ਆ ਬਨਜਾਰਿਆ ਬਹਿ ਬਨਜਾਰਿਆ,
ਕਿੱਥੇ ਨੇ ਤੇਰੇ ਘਰ ਵੇ,
ਭੀੜੀ ਵੰਗ ਬਚਾ ਕੇ ਚਾੜੀ,
ਮੈ ਜਾਉਗੀ ਮਰ ਵੇ,
ਮੇਰਾ ਉਡੇ ਡੋਰੀਆ ਮਹਿਲਾ ਵਾਲੇ ਘਰ ਵੇ,
ਮੇਰਾ ਉਦੇ ਡੋਰੀਆ
Desi Boliyan
ਆਮਾ ਆਮਾ ਆਮਾ,
ਨੀ ਮੈ ਨੱਚਦੀ ਝੂਮਦੀ ਆਮਾ,
ਗਿੱਧਾ ਪਾਉ ਕੁੜੀਉ,ਨੀ ਮੈ ਨੱਚ ਕੇ ਦਿਖਾਮਾ,
ਗਿੱਧਾ ਪਾਉ
ਆਉਣ ਨੇਰੀਆਂ ਵੇ ਜਾਣ ਨੇਰੀਆਂ,
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ,
ਮੁੰਡਿਆਂ ਸੱਥ
ਅੰਬ ਦੀ ਟਾਹਣੀ ਤੋਤਾ ਬੈਠਾ,
ਬੈਠਾ ਬੈਠਾ ਬਿੱਠ ਕਰ ਗਿਆ,
ਮੇਰੀ ਭਰੀ ਜਵਾਨੀ ਨਿੱਠ ਕਰ ਗਿਆ,
ਮੇਰੀ ਭਰੀ
ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ,
ਸੋਹਣੀ ਭਾਬੋ ਨੂੰ, ਦਿਉਰ ਵਸਣ ਨਾ ਦੇਵੇ,
ਸੋਹਣੀ ਭਾਬੋ
ਆ ਵੇ ਨਾਜਰਾ,ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਖਾਲੀ ਮੁੜ ਜਾ ਵੇ, ਸਾਡੇ ਨਹੀਂ ਇਰਾਦੇ,
ਖਾਲੀ ਮੁੜ ਜਾ ਵੇ
ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ,
ਨੀ ਰੰਗ ਦੇ
ਊਚੀ ਊਚੀ ਖੂਹੀ ਤੇ ਮੈ ਪਾਣੀ ਭਰਦੀ ਆਂ,
ਗਾਗਰ ਭਰਦੀ ਆਂ,ਬਾਲਟੀ ਭਰਦੀ ਆਂ,
ਵੱਡਿਆਂ ਘਰਾਂ ਦੀ ਵੇ ਮੈ ਧੀ ਹਾਣੀਆਂ,
ਪਾਣੀ ਗੋਰਿਆਂ ਹੱਥਾ ਦਾ ਪੀ ਹਾਣੀਆਂ,
ਪਾਣੀ ਗੋਰਿਆਂ
ਉਰਲੇ ਖੇਤ ਵਿੱਚ ਕਣਕ ਬਾਜਰਾ,
ਪਰਲੇ ਖੇਤ ਵਿੱਚ ਗੰਨੇ,
ਵੇ ਮੈ ਨੱਚਾਂ ਬਾਲਮਾ ਖੇਤਾ ਦੇ ਬੰਨੇ ਬੰਨੇ,
ਵੇ ਮੈ
ਉਰਲੇ ਬਜਾਰ ਨੀ ਮੈ ਹਰ ਕਰਾਓਦੀ ਆਂ,
ਪਰਲੇ ਬਜਾਰ ਨੀ ਮੈ ਬੰਦ ਗਜਰੇ,
ਅੱਡ ਹੋਉਗੀ ਜਠਾਣੀ ਤੈਥੋ ਲੈਕੇ ਬਦਲੇ,
ਅੱਡ
ਉੱਚੇ ਬੁਰਜ ਖੜੋਤਿਆ,
ਪੱਗ ਬੰਨਦਾ ਚਿਣ ਚਿਣ ਕੇ,
ਆਈ ਮੌਤ ਮਰ ਜਾਏਗਾ ਚੋਬਰਾ,
ਭੁੰਜੇ ਰੁਲਣਗੇ ਕੇਸ,
ਨੀ ਅਨਹੋਈਆ ਗੱਲਾ ਕਰਦਾ, ਜਾਂਦੀ ਨਾ ਕੋਈ ਪੇਸ਼,
ਨੀ ਅਨਹੋਈਆ
ਬਾਂਹ ਫੜ ਕੇ ਨਾ ਡਰੀਏ,ਨਰ ਬੇਗਾਨੀ ਦੀ,
ਬਾਂਹ …………