ਧਨ ਬੇਗਾਨਾ ਕਹੋ ਨਾ ਮੈਨੂੰ ਘੁੱਟ ਕੇ ਗਲ ਅਰਮਾਨਾਂ ਦਾ।
ਨਵੀਆਂ ਰਾਹਾਂ ਲੱਭਾਂਗੀ ਮੈਂ ਹੱਥ ਫੜ ਕੇ ਅਸਮਾਨਾਂ ਦਾ।
Punjabi Love Shayari
ਗ਼ਜ਼ਲ ਦਾ ਦਰਬਾਰ ਹੈ ਹੁਣ ਸੱਜ ਗਈ ਮਹਫ਼ਿਲ ਤੇਰੀ।
ਤਾਲ ਦੇ ਵਿੱਚ ਢਲ ਗਈ ਜੋ ਦਿਲ ਦੀ ਸੀ ਹਲਚਲ ਤੇਰੀ।ਸਵਰਨ ਚੰਦਨ
ਮੇਰੀ ਕੋਮਲ ਜਿਹੀ ਵੀਣੀ ਨੂੰ ਵੰਗਾਂ ਲਾਲ ਦੇਂਦਾ ਹੈ
ਕਰੇ ਨੱਚਣ ਨੂੰ ਜੀਅ ਮੇਰਾ ਜਦੋਂ ਉਹ ਤਾਲ ਦੇਂਦਾ ਹੈ
ਚੰਨ ਸਿਤਾਰਾ ਦੀਵਾ ਜੁਗਨੂੰ ਕਿਰਨ ਜਿਹਾ ਉਪਨਾਮ ਨ ਦੇ
ਪੈੜ ਮੇਰੀ ਨੂੰ ਪੈੜ ਰਹਿਣ ਦੇ ਇਸ ਨੂੰ ਕੋਈ ਨਾਮ ਨ ਦੇਸੁਰਿੰਦਰਜੀਤ ਕੌਰ
ਆਪਣੀ ਜੇ ਪਹਿਚਾਣ ਕਰਾਉਣੀ ਦੁਨੀਆ ਨੂੰ,
ਉੱਡ ਜਰਾ ਜਿਆ ਵੱਖਰਾ ਹੋ ਕੇ ਡਾਰਾਂ ਤੋਂ।ਬਾਬਾ ਨਜ਼ਮੀ
ਤਰਸ ਰਹੇ ਘਰ ਬਣਨ ਨੂੰ ਕਿਲ੍ਹਿਆਂ ਜਿਹੇ ਮਕਾਨ
ਚਿੜੀਆਂ ਦਾ ਘਰ ਬਣ ਗਿਆ ਇਕੋ ਰੌਸ਼ਨਦਾਨਸੁਰਿੰਦਰਜੀਤ ਕੌਰ
ਚਹਿਚਹਾਵਣਗੇ ਪਰਿੰਦੇ ਫੇਰ ਤੇਰੇ ਕੋਲ ਵੀ
ਬਣ ਸਕੇਂ ਜੇ ਆਲ੍ਹਣੇ ਖ਼ਾਤਰ , ਸੁਹਾਣੀ ਡਾਲ਼ ਤੂੰਮਿਸਿਜ਼ ਖਾਵਰ ਰਾਜਾ (ਲਾਹੌਰ)
ਤੇਰੇ ਬਾਝ ਹੁੰਗਾਰਾ ਕਿਹੜਾ ਸ਼ਖ਼ਸ ਭਰੇ।
ਚਾਨਣ ਦੇ ਉੱਤੇ ਹਸਤਾਖ਼ਰ ਕੌਣ ਕਰੇ।ਅਮਰ ਸੂਫ਼ੀ
ਦੁਨੀਆ ਦੀ ਸਭ ਤੋਂ ਪਹਿਲੀ ਕਵਿਤਾ ਦਾ ਨਾਂ।
ਜਦੋਂ ਮਨੁੱਖ ਨੇ ਆਖਿਆ ਪਹਿਲੀ ਵਾਰੀ ਮਾਂ।ਅਮਰਜੀਤ ਸਿੰਘ ਵੜੈਚ
ਅੱਖੀਆਂ ਨਾਲ ਨਜ਼ਾਰੇ ਹੁੰਦੇ ਖਿੜਦੇ ਫੁੱਲ ਬਹਾਰਾਂ ਨਾਲ
ਗੀਤ ਮੁਹੱਬਤ ਵਾਲੇ ਗਾਏ ਜਾਂਦੇ ਦਿਲ ਦੀਆਂ ਤਾਰਾਂ ਨਾਲਸੁਰਜੀਤ ਸਖੀ
ਜਿਸਮ ਤਕ ਹੀ ਤਾਂ ਨਹੀਂ ਸੀਮਤ ਅਸਰ ਪੌਸ਼ਾਕ ਦਾ
ਬਦਲਦੀ ਹੈ ਸੋਚ ਵੀ ਪਹਿਰਾਵਿਆਂ ਦੇ ਨਾਲ ਨਾਲਸੁਰਜੀਤ ਸਖੀ
ਇਹ ਗ਼ਜ਼ਲ ਇਹ ਬਿੰਬ ਇਹ ਪ੍ਰਤੀਕ ਸਭ
ਤੇਰੇ ਠਹਿਰਨ ਵਾਸਤੇ ਸ਼ੀਸ਼ੇ ਦੇ ਘਰਅਮ੍ਰਿਤਾ ਪ੍ਰੀਤਮ
ਇਸ ਤਰ੍ਹਾਂ ਵੀ ਰੌਸ਼ਨੀ, ਦੀ ਝੋਲ ਭਰ ਲੈਂਦੇ ਨੇ ਲੋਕ
ਸੂਰਜਾਂ ਨੂੰ ਕਮਰਿਆਂ ਵਿਚ ਕੈਦ ਕਰ ਲੈਂਦੇ ਨੇ ਲੋਕਅਮ੍ਰਿਤਾ ਪ੍ਰੀਤਮ