ਆ ਗਿਆ ਨੀ ਬਾਬਾ,
ਨਹੀਓ ਮਾਰਦਾ ਖਗੂੰਰਾ,
ਨਿੱਤ ਦਾ ਕੰਮ ਮੁਕਾਉਣਾ ਕੁੜੀਉ,
ਨੀ ਇਹਦੇ ਗਲ ਵਿੱਚ ਟੱਲ ਅੱਜ ਪਾਉਣਾ ਕੁੜੀਓ,
ਨੀ ਇਹਦੇ
Desi Boliyan
ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ,
ਉੱਚਾ ਚੁਬਾਰਾ ਪਾਉਣਾ,
ਵੱਖਰਾ ਹੋ ਕੇ ਮਰਜੀ ਕਰਨੀ,
ਆਪਣਾ ਹੁਕਮ ਚਲਾਉਣਾ,
ਬਈ ਰੱਖਣਾ ਤਾਂ ਤੇਰੀ ਮਰਜੀ,
ਪੇਕੇ ਜਾ ਕੇ ਮੜਕ ਨਾਲ ਆਉਣਾ,
ਬਈ ਰੱਖਣਾ
ਆਟਾ ਲੱਗਿਆ ਕੌਲੀ ਨੂੰ,
ਰੱਬ ਚੁੱਕ ਲੈ ਜੇਠ ਮਖੌਲੀ ਨੂੰ,
ਰੱਬ ਚੁੱਕ ਲੈ
ਅੰਗ ਅੰਗ ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਮੈ ਕੁੜਤੀ ਲੈਣੀ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਮੈ ਕੁੜਤੀ
ਅੰਮਾਂ ਨੀ ਅੰਮਾਂ,
ਐ ਕਿ ਕੀਤਾ ਨੀ ਅੰਮਾਂ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਅੰਮਾਂ,
ਧੀ ਮਧਰੀ
ਅੰਗ ਅੰਗ’ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਵੇ ਕੁੜਤੀ ਲੈਣ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਵੇ ਕੁੜਤੀ
ਆਲੇ ਦੇ ਵਿੱਚ ਲੀਰ ਕਚੀਰਾਂ,
ਵਿੱਚੇ ਕੰਘਾ ਜੇਠ ਦਾ,
ਪਿਓ ਵਰਗਿਆ ਜੇਠਾ,
ਕਿਓ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਗਿਆ
ਅੰਬ ਕੋਲੇ ਇਮਲੀ,ਅਨਾਰ ਕੋਲੇ ਟਾਹਲੀ,
ਅਕਲ ਬਿਨਾ ਵੇ,ਗੋਰਾ ਰੰਗ ਜਾਵੇ ਖਾਲੀ,
ਅਕਲ ਬਿਨਾ
ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਵਾ,
ਚਿੱਠੀਆਂ ਮੈ ਲਿਖਦੀ,
ਪੜ੍ਹ ਮੁੰਡਿਆਂ ਅਨਜਾਣਾ,
ਚਿੱਠੀਆਂ ਮੈ
ਆਰੀ ਆਰੀ ਆਰੀ,
ਹੇਠ ਬਰੋਟੇ ਦੇ,
ਦਾਤਣ ਕਰੇ ਕੁਆਰੀ,
ਹੇਠ ਬਰੋਟੇ
ਅਰਬੀ ਵਿਕਣੀ ਆਈ ਵੇ ਨੌਕਰਾ,
ਲੈਦੇ ਸੇਰ ਕੁ ਮੈਨੂੰ,
ਵੇ ਢਲ ਪਰਛਾਵੇ ਕੱਟਣ ਲੱਗੀ,
ਯਾਦ ਕਰੂਗੀ ਤੈਨੂੰ,
ਚੁੰਨੀ ਜਾਲੀ ਦੀ ਲੈਦੇ ਨੌਕਰਾ ਮੈਨੂੰ, ਚੁੰਨੀ ਜਾਲੀ
ਔਹ ਕੋਈ ਆਉਦੇ ਦੋ ਜਾਣੇ,
ਦੋਹਾਂ ਤੋਂ ਬਣ ਗਏ ਚਾਰ,
ਵੇ ਘੁੰਢ ਕੱਢ ਕੇ ਨਾ,
ਤੇਰੀ ਮਾਂ ਦੇ ਯਾਰ,
ਵੇ ਘੁੰਢ