ਖੂਬਸੂਰਤ ਐਤਵਾਰ ਤੇਰਾ ਖਿਆਲ
ਬੇਪਨਾਹ ਇਸ਼ਕ ਤੇ ਇੱਕ ਕੱਪ ਚਾਹ
Punjabi Kavita
ਊਜਾਂ ਦੇ ਕਿੱਸੇ ਬਹੁਤ ਲੰਬੇ
ਖਾ ਸਕੇ, ਤਾਂ ਖਾ ਲਵੀਂ, ਮੇਰਾ ਵਸਾਹ
ਤੇਰੇ ਪਿਆਰ ਦੀ ਪਨਾਹ!
ਝਨਾਵਾਂ ਨੂੰ ਇੱਕ ਆਦਤ ਹੈ ਡੋਬ ਦੇਣ ਦੀ
ਅੱਜ ਆਖ ਆਪਣੇ ਪਿਆਰ ਨੂੰ
ਬਣ ਸਕੇ, ਤਾਂ ਬਣ ਜਾਏ ਮਲਾਹ
ਤੇਰੇ ਪਿਆਰ ਦੀ ਪਨਾਹ!
ਪਿਆਰ ਦੇ ਇਤਿਹਾਸ ਵਿੱਚੋਂ ਇਕ ਵਰਕਾ ਦੇ ਦੇਈਂ!
ਵਰਕਾ ਤਾਂ ਸ਼ਾਇਦ ਬਹੁਤ ਵੱਡਾ ਹੈ
ਜੀਊਣ ਜੋਗਾ ਹਰਫ਼ ਇੱਕ ਦੇਵਾਂਗੀ ਵਾਹ।
ਤੇਰੇ ਪਿਆਰ ਦੀ ਪਨਾਹ!
ਦਸ–ਮੇਰਾ ਕੀ ਦੋਸ਼
ਸਮਝ ਭੀ ਹੈ ਸੀ
ਸੋਚ ਭੀ ਹੈ ਸੀ
ਫੇਰ ਵੀ ਜੇ ਕੁਝ ਗ਼ਲਤ ਹੋ ਗਿਐ
ਕਾਇਮ ਹੁੰਦਿਆਂ ਹੋਸ਼
ਦਸ–ਮੇਰਾ ਕੀ ਦੋਸ਼?
ਰੱਬ ਮਿਲਾਇਆ
ਮਾਪਿਆਂ ਦਿੱਤਾ
ਫਿਰ ਭੀ ਜੇ ਸੱਸੀ ਤੋਂ ਪੁੰਨੂੰ
ਲੈ ਗਏ ਖੋਹ ਬਲੋਚ
ਸੀ–ਉਹਦਾ ਕੀ ਦੋਸ਼?
ਨਿੰਮੀ ਨਿੰਮੀ ਤਾਰਿਆਂ ਦੀ ਲੋਅ
ਚੰਨ ਪਵੇ ਨਾ ਜਾਗ ਬੱਦਲੀਏ!
ਪੋਲੀ ਜਿਹੀ ਖਲੋ,
ਪਲਕ ਨ ਝਮਕੋ ਅੱਖੀਓ!
ਕਿਤੇ ਖੜਕ ਨਾ ਜਾਵੇ ਹੋ,
ਹੌਲੀ ਹੌਲੀ ਧੜਕ ਕਲੇਜੇ!
ਮਤ ਕੋਈ ਸੁਣਦਾ ਹੋ।
ਪੀਆ ਮਿਲਣ ਨੂੰ ਮੈਂ ਚਲੀ,
ਕਿਤੇ ਕੋਈ ਕੱਢੇ ਨਾ ਕੰਸੋਅ
(ਨਹੀਂ ਤੇ) ਖਿੰਡ ਜਾਏਗੀ ਵਾ ਨਾਲ,
ਇਹ ਫੁੱਲਾਂ ਦੀ ਖੁਸ਼ਬੋ।
ਤੇਰੀਆਂ ਯਾਦਾਂ
ਬਹੁਤ ਦੇਰ ਹੋਈ ਜਲਾਵਤਨ ਹੋਈਆਂ
ਜਿਉਂਦੀਆਂ ਕਿ ਮੋਈਆਂ-
ਕੁਝ ਪਤਾ ਨਹੀਂ।
ਸਿਰਫ਼ ਇੱਕ ਵਾਰੀ ਇੱਕ ਘਟਨਾ ਵਾਪਰੀ
ਖ਼ਿਆਲਾਂ ਦੀ ਰਾਤ ਬੜੀ ਡੂੰਘੀ ਸੀ
ਤੇ ਏਨੀ ਚੁੱਪ ਸੀ
ਕਿ ਪੱਤਾ ਖੜਕਿਆਂ ਵੀ-
ਵਰ੍ਹਿਆਂ ਦੇ ਕੰਨ ਤ੍ਰਭਕਦੇ।
ਫੇਰ ਤਿੰਨ ਵਾਰਾਂ ਜਾਪਿਆ
ਛਾਤੀ ਦਾ ਬੂਹਾ ਖੜਕਦਾ
ਤੇ ਪੋਲੇ ਪੈਰ ਛੱਤ ‘ਤੇ ਚੜ੍ਹਦਾ ਕੋਈ
ਤੇ ਨਹੁੰਆਂ ਦੇ ਨਾਲ ਪਿਛਲੀ ਕੰਧ ਖੁਰਚਦਾ।
ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਹਨੇਰੇ ਨੂੰ ਜਿਸ ਤਰਾਂ ਇੱਕ ਗਰਭ ਪੀੜ ਸੀ
ਉਹ ਕਦੇ ਕੁਝ ਕਹਿੰਦਾ
ਤੇ ਕਦੇ ਚੁੱਪ ਹੁੰਦਾ
ਜਿਉਂ ਆਪਣੀ ਆਵਾਜ਼ ਨੂੰ
ਦੰਦਾਂ ਦੇ ਵਿੱਚ ਪੀਂਹਦਾ।
ਤੇ ਫੇਰ ਜਿਉਂਦੀ-ਜਾਗਦੀ ਇੱਕ ਸ਼ੈ
ਤੇ ਜਿਉਂਦੀ-ਜਾਗਦੀ ਆਵਾਜ਼:
“ਮੈਂ ਕਾਲ਼ਿਆਂ ਕੋਹਾਂ ਤੋਂ ਆਈ ਹਾਂ
ਪਾਹਰੂਆਂ ਦੀ ਅੱਖ ਤੋਂ ਇਸ ਬਦਨ ਨੂੰ ਚੁਰਾਂਦੀ
ਬੜੀ ਮਾਂਦੀ।
ਪਤਾ ਹੈ ਮੈਨੂੰ ਕਿ ਤੇਰਾ ਦਿਲ ਆਬਾਦ ਹੈ
ਪਰ ਕਿਤੇ ਸੁੰਞੀ-ਸੱਖਣੀ ਕੋਈ ਥਾਂ ਮੇਰੇ ਲਈ?”
“ਸੁੰਞ ਸੱਖਣ ਬੜੀ ਹੈ ਪਰ ਤੂੰ……”
ਤ੍ਰਭਕ ਕੇ ਮੈਂ ਆਖਿਆ-
“ਤੂੰ ਜਲਾਵਤਨ……ਨਹੀਂ ਕੋਈ ਥਾਂ ਨਹੀਂ
ਮੈਂ ਠੀਕ ਕਹਿੰਦੀ ਹਾਂ
ਕਿ ਕੋਈ ਥਾਂ ਨਹੀਂ ਤੇਰੇ ਲਈ
ਇਹ ਮੇਰੇ ਮਸਤਕ
ਮੇਰੇ ਆਕਾ ਦਾ ਹੁਕਮ ਹੈ!”
… … … … … …
ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ
ਉਹ ਪਿਛਾਂਹ ਨੂੰ ਪਰਤੀ
ਪਰ ਜਾਣ ਤੋਂ ਪਹਿਲਾਂ ਉਹ ਉਰਾਂਹ ਹੋਈ
ਤੇ ਮੇਰੀ ਹੋਂਦ ਨੂੰ ਉਸ ਇੱਕ ਵਾਰ ਛੋਹਿਆ
ਹੌਲੀ ਜਿਹੀ-
ਇੰਝ ਜਿਵੇਂ ਕੋਈ ਆਪਣੇ ਵਤਨ ਦੀ ਮਿੱਟੀ ਨੂੰ ਛੋਂਹਦਾ ਹੈ
ਘੁੰਮਰੇ ਘੁੰਮਰੇ ਟਾਹਣਾਂ ਵਾਲੇ
ਬੋੜ੍ਹ ਪਛਾੜੀ,
ਬਣ ਗੁਲਨਾਰੀ,
ਵੱਡਾ ਗੋਲਾ ਸੂਰਜ ਦਾ ਜਦ ਮੂੰਹ ਛਪਾਵੇ,
ਆ ਮੇਰੀ ਬਾਰੀ ਦੇ ਸਾਹਵੇਂ,
ਫੁੱਲ-ਪਤੀਆਂ ਦੀ ਪਤਲੀ ਛਾਵੇਂ,
ਫੁਦਕ ਫੁਦਕ,
ਗੁਟਕ ਗੁਟਕ ਕੇ
ਬੋਲਦੀਆਂ ਦੋ ਤਿੱਤਲੀਆਂ।
ਅੱਲਾ ! ਇਹ ਕੌਣ ਆਇਆ ਹੈ
ਕਿ ਤੇਰੀ ਜਗ੍ਹਾ ਜ਼ੁਬਾਨ ਤੇ ਅੱਜ ਉਸ ਦਾ ਨਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਕਿ ਲੋਕ ਕਹਿੰਦੇ ਨੇਂ —
ਮੇਰੀ ਤਕਦੀਰ ਦੇ ਘਰ ਤੋਂ ਮੇਰਾ ਪੈਗ਼ਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਇਹ ਨਸੀਬ ਧਰਤੀ ਦੇ –
ਇਹ ਉਸਦੇ ਹੁਸਨ ਨੂੰ ਖੁਦਾ ਦਾ ਇਕ ਸਲਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਅਜ ਦਿਨ ਮੁਬਾਰਕ ਹੈ —
ਕਿ ਮੇਰੀ ਜ਼ਾਤ ਤੇ ਅੱਜ ਇਸ਼ਕ ਦਾ ਇਲਜ਼ਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਨਜ਼ਰ ਵੀ ਹੈਰਾਨ ਹੈ —
ਕਿ ਅੱਜ ਮੇਰੇ ਰਾਹ ਵਿਚ ਕਿਹੋ ਜਿਹਾ ਮੁਕਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਕਿ ਤੇਰੀ ਜਗ੍ਹਾ ਜ਼ੁਬਾਨ ਤੇ ਅੱਜ ਉਸ ਦਾ ਨਾਮ ਆਇਆ ਹੈAmrita Pritam
ਜਿੰਦ ਮੇਰੀ ਠੁਰਕਦੀ
ਹੋਂਠ ਨੀਲੇ ਹੋ ਗਏ
ਤੇ ਆਤਮਾ ਦੇ ਪੈਰ ਵਿਚੋਂ
ਕੰਬਣੀ ਚੜ੍ਹਦੀ ਪਈ …ਵਰ੍ਹਿਆਂ ਦੇ ਬੱਦਲ ਗਰਜਦੇ
ਇਸ ਉਮਰ ਦੇ ਅਸਮਾਨ ‘ਤੇ
ਵੇਹੜੇ ਦੇ ਵਿਚ ਪੈਂਦੇ ਪਏ
ਕਾਨੂੰਨ, ਗੋਹੜੇ ਬਰਫ਼ ਦੇ …ਗਲੀਆਂ ਦੇ ਚਿਕੜ ਲੰਘ ਕੇ
ਜੇ ਅੱਜ ਤੂੰ ਆਵੇਂ ਕਿਤੇ
ਮੈਂ ਪੈਰ ਤੇਰੇ ਧੋ ਦੀਆਂ
ਬੁੱਤ ਤੇਰਾ ਸੂਰਜੀ
ਕੱਬਲ ਦੀ ਕੰਨੀ ਚੁੱਕ ਕੇ
ਮੈਂ ਹੱਡਾਂ ਦਾ ਠਾਰ ਭੰਨ ਲਾਂ।ਇਕ ਕੌਲੀ ਧੁੱਪ ਦੀ
ਮੈਂ ਡੀਕ ਲਾ ਕੇ ਪੀ ਲਵਾਂ
ਤੇ ਇਕ ਟੋਟਾ ਧੁੱਪ ਦਾ
ਮੈਂ ਕੁੱਖ ਦੇ ਵਿਚ ਪਾ ਲਵਾਂ। …ਤੇ ਫੇਰ ਖ਼ੌਰੇ ਜਨਮ ਦਾ
ਇਹ ਸਿਆਲ ਗੁਜ਼ਰ ਜਾਏਗਾ। …Amrita Pritam
ਮੈਂ ਇੱਕ ਨਿਰਾਕਾਰ ਸਾਂ
ਇਹ ਮੈਂ ਦਾ ਸੰਕਲਪ ਸੀ, ਜੋ ਪਾਣੀ ਦਾ ਰੂਪ ਬਣਿਆ
ਤੇ ਤੂੰ ਦਾ ਸੰਕਲਪ ਸੀ, ਜੋ ਅੱਗ ਵਾਂਗ ਫੁਰਿਆ
ਤੇ ਅੱਗ ਦਾ ਜਲਵਾ ਪਾਣੀਆਂ ਤੇ ਤੁਰਿਆ
ਪਰ ਓਹ ਪਰਾ – ਇਤਿਹਾਸਿਕ ਸਮਿਆਂ ਦੀ ਗੱਲ ਹੈ
ਇਹ ਮੈਂ ਦੀ ਮਿੱਟੀ ਦੀ ਤ੍ਰੇਹ ਸੀ
ਕਿ ਉਸਨੇ ਤੂੰ ਦਾ ਦਰਿਆ ਪੀਤਾ
ਇਹ ਮੈਂ ਦੀ ਮਿੱਟੀ ਦਾ ਹਰਾ ਸੁਪਨਾ
ਕਿ ਤੂੰ ਦਾ ਜੰਗਲ ਲਭ ਲੀਤਾ
ਇਹ ਮੈਂ ਦੀ ਮਿੱਟੀ ਦੀ ਵਾਸ਼ਨਾ
ਤੇ ਤੂੰ ਦੇ ਅੰਬਰ ਦਾ ਇਸ਼ਕ ਸੀ
ਕਿ ਤੂੰ ਦਾ ਨੀਲਾ ਸੁਪਨਾ
ਮਿੱਟੀ ਦਾ ਸ ਏਕ ਸੁੱਚਾ
ਇਹ ਤੇਰੇ ਤੇ ਮੇਰੇ ਮਾਸ ਦੀ ਸੁਗੰਧ ਸੀ
ਤੇ ਇਹੋ ਹਕੀਕਤ ਦੀ ਆਦਿ ਰਚਨਾ ਸੀ
ਸੰਸਾਰ ਦੀ ਰਚਨਾ ਤਾਂ ਬਹੁਤ ਪਿਛੋਂ ਦੀ ਗੱਲ ਹੈ ।Amrita Pritam
ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ
ਹਰ ਇੱਕ ਮੁੱਢਾ ਪੱਛੀ ਪਾਇਆ
ਨਾ ਕੋਈ ਗਿਆ ਤੇ ਨਾ ਕੋਈ ਆਇਆ
ਹਾਏ ਅੱਲ੍ਹਾ ..ਅੱਜ ਕੀ ਬਣਿਆ
ਅੱਜ ਛੋਪੇ ਕੱਤਣ ਵਾਲੀ ਨੂੰ
ਵੇ ਸਾਈਂ ………………….ਤਾਕ ਕਿਸੇ ਨਾ ਖੋਲ੍ਹੇ ਭੀੜੇ
ਨਿੱਸਲ ਪਏ ਰਾਂਗਲੇ ਪੀਹੜੇ
ਵੇਖ ਅਟੇਰਨ ਬਉਰਾ ਹੋਇਆ
ਲੱਭਦਾ ਅੱਟਣ ਵਾਲੀ ਨੂੰ
ਵੇ ਸਾਈਂ ………………..ਕਿਸੇ ਨਾ ਦਿੱਤੀ ਕਿਸੇ ਨਾ ਮੰਗੀ
ਦੂਜੇ ਕੰਨੀ ‘ਵਾਜ਼ ਨਾ ਲੰਘੀ
ਅੰਬਰ ਹੱਸ ਵੇਖਣ ਲੱਗਾ
ਇਸ ਢਾਰੇ ਛੱਤਣ ਵਾਲੀ ਨੂੰ
ਵੇ ਸਾਈਂ
ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰAmrita Pritam
ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸ ਤਰਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ
ਤੇਰੀ ਕੈਨਵਸ ਤੇ ਉਤਰਾਂਗੀ
ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤਕਦੀ ਰਵਾਂਗੀਜਾਂ ਖੌਰੇ ਸੂਰਜ ਦੀ ਲੋਅ ਬਣਕੇ
ਤੇਰੇ ਰੰਗਾਂ ਵਿੱਚ ਘੁਲਾਂਗੀ
ਜਾਂ ਰੰਗਾਂ ਦੀਆਂ ਬਾਹਵਾਂ ਵਿੱਚ ਬੈਠ ਕੇ
ਤੇਰੀ ਕੈਨਵਸ ਨੂੰ ਵਲਾਂਗੀ
ਪਤਾ ਨਹੀ ਕਿਸ ਤਰਾਂ – ਕਿੱਥੇ
ਪਰ ਤੈਨੂੰ ਜ਼ਰੂਰ ਮਿਲਾਂਗੀਜਾਂ ਖੌਰੇ ਇਕ ਚਸ਼ਮਾ ਬਣੀ ਹੋਵਾਂਗੀ
ਤੇ ਜਿਵੇ ਝਰਨਿਆਂ ਦਾ ਪਾਣੀ ਉੱਡਦਾ
ਮੈਂ ਪਾਣੀ ਦੀਆਂ ਬੂੰਦਾਂ
ਤੇਰੇ ਪਿੰਡੇ ਤੇ ਮਲਾਂਗੀ
ਤੇ ਇਕ ਠੰਢਕ ਜਿਹੀ ਬਣਕੇ
ਤੇਰੀ ਛਾਤੀ ਦੇ ਨਾਲ ਲੱਗਾਂਗੀ
ਮੈਂ ਹੋਰ ਕੁਝ ਨਹੀਂ ਜਾਣਦੀ
ਪਰ ਏਨਾ ਜਾਣਦੀ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾਇਹ ਜਿਸਮ ਮੁੱਕਦਾ ਹੈ
ਤਾਂ ਸਭ ਕੁੱਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨਾਂ ਕਣਾਂ ਨੂੰ ਚੁਣਾਂਗੀ
ਧਾਗਿਆਂ ਨੂੰ ਵਲਾਂਗੀ
ਤੇ ਤੈਨੂੰ ਮੈਂ ਫੇਰ ਮਿਲਾਂਗੀ ।Amrita Pritam
ਨਾ ਕੋਈ ਵਜੂ ਤੇ ਨਾ ਕੋਈ ਸਜਦਾ
ਨਾ ਮੰਨਤ ਮੰਗਣ ਆਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਦੁੱਖਾਂ ਦੀ ਘਾਣੀ ਮੈਂ ਤੇਲ ਕਢਾਇਆ
ਮੱਥੇ ਦੀ ਤੀਊੜੀ-ਇੱਕ ਰੂੰ ਦੀ ਬੱਤੀ
ਮੈਂ ਮੱਥੇ ਦੇ ਵਿਚ ਪਾਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਸੋਚਾਂ ਦੇ ਸਰਵਰ ਹੱਥਾਂ ਨੂੰ ਧੋਤਾ
ਮੱਥੇ ਦਾ ਦੀਵਾ ਮੈਂ ਤਲੀਆਂ ਤੇ ਧਰਿਆ
ਤੇ ਰੂਹ ਦੀ ਅੱਗ ਛੁਹਾਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਤੂੰਹੇਂ ਤਾਂ ਦਿੱਤਾ ਸੀ ਮਿੱਟੀ ਦਾ ਦੀਵਾ
ਮੈਂ ਅੱਗ ਦਾ ਸਗਣ ਉਸੇ ਨੂੰ ਪਾਇਆ
ਤੇ ਅਮਾਨਤ ਮੋੜ ਲਿਆਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ !Amrita Pritam