ਦੇਸ ਪੰਜਾਬ ਦੇ ਮੁੰਡੇ ਸੁਣੀਂਦੇ, ਹਿੱਕਾਂ ਰੱਖਦੇ ਤਣੀਆਂ।
ਕੱਠੇ ਹੋ ਕੇ ਪਾਉਣ ਬੋਲੀਆਂ, ਮੁੱਛਾਂ ਰੱਖਦੇ ਖੜੀਆਂ।
ਰਲ ਮਿਲ ਕੇ ਇਹ ਪਾਉਂਦੇ ਭੰਗੜੇ, ਸਹਿੰਦੇ ਨਾ ਕਿਸੇ ਦੀਆਂ ਤੜੀਆਂ।
ਐਰ ਗੈਰ ਨਾਲ ਗੱਲ ਨਹੀਂ ਕਰਦੇ, ਵਿਆਹ ਕੇ ਲਿਉਂਦੇ ਪਰੀਆਂ।
ਵੇਲਾਂ ਧਰਮ ਦੀਆਂ ਜੁੱਗੋ ਜੁੱਗ ਰਹਿਣ ਹਰੀਆਂ ਵੇਲਾਂ l
Desi Boliyan
ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ,
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ?
ਨੀ ਮੈਂ ਏਸ ਕਿੱਲੀ ਟੰਗਾਂ ? ਨੀ ਮੈਂ ਓਸ ਕਿੱਲੀ ਟੰਗਾ ?
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ
ਦਿਉਰ ਦਰਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ………,
ਸਾਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ,
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਵਾਂ ਚੜ੍ਹ ਆਈਆਂ
ਵੇ ਗੁਰਦਿੱਤੇ ਦੇ ਭਾਈਆ……ਹਾਂ ਜੀ/ਵੇ ਦੋ ਖੱਟੇ ਲਿਆ ਦੇ……ਹਾਂ ਜੀ
ਵੇ ਮੇਰੇ ਪੀੜ ਕਲੇਜ਼ੇ……ਹਾਂ ਜੀਵੇ ਮੈਂ ਮਰਦੀ ਜਾਂਵਾਂ…..ਹਾਂ ਜੀ।
ਵੇ ਤੇਰੀ ਸੜ ਜਾਵੇ ‘ਹਾਂ ਜੀ……ਹਾਂ ਜੀ……. |
ਆਪ ਤਾਂ ਮੁੰਡੇ ਨੇ ਕੈਂਠਾ ਵੀ ਕਰਾ ਲਿਆ ਸਾਨੂੰ ਵੀ ਕਰਾਦੇ
ਛਲੇ ਮੁੰਡਿਆ ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆ
ਮੇਰੀ ਮਰਗੀ ਸੱਸ ਕੁੜੇ ..
ਮੈ ਘੁੰਡ ਵਿੱਚ ਰਹੀ ਸਾਂ ਹੱਸ ਕੁੜੇ..
ਮੈ ਲੰਮੇ ਪਾਏ ਵੈਣ ਕੁੜੇ …
ਮੈਨੂੰ ਲੋਕੀ ਕਹਿੰਦੇ ਬੱਸ ਕੁੜੇ……
ਮੇਰੇ ਦਿਲ ਵਾਲੀ..
ਮੇਰੇ ਦਿਲ ਵਾਲੀ ਰੀਝ ਪੁਗਾਦਿਉ ਨੀ
ਮੇਰੇ ਸੁਹਰੇ ਨੂੰ ..
ਨੀ ਮੇਰੇ ਡੈਡੀ ਜੀ ….
ਮੇਰੇ ਸੁਹਰੇ ਨੂੰ ਸਾਕ ਕਰਾ ਦਿਉ……..,,
ਬੱਗੀ ਘੋੜੀ ਵਾਲਿਆ ਮੈਂ ਬੱਗੀ ਹੁੰਦੀ ਜਾਨੀ ਆਂ
ਤੇਰਾ ਗਮ ਖਾ ਗਿਆ ਮੈਂ ਅੱਧੀ ਹੁੰਦੀ ਜਾਨੀ ਆਂ
ਜੇ ਜੱਟੀਏ ਜੱਟ ਕੁੱਟਣਾ ਹੋਵੇ ਕੁੱਟੀਏ ਸੰਦੂਕਾਂ
ਓਹਲੇ ਪਹਿਲਾ ਜੱਟ ਤੋਂ ਦਾਲ ਦਲਾਈਏ ਫੇਰ ਦਲਾਈਏ
ਛੋਲੇ ਜੱਟੀਏ ਦੇ ਦਬਕਾ ਜੱਟ ਨਾ ਬਰਾਬਰ ਬੋਲੇ