ਤਰਕੀਬ ਜੇ ਹੁੰਦਾ ਪਤਾ,
ਇੱਕ ਨਦੀ ਦੇ ਨੈਣ ਮੇਰੇ ਲਈ ਸਮੁੰਦਰ ਹੋਣਗੇ।

ਰਣਜੀਤ ਸਰਾਂਵਾਲੀ

ਵਹਿਮ ਸੀ ਕਿ ਦਰਿਆ ਮਾਰੂਥਲ ਨੇ ਪੀ ਲਿਆ।
ਬਣ ਕੇ ਬਾਰਿਸ਼ ਜਨਮ ਉਸ ਨੇ ਪਰਬਤਾਂ ’ਤੇ ਸੀ ਲਿਆ।

ਚਮਨਦੀਪ ਦਿਓਲ

ਹੱਦਾਂ, ਦਿਵਾਰਾਂ, ਦੂਰੀਆਂ ਤੇ ਹਕ ਨਹੀਂ ਕੁਝ ਕੂਣ ਦਾ
ਢੂੰਡਦੀ ਹੈ ਜ਼ਿੰਦਗੀ ਫਿਰ ਇਕ ਬਹਾਨਾ ਜਿਊਣ ਦਾ

ਅਮ੍ਰਿਤਾ ਪ੍ਰੀਤਮ

ਰਲ਼ ਗਈ ਸੀ ਏਸ ਵਿਚ ਇਕ ਬੂੰਦ ਤੇਰੇ ਇਸ਼ਕ ਦੀ
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਪੀ ਗਈ

ਅਮ੍ਰਿਤਾ ਪ੍ਰੀਤਮ

ਜਿਸ ਦੇ ਕਾਰਨ ਖੂਨ ‘ਚ ਹਲਚਲ ਹੁੰਦੀ ਹੈ,
ਮੇਰੇ ਦਿਲ ਵਿੱਚ ਤੇਰੀ ਚਾਹਤ ਦੌੜ ਰਹੀ।

ਤਰਲੋਚਨ ਮੀਰ

ਪਹਿਲੂ ‘ਚ ਤੇਰੇ ਵੱਸਦਾ ਸਾਰਾ ਜਹਾਨ ਮੇਰਾ
ਮੈਂ ਕਹਿਕਸ਼ਾਂ ਹਾਂ ਤੇਰੀ ਤੂੰ ਆਸਮਾਨ ਮੇਰਾ

ਸੁਖਵਿੰਦਰ ਅੰਮ੍ਰਿਤ

ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਸਾਰਾ ਪੱਥਰਾਂ ਵਰਗਾ।
ਘਰਾਂ ਵਿੱਚ ਰਹਿਣ ਦੇਵੋ ਦੋਸਤੋ ਕੁੱਝ ਤਾਂ ਘਰਾਂ ਵਰਗਾ।

ਗੁਰਚਰਨ ਨੂਰਪੁਰ

ਜਿਥੇ ਭੁਖ ਦੀ ਗੱਲ ਲੰਮੀ ਉਮਰ ਤੋਂ
ਕੌਣ ਸੁਣਾਵੇ ਬਾਤ ਸੱਚੇ ਇਸ਼ਕ ਦੀ

ਪ੍ਰਭਜੋਤ ਕੌਰ

ਪੁਰਾਣੇ ਖ਼ਤ ਫਰੋਲੇ ਜਦ, ਮਿਲੀ ਤਸਵੀਰ ਉਸ ਦੀ ਇਉਂ,
ਮੈਂ ਹੋਵਾਂ ਭਾਲਦਾ ਉਸ ਨੂੰ, ਉਹ ਮੈਨੂੰ ਭਾਲਦੀ ਹੋਵੇ।

ਅਮਰ ਸੂਫੀ

ਖੂਬਸੂਰਤ ਹਨ ਮਖੌਟੇ ਹਰ ਜਗ੍ਹਾ
ਖੂਬਸੂਰਤ ਹੁਣ ਕਿਤੇ ਚਿਹਰਾ ਨਹੀਂ

ਇਕਵਿੰਦਰ